ਸੁਖਜਿੰਦਰ ਸਿੰਘ ਰੰਧਾਵਾ ਵਲੋਂ ਮਾਰਕਫ਼ੈਡ ਦੇ ਆਧੁਨਿਕ ਕੈਟਲਫ਼ੀਡ ਪਲਾਂਟ ਕਪੂਰਥਲਾ ਦਾ ਆਨਲਾਈਨ ਉਦਘਾਟਨ
Published : Jul 9, 2020, 8:48 am IST
Updated : Jul 9, 2020, 8:50 am IST
SHARE ARTICLE
Sukhjinder Singh Randhawa
Sukhjinder Singh Randhawa

ਗਿੱਦੜਬਾਹਾ ਵਿਖੇ ਵੀ ਕੈਟਲਫ਼ੀਡ ਪਲਾਂਟ ਲਗਾਇਆ ਜਾਵੇਗਾ

ਚੰਡੀਗੜ੍ਹ: ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਬੁਧਵਾਰ ਨੂੰ ਮਾਰਕਫੈੱਡ ਦੇ ਕਪੂਰਥਲਾ ਸਥਿਤ ਆਧੁਨਿਕ ਕੈਟਲਫ਼ੀਡ ਅਤੇ ਅਲਾਇਡ ਇੰਡਸਟਰੀਜ਼ ਪਲਾਂਟ ਦਾ ਆਨਲਾਈਨ ਉਦਘਾਟਨ ਕੀਤਾ। ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਇਸ ਮੌਕੇ ਲਾਕਡਾਊਨ ਵਿਚ ਮਾਰਕਫ਼ੈੱਡ ਵਲੋਂ ਕੀਤੀ ਗਈ ਵਪਾਰਕ ਪਹਿਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਇਕ ਇਹੋ ਜਿਹੇ ਪਲਾਂਟ ਦੀ ਲੋੜ ਸੀ ਜੋ ਇਕ ਸੰਤੁਲਿਤ ਪਸ਼ੂ ਖੁਰਾਕ ਤਿਆਰ ਕਰ ਸਕੇ।

Sukhjinder Singh Randhawa Sukhjinder Singh Randhawa

ਉਨ੍ਹਾਂ ਆਸ ਪ੍ਰਗਟ ਕੀਤੀ ਕਿ ਮਾਰਕਫ਼ੈੱਡ ਵਲੋਂ ਕਪੂਰਥਲਾ ਪਲਾਂਟ ਦੇ ਆਧਾਰ 'ਤੇ ਇਕ ਹੋਰ ਪਲਾਂਟ ਗਿੱਦੜਬਾਹਾ ਵਿਖੇ ਵੀ ਲਗਾਇਆ ਜਾਵੇ। ਉਨ੍ਹਾਂ ਕਪੂਰਥਲਾ ਪਲਾਂਟ ਦੇ ਪਿਛਲੇ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਦੀ ਵੀ ਪ੍ਰਸੰਸਾ ਕੀਤੀ ਗਈ। ਮਾਰਕਫ਼ੈੱਡ ਦੇ ਐਮ.ਡੀ. ਸ੍ਰੀ ਵਰੁਣ ਰੂਜਮ ਨੇ ਪਲਾਂਟ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਉਂਦਿਆਂ ਦਸਿਆ ਕਿ ਇਹ ਪਲਾਂਟ ਪੂਰੀ ਤਰ੍ਹਾਂ ਸਵੈ-ਚਲਿਤ ਹੈ ਅਤੇ ਇਸ ਪਲਾਂਟ ਵਿਚ ਉਤਪਾਦਨ ਦੌਰਾਨ ਕਿਸੇ ਪ੍ਰਕਾਰ ਦਾ ਇਨਸਾਨੀ ਛੋਹ ਨਹੀਂ ਹੈ।

Sukhjinder Singh Randhawa Sukhjinder Singh Randhawa

ਉਨ੍ਹਾਂ ਦਸਿਆ ਕਿ ਮੌਜੂਦਾ ਸਮੇਂ ਇਹ ਸੂਬੇ ਦਾ ਸੱਭ ਤੋਂ ਜ਼ਿਆਦਾ ਆਧੁਨਿਕ ਪਲਾਂਟ ਹੈ। ਕੋਵਿਡ-19 ਦੇ ਚੁਣੌਤੀ ਭਰੇ ਸਮੇਂ ਦੌਰਾਨ ਵੀ ਇਸ ਪਲਾਂਟ ਨੇ ਅਪਣੀ ਉਤਪਾਦਨ ਸਮਰੱਥਾ ਤੋਂ 240 ਮੀਟਰਿਕ ਟਨ ਵੱਧ ਉਤਪਾਦਨ ਕਰ ਕੇ ਰੀਕਾਰਡ ਕਾਇਮ ਕੀਤਾ ਹੈ ਅਤੇ ਬਿਹਤਰ ਲਾਭ ਹਾਸਿਲ ਕੀਤਾ ਹੈ।  ਉਨ੍ਹਾਂ ਦਸਿਆ ਕਿ ਇਹ ਪਲਾਂਟ 13 ਕਰੋੜ ਦੀ ਲਾਗਤ ਨਾਲ ਰੀਕਾਰਡ ਸਮੇਂ ਵਿਚ ਤਿਆਰ ਹੋ ਗਿਆ ਹੈ

Sukhjinder Singh Randhawa Sukhjinder Singh Randhawa

ਅਤੇ ਇਸ ਦੀ ਉਤਪਾਦਨ ਸਮਰੱਥਾ 150 ਟੀ.ਪੀ.ਡੀ. ਹੈ ਜੋ ਕਿ 300 ਟੀ.ਪੀ.ਡੀ. ਤਕ ਵਧਾਈ ਜਾ ਸਕਦੀ ਹੈ।  ਸ੍ਰੀ ਰੂਜਮ ਨੇ ਦਸਿਆ ਕਿ ਜੁਲਾਈ ਮਹੀਨੇ ਵਿਚ ਕੈਟਲਫੀਡ ਖਰੀਦ ਉਪਰ ਇਨਾਮੀ ਸਕੀਮ ਵੀ ਸ਼ੁਰੂ ਕੀਤੀ ਜਾਵੇਗੀ। ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਤੋਂ ਕੀਤੇ ਇਸ ਡਿਜ਼ੀਟਲ ਉਦਘਾਟਨ ਸਮਾਗਮ ਦੌਰਾਨ ਮਾਰਕਫ਼ੈੱਡ ਦੇ ਚੇਅਰਮੈਨ ਸ੍ਰੀ ਅਮਰਜੀਤ ਸਿੰਘ ਸਮਰਾ ਨੇ ਸਭਨਾਂ ਦਾ ਧਨਵਾਦ ਕੀਤਾ।

sukhjinder singh randhawasukhjinder singh randhawasukhjinder singh randhawa

ਇਸ ਮੌਕੇ ਵਿਸ਼ੇਸ਼ ਮੁੱਖ ਸਕੱਤਰ ਸਹਿਕਾਰਤਾ ਕਲਪਨਾ ਮਿੱਤਲ ਬਰੂਆ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ, ਮਾਰਕਫੈਡ ਦੇ ਵਧੀਕ ਐਮ.ਡੀ. ਸ੍ਰੀ ਰਾਹੁਲ ਗੁਪਤਾ ਅਤੇ ਬੋਰਡ ਦੇ ਸਮੂਹ ਮੈਂਬਰ ਵੀ ਮੌਜੂਦ ਸਨ। ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਚੰਡੀਗੜ੍ਹ ਤੋਂ ਹੀ ਕਪੂਰਥਲਾ ਦੇ ਆਧੁਨਿਕ ਕੈਟਲਫੀਡ ਅਤੇ ਅਲਾਇਡ ਇੰਡਸਟਰੀਜ਼ ਪਲਾਂਟ ਦਾ ਆਨਲਾਈਨ ਉਦਘਾਟਨ ਕਰਦੇ ਹੋਏੇ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement