ਜਾਣੋ ਕਿਉਂ ਫ਼ਤਿਹਵੀਰ ਸਿੰਘ ਨੂੰ ਬਚਾਉਣ 'ਚ ਹੋ ਰਹੀ ਹੈ ਦੇਰੀ
Published : Jun 9, 2019, 9:50 pm IST
Updated : Jun 9, 2019, 9:50 pm IST
SHARE ARTICLE
Fatehveer Singh rescue operation continued
Fatehveer Singh rescue operation continued

ਕੁਝ ਸਮੇਂ 'ਚ ਬਾਹਰ ਆਉਣ ਦੀ ਉਮੀਦ

ਸੰਗਰੂਰ : ਸੁਨਾਮ-ਲੌਂਗੋਵਾਲ ਰੋਡ 'ਤੇ ਸਥਿਤ ਪਿੰਡ ਭਗਵਾਨਪੁਰ ਵਿਚ ਵੀਰਵਾਰ ਸ਼ਾਮ 4 ਵਜੇ 120 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗੇ ਫ਼ਤਿਹਵੀਰ ਸਿੰਘ (2) ਨੂੰ ਬਚਾਉਣ ਲਈ ਪਿਛਲੇ 76 ਘੰਟਿਆਂ ਤੋਂ ਲਗਾਤਾਰ ਪ੍ਰਸ਼ਾਸਨ ਦੀ ਨਿਗਰਾਨੀ ਵਿਚ ਲੋਕਾਂ ਦੇ ਸਹਿਯੋਗ ਨਾਲ ਯਤਨ ਕੀਤੇ ਜਾ ਰਹੇ ਹਨ। ਬੇਸ਼ੱਕ ਇਹ ਮਿਸ਼ਨ ਆਖ਼ਰੀ ਪੜਾਅ 'ਤੇ ਹੈ ਪਰ ਬੱਚੇ ਨੂੰ ਬਾਹਰ ਕੱਢਣ ਲਈ ਨਵੇਂ ਪੁੱਟੇ ਬੋਰ ਵਿਚ ਉੱਤਰੀ ਐਨਡੀਆਰਐਫ ਦੀ ਟੀਮ ਸਾਹਮਣੇ ਨਵੀਂ ਮੁਸ਼ਕਿਲ ਆ ਗਈ।

Rescue Operation of Fatehveer SinghRescue Operation of Fatehveer Singh

ਦਰਅਸਲ, ਜਿਸ ਬੋਰ ਵਿਚ ਫ਼ਤਿਹਵੀਰ ਸਿੰਘ ਫਸਿਆ ਹੋਇਆ ਹੈ ਉਸ ਦੇ ਬਰਾਬਰ ਤਕਰਬੀਨ 110 ਫੁੱਟ ਡੂੰਘਾ ਅਤੇ 3 ਫੁੱਟ ਚੌੜਾ ਬੋਰ ਪੁੱਟਿਆ ਗਿਆ ਹੈ ਅਤੇ ਫ਼ਤਿਹਵੀਰ ਤਕਰੀਬਨ 104 ਫੁੱਟ 'ਤੇ ਫਸਿਆ ਹੋਇਆ ਹੈ। ਦੋਵਾਂ ਬੋਰਾਂ ਨੂੰ ਜੋੜਨ ਲਈ ਐਨਡੀਆਰਐਫ ਦੀ ਟੀਮ ਨੇ ਇਕ ਸੁਰੰਗ ਪੁੱਟੀ, ਜਿਸ ਦੀ ਦਿਸ਼ਾ ਗ਼ਲਤ ਹੋ ਗਈ।

Rescue Operation of Fatehveer SinghRescue Operation of Fatehveer Singh

ਦੋਵਾਂ ਬੋਰ ਵਿਚ ਦੂਰੀ ਬਹੁਤ ਘੱਟ ਸੀ ਪਰ ਟੀਮ ਨੇ ਤਿੰਨ ਤੋਂ ਚਾਰ ਫੁੱਟ ਸੁਰੰਗ ਪੱਟੀ ਫਿਰ ਵੀ ਫ਼ਤਿਹ ਦੇ ਬੋਰ ਦੀ ਪਾਈਪ ਨਹੀਂ ਲੱਭੀ ਜਾ ਸਕੀ। ਇਸ ਮਗਰੋਂ ਐਨਡੀਆਰਐਫ ਦਸਤੇ ਦੇ ਮੈਂਬਰ ਬੋਰ ਵਿਚ ਬਾਹਰ ਆ ਗਏ ਅਤੇ ਜਿਨ੍ਹਾਂ ਸਮਾਜਸੇਵੀਆਂ ਨੇ ਬਚਾਅ ਵਾਲਾ ਬੋਰ ਪੁੱਟਿਆ ਸੀ, ਉਨ੍ਹਾਂ ਨੇ ਹੇਠ ਜਾ ਕੇ ਸੁਰੰਗ ਦੀ ਸਹੀ ਦਿਸ਼ਾ ਦੀ ਨਿਸ਼ਾਨਦੇਹੀ ਕੀਤੀ। ਇਸ ਮਗਰੋਂ ਦੁਬਾਰਾ ਸਹੀ ਦਿਸ਼ਾ ਵੱਲ ਮਿੱਟੀ ਪੁੱਟਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸੁਰੰਗ ਪੁੱਟੇ ਜਾਣ ਮਗਰੋਂ ਲੋਹੇ ਦਾ ਜੰਗਲਾ ਪਾਇਆ ਜਾਵੇਗਾ ਅਤੇ ਫ਼ਤਿਹ ਨੂੰ ਉਸ ਦੇ ਬਰਾਬਰ ਤੋਂ ਬਚਾਅ ਵਾਲੇ ਪਾਸੇ ਲਿਆਂਦਾ ਜਾਵੇਗਾ। ਪਰ ਇਸ ਵਿਚ ਹਾਲੇ ਕੁਝ ਸਮਾਂ ਹੋਰ ਲੱਗ ਸਕਦਾ ਹੈ।

Rescue Operation of Fatehveer SinghRescue Operation of Fatehveer Singh

ਜ਼ਿਕਰਯੋਗ ਹੈ ਕਿ ਫ਼ਤਿਹਵੀਰ ਨੂੰ ਲਗਾਤਾਰ ਆਕਸੀਜਨ ਪਹੁੰਚਾਉਣ ਦਾ ਪ੍ਰਬੰਧ ਇਕ ਪਾਈਪ ਲਾਈਨ ਰਾਹੀਂ ਕੀਤਾ ਗਿਆ ਹੈ। ਦੇਸ਼-ਦੁਨੀਆਂ ਭਰ ਦੇ ਲੋਕ ਫ਼ਤਿਹਵੀਰ ਲਈ ਅਰਦਾਸਾਂ ਕਰ ਰਹੇ ਹਨ ਅਤੇ ਉਸ ਦੀ ਸਲਾਮਤੀ ਮੰਗ ਰਹੇ ਹਨ। ਫ਼ਤਿਹਵੀਰ ਪਰਿਵਾਰ ਦਾ ਇਕੱਲਾ ਬੇਟਾ ਹੈ ਅਤੇ 10 ਜੂਨ ਨੂੰ ਉਸ ਦਾ ਜਨਮ ਦਿਨ ਹੈ। ਖੁਦਾਈ ਦਾ ਕੰਮ ਹੱਥਾਂ ਨਾਲ ਚੱਲਣ ਦੀ ਵਜ੍ਹਾ ਕਾਰਨ ਧੀਮਾ ਹੋਣਾ ਸੁਭਾਵਿਕ ਹੈ। ਪਰ ਸਰਕਾਰ ਦੇ ਢਿੱਲੇ ਰਵੱਈਏ ਦੇ ਚਲਦਿਆਂ 4 ਦਿਨਾਂ ਬਾਅਦ ਵੀ ਹਾਲੇ ਤਕ ਬਚਾਅ ਟੀਮ ਬੱਚੇ ਤਕ ਨਹੀਂ ਪਹੁੰਚ ਸਕੀ।

Rescue Operation of Fatehveer SinghRescue Operation of Fatehveer Singh

ਆਕਸੀਜਨ ਦੀ ਘਾਟ 'ਚ ਖੂਹ ਦੇ ਅੰਦਰ ਬੈਠ ਕੇ ਮਿੱਟੀ ਪੁੱਟਣਾ ਬਹੁਤ ਹੀ ਖ਼ਤਰਨਾਕ ਤੇ ਔਖਾ ਕੰਮ ਹੈ। ਪਰ ਜੋਗਾ ਸਿੰਘ ਆਪਣੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾਂ ਮਾਸੂਮ ਦੀ ਜ਼ਿੰਦਗੀ ਬਚਾਉਣ ਵਿਚ ਅਣਥਕ ਮਿਹਨਤ ਕਰ ਰਿਹਾ ਹੈ। ਉਹ ਇਕ ਲੱਤ ਦੇ ਭਾਰ ਬੈਠ ਅਤੇ ਬੈਠ ਕੇ 7 ਕਿੱਲੋ ਦੀ ਸਬਲ ਨਾਲ ਮਿੱਟੀ ਪੁੱਟ ਕੇ ਉੱਪਰ ਭੇਜ ਰਿਹਾ ਸੀ। ਉਸ ਕੋਲ ਉੱਪਰੋਂ ਇਕ ਬਾਲਟੀ ਆਉਂਦੀ ਹੈ। ਮਿੱਟੀ ਪੁੱਟ ਕੇ ਇਸ ਬਾਲਟੀ ਵਿਚ ਭਰ ਕੇ ਉੱਪਰ ਭੇਜ ਰਿਹਾ ਸੀ। ਇਸ ਕੰਮ ਵਿਚ ਉਸ ਦੇ ਸਾਥੀ ਵੀ ਉਸ ਦਾ ਪੂਰਾ ਸਾਥ ਦੇ ਰਹੇ ਸਨ। ਗ਼ਰੀਬ ਮਜ਼ਦੂਰ ਜੋਗਾ ਸਿੰਘ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਲਹਿਰਾਗਾਗਾ ਦੇ ਨੇੜੇ ਪਿੰਡ ਸੰਗਤਪੁਰਾ ਤੋਂ ਹੈ।

Rescue Operation of Fatehveer SinghRescue Operation of Fatehveer Singh

ਵੱਡੀ ਗੱਲ ਇਹ ਕਿ ਸਰਕਾਰ ਇਸ ਮਾਮਲੇ 'ਚ ਬੇਹੱਦ ਅਵੇਸਲੀ ਨਜ਼ਰ ਦਿਸ ਰਹੀ ਹੈ। ਸੋਸ਼ਲ ਮੀਡੀਆ 'ਤੇ ਇਹ ਵੀ ਸਵਾਲ ਉੱਠ ਰਹੇ ਹਨ ਕਿ ਇਸ ਪੂਰੇ ਮਾਮਲੇ ਵਿਚ ਪ੍ਰਸ਼ਾਸਨ ਦਾ ਰਵੱਈਆ ਬਹੁਤ ਢਿੱਲਾ ਹੈ। ਲੋਕ ਕਹਿ ਰਹੇ ਹਨ ਕਿ ਆਧੁਨਿਕ ਯੁੱਗ ਵਿਚ ਜਦੋਂ ਅਸੀਂ ਚੰਦ 'ਤੇ ਰਹਿਣ ਬਾਰੇ ਸੋਚ ਰਹੇ ਹਾਂ ਤਾਂ ਇਕ 100 ਫੁੱਟ ਟੋਆ ਪੁੱਟ ਕੇ ਬੱਚਾ ਨਹੀਂ ਕੱਢ ਸਕੇ। ਵੱਡੀਆਂ ਤਕਨੀਕਾਂ ਦਾ ਦਾਅਵੇ ਕਰਨ ਵਾਲੀ ਸਰਕਾਰ ਕੋਲ ਮਿੱਟੀ ਖੋਦਣ ਦੀ ਤਕਨੀਕ ਨਹੀਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement