ਖ਼ਾਲਿਸਤਾਨ ਬਾਰੇ ਜਥੇਦਾਰ ਦੇ 'ਬੇ-ਮੌਸਮੇ' ਬਿਆਨ ਨਾਲ ਸਿੱਖ ਸਫ਼ਾਂ 'ਚ ਸ਼ਸ਼ੋਪੰਜ ਬਣਿਆ
Published : Jun 9, 2020, 8:02 am IST
Updated : Jun 9, 2020, 8:05 am IST
SHARE ARTICLE
Giani Harpreet Singh
Giani Harpreet Singh

ਬਾਦਲ ਦਲ ਨੇ ਚੁੱਪ ਧਾਰੀ, ਕਾਂਗਰਸ ਨੇ ਸਾਧਿਆ ਨਰਿੰਦਰ ਮੋਦੀ ਤੇ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ

ਚੰਡੀਗੜ੍ਹ: ਕਸ਼ਮੀਰੀਆਂ ਦੀ ਆਜ਼ਾਦੀ ਨਾਲ ਜੁੜੀ ਵਿਸ਼ੇਸ਼ ਸੰਵਿਧਾਨਕ ਧਾਰਾ ਸੋਧਣ ਅਤੇ ਨਾਗਰਿਕਤਾ ਕਾਨੂੰਨ ਲਿਆਉਣ ਵਾਲੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਤੋਂ ਇਸ ਤਾਜ਼ਾ ਮਾਹੌਲ ਵਿਚ ਸਿੱਖਾਂ ਲਈ ਵਖਰੇ ਰਾਜ ਖ਼ਾਲਿਸਤਾਨ ਦੀ ਉਮੀਦ ਹਰਗਿਜ਼ ਵੀ ਨਹੀਂ ਕੀਤੀ ਜਾ ਸਕਦੀ। ਮੌਜੂਦਾ ਸਮੇਂ ਵਿਚ ਸਿਆਸੀ ਧਾਰਮਕ ਤੇ ਸਮਾਜਕ ਤੌਰ 'ਤੇ ਅਪ੍ਰਸੰਗਿਕ ਜਾਪ ਰਹੇ ਖ਼ਾਲਿਸਤਾਨ ਦੇ ਸਿਧਾਂਤ ਉਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ 'ਬੇਮੌਸਮੇ' ਬਿਆਨ ਕਿ ਜੇਕਰ ਕੇਂਦਰ ਖ਼ਾਲਸਤਾਨ ਦੇਵੇਗਾ ਤਾਂ ਸਿੱਖ ਜ਼ਰੂਰ ਲੈ ਲੈਣਗੇ, ਨੇ ਸਿੱਖ ਸਫ਼ਾ ਨੂੰ ਸ਼ਸ਼ੋਪੰਜ ਵਿਚ ਪਾ ਦਿਤਾ ਹੈ।

Sunil Jakhar Sunil Jakhar

ਖ਼ਾਸਕਰ ਬਹਿਬਲ ਕਲਾਂ ਅਤੇ ਬਰਗਾੜੀ ਮੁੱਦੇ ਉੱਤੇ ਇਨਸਾਫ਼ ਦੀ ਮੰਗ ਕਰ ਰਹੀਆਂ ਸਿੱਖ ਸਫ਼ਾਂ ਲਈ ਖ਼ਾਲਿਸਤਾਨ ਦੇ ਮੁੱਦੇ ਉੱਤੇ ਆਏ ਇਸ ਬਿਆਨ ਦੀ ਹਮਾਇਤ ਜਾਂ ਇਸ ਨੂੰ ਨਕਾਰਨਾ ਵੱਡੀ ਚੁਣੌਤੀ ਬਣ ਚੁੱਕਾ ਹੈ। ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਅਕਾਲੀ ਦਲ ਦਾ ਇਸ ਮੁੱਦੇ ਉੱਤੇ ਰੁਖ਼ ਕੁਝ ਸਪੱਸ਼ਟ ਹੋਣ ਦੀ ਆਸ ਬੱਝੀ ਹੈ। ਪਰ ਹਾਲ ਦੀ ਘੜੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਇਸ ਮੁੱਦੇ ਉੱਤੇ ਗਹਿਰੀ ਚੁੱਪ ਧਾਰ ਲਈ ਹੈ। ਦੂਜੇ ਪਾਸੇ ਕਾਂਗਰਸ ਨੇ ਇਸ ਮੁੱਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਸਿੱਧਾ ਨਿਸ਼ਾਨਾ ਸਾਧ ਲਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਰੋਜ਼ਾਨਾ ਸਪੋਕਸਮੈਨ ਨਾਲ ਇਸ ਮੁੱਦੇ ਉੱਤੇ ਗੱਲ ਕਰਦਿਆਂ ਕਿਹਾ ਕਿ ਜਥੇਦਾਰ ਸਾਹਿਬ ਤਾਂ ਬਾਦਲ ਪਰਵਾਰ ਦੀ ਕਠਪੁਤਲੀ ਹਨ।

Sukhdev Singh DhindsaSukhdev Singh Dhindsa

ਹੁਣ ਲੋੜ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਾਲੀ ਦਲ ਨਾਲ ਅਪਣੇ ਰਾਸ਼ਟਰਵਾਦੀ ਦ੍ਰਿਸ਼ਟੀਕੋਣ ਤੋਂ ਸਬੰਧਾਂ ਉਤੇ ਰੁਖ਼ ਸਪੱਸ਼ਟ ਕਰਨ। ਜਾਖੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਜੰਮੂ ਅਤੇ ਕਸ਼ਮੀਰ ਵਿਚ ਪੀਡੀਪੀ ਨਾਲ ਨਾਤਾ ਤੋੜਨ ਵੇਲੇ ਰਾਸ਼ਟਰਵਾਦ ਹੀ ਬਹਾਨਾ ਬਣਾਇਆ ਸੀ। ਹੁਣ ਜਦੋਂ ਪੰਜਾਬ ਵਿਚ ਅਕਾਲੀ ਦਲ ਦੀ ਬੈਕਗ੍ਰਾਊਂਡ ਉੱਤੇ ਜਥੇਦਾਰ ਖ਼ਾਲਿਸਤਾਨ ਦੀ ਗੱਲ ਕਰ ਰਹੇ ਹਨ ਤਾਂ ਉਦੋਂ ਵੀ ਪ੍ਰਧਾਨ ਮੰਤਰੀ ਆਪਣੇ ਉਸੇ ਰਾਸ਼ਟਰਵਾਦੀ ਦ੍ਰਿਸ਼ਟੀਕੋਣ ਤੋਂ ਅਕਾਲੀ ਦਲ ਨਾਲ ਨਾਤਾ ਤੋੜਨ ਬਾਰੇ ਗੱਲ ਸਪੱਸ਼ਟ ਕਰਨ। ਜਾਖੜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੀ ਸਭ ਤੋਂ ਪਵਿੱਤਰ ਥਾਂ ਹੈ। ਅਜਿਹੇ ਵਿਚ ਅਜਿਹੇ ਅਸਥਾਨ ਦੀ ਵਰਤੋਂ ਰਾਜਨੀਤਕ ਮਨੋਰਥਾਂ ਲਈ ਕਰਨਾ ਬੇਹੱਦ ਮੰਦਭਾਗਾ ਹੈ।

Baljeet singh daduwalBaljeet singh daduwal

ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਖਬੀਰ ਦੀ ਇਸ ਮੁੱਦੇ ਤੇ ਚੁੱਪੀ ਵੱਡੇ ਸਵਾਲ ਖੜੇ ਕਰ ਰਹੀ ਹੈ। ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਹਮਾਇਤੀਆਂ 'ਚੋਂ ਇਕ ਸ. ਸੁਖਦੇਵ ਸਿੰਘ ਢੀਂਡਸਾ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਪਾਣੀਆਂ ਦਾ ਮੁੱਦਾ, ਪੰਜਾਬੀ ਬੋਲਦੇ ਇਲਾਕੇ, ਰਾਜਧਾਨੀ ਦਾ ਮੁੱਦਾ ਤੇ ਮੌਜੂਦਾ ਸਮੇਂ ਵਿਚ ਫ਼ਸਲਾਂ ਦੇ ਮੰਡੀਕਰਨ ਨੂੰ ਲੈ ਕੇ ਰਾਜਾਂ ਦੇ ਅਧਿਕਾਰਾਂ ਉੱਤੇ ਮਾਰੇ ਜਾ ਰਹੇ ਡਾਕੇ ਜਿਹੇ ਮੁੱਦੇ ਮੌਜੂਦਾ ਸਮੇਂ ਪਹਿਲ ਦੇ ਆਧਾਰ ਦੇ ਅਤੇ ਨਜਿੱਠੇ ਜਾਣ ਵਾਲੇ ਮੁੱਦੇ ਹਨ। ਲੋੜ ਇਸ ਸਮੇਂ ਇਨ੍ਹਾਂ ਜ਼ਰੂਰੀ ਅਤੇ ਤਾਜ਼ਾ ਮੁੱਦਿਆਂ ਉੱਤੇ ਧਿਆਨ ਦੇਣ ਦੀ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਵਿਦੇਸ਼ ਤੋਂ ਫ਼ੋਨ 'ਤੇ ਕਿਹਾ ਕਿ ਬੀਜੇਪੀ ਵਲੋਂ ਬਾਦਲਾਂ ਨੂੰ ਕਿਨਾਰੇ ਕੀਤਾ ਜਾ ਰਿਹਾ ਹੈ ।

Sewa Singh SekhwanSewa Singh Sekhwan

ਇਸ ਲਈ ਮੋਦੀ ਸਰਕਾਰ ਨੂੰ ਡਰਾਉਣ ਲਈ ਬਾਦਲ ਪਰਵਾਰ ਨੇ ਇਕ ਵਾਰ ਫਿਰ ਜਥੇਦਾਰ ਅਕਾਲ ਤਖ਼ਤ ਦੇ ਪਵਿੱਤਰ ਅਹੁਦੇ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਕਿਸੇ ਨੂੰ ਭੁੱਲੀ ਨਹੀਂ ਕਿ ਇਸ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਬਾਦਲ ਪਰਵਾਰ ਨੇ ਪਹਿਲਾਂ ਸੌਦਾ ਸਾਧ ਨੂੰ ਮੁਆਫ਼ੀ ਦਿਵਾਈ ਅਤੇ ਲੋਕਾਂ ਤੋਂ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਤੇ ਹੁਣ ਫਿਰ ਬਾਦਲ ਪਰਵਾਰ ਇਸੇ ਕੋਸ਼ਿਸ਼ ਵਿੱਚ ਹੈ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਤੇ ਸਵਾਲ ਦਾਗ਼ਦਿਆਂ ਕਿਹਾ ਕਿ ਜਥੇਦਾਰ ਸਾਹਿਬ ਹੁਣ ਤਕ ਬਹਿਬਲ ਕਲਾਂ, ਬਰਗਾੜੀ ਕਿਉਂ ਨਹੀਂ ਗਏ? ਉਹ ਖ਼ਾਲਿਸਤਾਨ ਦੀ ਗੱਲ ਤਾਂ ਬਾਅਦ ਵਿਚ ਕਰਨ, ਉਨ੍ਹਾਂ ਨਕੋਦਰ ਗੋਲੀ ਕਾਂਡ ਤੇ ਬੇਅਦਬੀ ਜਿਹੇ ਹੋਰ ਮੁੱਦਿਆਂ ਉੱਤੇ ਹੁਣ ਤਕ ਜ਼ੁਬਾਨ ਨਹੀਂ ਖੋਲ੍ਹੀ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਸ. ਸੇਵਾ ਸਿੰਘ ਸੇਖਵਾਂ ਨੇ ਇਸ ਪੱਤਰਕਾਰ ਨਾਲ ਫ਼ੋਨ 'ਤੇ ਗੱਲ ਕਰਦਿਆਂ ਅਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜੇਕਰ ਜਥੇਦਾਰ ਸਾਹਿਬ ਨੇ ਅਪਣੀ ਜ਼ਮੀਰ ਦੀ ਗੱਲ ਕੀਤੀ ਹੈ ਤਾਂ ਗੱਲ ਹੋਰ ਹੈ ਪਰ ਜੇਕਰ ਕਿਸੇ ਹੋਰ ਦੇ ਮਨ ਦੀ ਗੱਲ ਕੀਤੀ ਹੈ ਤਾਂ ਗੱਲ ਹੋਰ ਹੈ।

Gurdeep Singh BathindaGurdeep Singh Bathinda

ਇਹ ਸਭ ਤੋਂ ਵੱਡਾ ਰਹੱਸ ਇਸ ਵੇਲੇ ਬਣਿਆ ਹੋਇਆ ਹੈ। ਬੰਦੀ ਸਿੰਘ ਰਿਹਾਈ ਸੰਘਰਸ਼ ਕਮੇਟੀ ਦੇ ਕਨਵੀਨਰ ਅਤੇ ਬੇਅਦਬੀ ਤੇ ਗੋਲੀਕਾਂਡ ਕਾਂਡ ਇਨਸਾਫ਼ ਮੋਰਚੇ ਦੇ ਸਰਗਰਮ ਕਾਰਜਕਰਤਾ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਅਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਵੱਡੀ ਗਿਣਤੀ ਵਿਚ ਪਰਵਾਰ ਅਜਿਹੇ ਹਨ ਜਿਨ੍ਹਾਂ ਨੇ ਅਪਣਾ ਕੋਈ ਨਾ ਕੋਈ ਜੀਅ ਸਿੱਖ ਸੰਘਰਸ਼ ਵਿਚ ਕੌਮ ਦੇ ਲੇਖੇ ਲਾਇਆ ਹੈ। ਇਸ ਦ੍ਰਿਸ਼ਟੀਕੋਣ ਤੋਂ ਸਿੰਘ ਸਾਹਿਬ ਦਾ ਬਿਆਨ ਲਹਿਰ ਨੂੰ ਬਲ ਦੇਣ ਵਾਲਾ ਹੈ ਪਰ ਜੇਕਰ ਇਸ ਪਿੱਛੇ ਹਮੇਸ਼ਾ ਵਾਂਗ ਬਾਦਲ ਪਰਵਾਰ ਖੜਾ ਹੈ ਤਾਂ ਇਨ੍ਹਾਂ ਉਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਕਿਉਂਕਿ ਆਪ੍ਰੇਸ਼ਨ ਸਾਕਾ ਨੀਲਾ ਤਾਰਾ ਵੇਲੇ ਫ਼ੌਜੀਆਂ ਨੂੰ ਬੈਰਕਾਂ 'ਚੋਂ ਕੱਢਣ ਦਾ ਸੱਦਾ ਦੇਣ ਵਾਲੇ ਵੀ ਇਹੀ ਸਨ ਤੇ ਮੁੜ ਕੇ ਉਨ੍ਹਾਂ ਨੂੰ ਵਿਸਾਰਨ ਵਾਲੇ ਵੀ ਇਹੋ ਸਨ। ਇਸੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਸੌਦਾ ਸਾਧ ਨੂੰ ਤਨਖ਼ਾਹੀਆ ਕਰਾਰ ਦੇਣ ਵਾਲੇ ਵੀ ਇਹੀ ਸਨ ਤੇ ਮੁੜ ਕੇ ਮੁਆਫ਼ੀ ਦੇ ਕੇ ਮੁਆਫ਼ੀ ਵਾਪਸ ਲੈਣ ਵਾਲੇ ਵੀ ਇਹੋ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement