ਪੰਜਾਬ ਯੂਨੀਵਰਸਿਟੀ ਖੋਹਣ ਦੀ ਹੋ ਚੁੱਕੀ ਹੈ ਪੂਰੀ ਸਾਜ਼ਸ਼, ਪਾਲੀ ਭੁਪਿੰਦਰ ਨੇ ਖੋਲ੍ਹੇ ਗੁੱਝੇ ਭੇਦ
Published : Jul 9, 2021, 7:23 am IST
Updated : Jul 9, 2021, 7:23 am IST
SHARE ARTICLE
IMAGE
IMAGE

ਪੰਜਾਬ ਯੂਨੀਵਰਸਿਟੀ ਖੋਹਣ ਦੀ ਹੋ ਚੁੱਕੀ ਹੈ ਪੂਰੀ ਸਾਜ਼ਸ਼, ਪਾਲੀ ਭੁਪਿੰਦਰ ਨੇ ਖੋਲ੍ਹੇ ਗੁੱਝੇ ਭੇਦ

ਪੰਜਾਬ ਯੂਨੀਵਰਸਿਟੀ ਖੋਹਣ ਦੀ ਹੋ ਚੁੱਕੀ ਹੈ ਪੂਰੀ ਸਾਜ਼ਸ਼, ਪਾਲੀ ਭੁਪਿੰਦਰ ਨੇ ਖੋਲ੍ਹੇ ਗੁੱਝੇ ਭੇਦ


ਪੀ.ਯੂ ਦੇ ਸਿੱਖ ਅਧਿਆਪਕਾਂ ਨੂੰ  ਵੀ ਕੀਤਾ ਜਾ ਰਿਹੈ ਦਰਕਿਨਾਰ : ਪਾਲੀ ਭੁਪਿੰਦਰ

ਚੰਡੀਗੜ੍ਹ, 8 ਜੁਲਾਈ (ਹਰਦੀਪ ਸਿੰਘ ਭੋਗਲ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ  ਪੰਜਾਬੀਆਂ ਕੋਲੋਂ ਖੋਹਣ ਦੀ ਕੋਸ਼ਿਸ਼ ਤੇਜ਼ ਕੀਤੀ ਜਾ ਰਹੀ ਹੈ | ਬੀਤੇ ਕਾਫ਼ੀ ਸਮੇਂ ਤੋਂ ਸਿੱਖ ਅਧਿਆਪਕਾਂ ਨੂੰ  ਵੀ ਦਰਕਿਨਾਰ ਕੀਤਾ ਜਾ ਰਿਹਾ ਹੈ | ਇਸ ਮੁੱਦੇ ਨੂੰ  ਲੈ ਕੇ ਵਿਵਾਦ ਜਾਰੀ ਹੈ | ਕਈ ਵਿਦਿਆਰਥੀ ਜਥੇਬੰਦੀਆਂ ਵਲੋਂ ਵੀ ਇਸ ਮੁੱਦੇ ਨੂੰ  ਜ਼ੋਰਾਂ ਸ਼ੋਰਾਂ ਨਾਲ ਚੁਕਿਆ ਜਾ ਰਿਹਾ ਹੈ | ਇਸ ਮੁੱਦੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਯੂਨੀਵਰਸਿਟੀ ਦੇ ਅਧਿਆਪਕ  ਅਤੇ ਫ਼ਿਲਮ ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕੀਤੀ |
ਯੂਨੀਵਰਸਿਟੀ ਦੇ ਹਾਲਾਤ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਕਾਫ਼ੀ ਦੇਰ ਤੋਂ ਯੂਨੀਵਰਸਿਟੀ ਨੂੰ  ਕੇਂਦਰ ਦੀ ਯੂਨੀਵਰਸਿਟੀ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ | ਕਿਸਾਨ ਅੰਦੋਲਨ ਕਾਰਨ ਭਾਜਪਾ ਸਰਕਾਰ ਦੇ ਹੱਥ ਰੁਕੇ ਹੋਏ ਹਨ | ਵੈੱਸਬਾਈਟਾਂ ਅਪਡੇਟ ਹੋ ਚੁਕੀਆਂ ਸਨ ਤੇ ਵਿਕੀਪੀਡੀਆ 'ਤੇ ਵੀ ਯੂਨੀਵਰਸਿਟੀ ਨੂੰ  ਕੇਂਦਰ ਦੀ ਯੂਨੀਵਰਸਿਟੀ ਕਹਿਣਾ ਸ਼ੁਰੂ ਕਰ ਦਿਤਾ ਸੀ ਜਦਕਿ ਇਹ ਪੰਜਾਬ ਦੀ ਯੂਨੀਵਰਸਿਟੀ ਹੈ | ਹੁਣ ਵੀ ਸਰਕਾਰ ਕਈ ਸਾਜ਼ਿਸ਼ਾਂ ਰਚ ਕੇ ਯੂਨੀਵਰਸਿਟੀ ਵਿਚੋਂ ਪੰਜਾਬ ਨੂੰ  ਬੇਦਖ਼ਲ ਕਰਨ ਦੀਆਂ ਚਾਲਾਂ ਚੱਲ ਰਹੀ ਹੈ |
ਪਾਲੀ ਭੁਪਿੰਦਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਸੱਭ ਤੋਂ ਚੰਗੀ ਗੱਲ ਇਹੀ ਹੈ ਕਿ ਇਸ ਨੂੰ  ਇਕ ਸੈਨੇਟ ਤੇ ਸਿੰਡੀਕੇਟ ਵਲੋਂ ਚਲਾਇਆ ਜਾ ਰਿਹਾ ਹੈ | ਇਹ ਢਾਂਚਾ ਦੇਸ਼ ਦੀਆਂ ਸਿਰਫ਼ ਦੋ ਯੂਨੀਵਰਸਿਟੀਆਂ ਵਿਚ ਹੈ ਤੇ ਇਹ ਬਹੁਤ ਕਾਮਯਾਬ ਢਾਂਚਾ ਹੈ | ਜੇਕਰ ਇਸ ਵਿਚ ਕੋਈ ਕਮੀ ਸੀ ਤਾਂ ਸੁਧਾਰ ਦੀ ਲੋੜ ਸੀ ਪਰ ਇਸ ਨੂੰ  ਭੰਗ ਨਹੀਂ ਸੀ ਕਰਨਾ ਚਾਹੀਦਾ |
ਭੁਪਿੰਦਰ ਪਾਲੀ ਨੇ ਦਸਿਆ ਕਿ ਅੱਜ ਤੋਂ ਤਿੰਨ ਸਾਲ ਪਹਿਲਾਂ ਯੂਨੀਵਰਸਿਟੀ ਵਿਚ ਉਪ ਕੁਲਪਤੀ ਵਜੋਂ ਸ੍ਰੀ ਰਾਜ ਕੁਮਾਰ ਆਏ, ਸ਼ਾਇਦ ਇਹ ਪਹਿਲੀ ਵਾਰ ਸੀ ਕਿ ਕਿਸੇ ਗ਼ੈਰ-ਪੰਜਾਬੀ ਪਿਛੋਕੜ ਵਾਲੇ ਵਿਅਕਤੀ ਨੂੰ  ਵਾਈਸ ਚਾਂਸਲਰ ਲਗਾਇਆ ਗਿਆ | ਕਾਂਗਰਸ ਸਰਕਾਰ ਨੇ ਵੀ ਇਸ ਫ਼ੈਸਲੇ ਦਾ ਸਵਾਗਤ ਕੀਤਾ | ਅਸੀਂ ਵੀ ਇਸ ਦਾ ਸਵਾਗਤ ਕੀਤਾ ਪਰ ਨਿਯੁਕਤੀ ਤੋਂ ਕੁਝ ਦਿਨ ਬਾਅਦ ਹੀ ਉਹ ਆਰਐਸਐਸ ਦਫ਼ਤਰ ਗਏ ਜਦਕਿ ਉਨ੍ਹਾਂ ਨੂੰ  ਵਿਦਿਆਰਥੀਆਂ ਨੂੰ  ਮਿਲਣਾ ਚਾਹੀਦਾ ਸੀ | ਇਸ ਦੌਰਾਨ ਉਹਨਾਂ ਨੇ ਯੂਨੀਰਵਸਿਟੀ ਵਿਚ ਆਰਐਸਐਸ ਨੂੰ  ਹੱਲਾਸ਼ੇਰੀ ਦੇਣੀ ਸ਼ੁਰੂ ਕੀਤੀ ਤੇ ਉਨ੍ਹਾਂ ਦੇ ਆਲੇ ਦੁਆਲੇ ਵਿਚ ਆਰਐਸਐਸ ਦੇ ਵਿਅਕਤੀ ਹੀ ਹਨ | ਸਿੱਖ ਚਿਹਰਿਆਂ ਨੂੰ  ਦਰਕਿਨਾਰ ਕੀਤਾ ਜਾ ਰਿਹਾ ਹੈ ਕਈ ਸਿੱਖ ਚਿਹਰੇ ਤਾਂ ਅੱਕ ਕੇ ਚਲੇ ਗਏ | ਪਾਲੀ ਭੁਪਿੰਦਰ ਨੇ ਦਸਿਆ ਤਿੰਨ ਸਾਲ ਤੋਂ ਵੀਸੀ ਨੇ ਉਨ੍ਹਾਂ ਦੀ ਤਰੱਕੀ ਧੱਕੇ ਨਾਲ ਰੋਕੀ ਹੋਈ ਹੈ | ਉਨ੍ਹਾਂ ਕਿਹਾ ਹੈਰਾਨੀ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਨੂੰ  ਸੈਨੇਟ ਵਲੋਂ ਚਲਾਇਆ ਜਾ ਰਿਹਾ ਹੈ | ਇਸ ਨੂੰ  ਚਲਾਉਣ ਲਈ ਚਾਂਸਲਰ ਵਲੋਂ ਨਾਜਾਇਜ਼ 
ਕਮੇਟੀ ਬਣਾਈ ਗਈ ਹੈ | ਇਸ ਕਮੇਟੀ ਨੂੰ  ਬਣਾਉਣ ਦੀ ਪਾਵਰ ਉਨ੍ਹਾਂ ਕੋਲ ਨਹੀਂ ਸੀ ਪਰ ਜਦੋਂ ਉਨ੍ਹਾਂ ਪੰਜਾਬ ਸਰਕਾਰ ਨੂੰ  ਇਸ ਵਿਚ ਸ਼ਾਮਲ ਹੋਣ ਲਈ ਕਿਹਾ ਤਾਂ ਇਹ ਸ਼ਾਮਲ ਹੋ ਗਏ | ਸਰਕਾਰ ਨੂੰ  ਕਹਿਣਾ ਚਾਹੀਦਾ ਸੀ ਕਿ ਤੁਹਾਡੇ ਕੋਲ ਇਹ ਤਾਕਤ ਨਹੀਂ ਹੈ | ਕਮੇਟੀ ਵਿਚ ਸ਼ਾਮਲ ਲੋਕਾਂ ਨੇ ਅਜਿਹੇ ਦਸਤਾਵੇਜ਼ਾਂ 'ਤੇ ਦਸਤਖ਼ਤ ਕੀਤੇ ਜੋ ਪੰਜਾਬ ਦੇ ਹੱਕ ਵਿਚ ਨਹੀਂ ਹਨ | 170 ਕਾਲਜਾਂ ਨੂੰ  ਲਾਵਾਰਸ ਕੀਤਾ ਜਾ ਰਿਹਾ ਹੈ ਪਰ ਕੋਈ ਸਿਆਸੀ ਧਿਰ ਇਸ ਮਸਲੇ ਬਾਰੇ ਨਹੀਂ ਬੋਲ ਰਹੀ | 
ਕੇਂਦਰ ਸਰਕਾਰ ਦੇ ਏਜੰਡੇ ਬਾਰੇ ਗੱਲ ਕਰਦਿਆਂ ਭੁਪਿੰਦਰ ਪਾਲੀ ਨੇ ਦਸਿਆ ਕਿ ਪੰਜਾਬ ਸਰਕਾਰ ਤੇ ਕੇਂਦਰ ਵਲੋਂ ਗਿਣੀ ਮਿਥੀ ਸਾਜ਼ਸ਼ ਤਹਿਤ ਉੱਚ ਸਿਖਿਆ ਨੂੰ  ਸੂਬੇ ਵਿਚੋਂ ਖ਼ਤਮ ਕੀਤਾ ਹੈ | ਸਾਜ਼ਿਸ਼ ਤਹਿਤ ਯੂਥ ਨੂੰ  ਤਬਾਹ ਕੀਤਾ ਜਾ ਰਿਹਾ ਹੈ | 
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ  ਸਿਆਸਤ ਛੱਡ ਕੇ ਇਕੱਠੇ ਹੋਣ ਦੀ ਲੋੜ ਹੈ ਤਾਂ ਜੋ ਪੰਜਾਬ ਯੂਨੀਵਰਸਿਟੀ ਨੂੰ  ਬਚਾਇਆ ਜਾ ਸਕੇ | ਜੇਕਰ ਪੰਜਾਬ ਯੂਨੀਵਰਸਿਟੀ ਪੰਜਾਬ ਕੋਲੋਂ ਖੋਹ ਲਈ ਗਈ ਤਾਂ ਪੰਜਾਬ ਦੇ ਨੌਜਵਾਨਾਂ ਦਾ ਕਾਫੀ ਨੁਕਸਾਨ ਹੋਵੇਗਾ ਪੰਜਾਬ ਦੇ ਕਈ ਕਾਲਜ ਯੂਨੀਵਰਸਿਟੀ ਨਾਲੋ ਤੋੜ ਦਿਤੇ ਜਾਣਗੇ | ਉਨ੍ਹਾਂ ਕਿਹਾ ਕਿ ਪੰਜਾਬੀ ਦਿੱਲੀ ਘੇਰ ਕੇ ਬੈਠੇ ਹਨ ਤੇ ਜੇਕਰ ਲੋੜ ਪਈ ਤਾਂ ਉਹ ਪੰਜਾਬ ਯੂਨੀਵਰਸਿਟੀ ਨੂੰ  ਵੀ ਹੱਥੋਂ ਨਹੀਂ ਜਾਣ ਦੇਣਗੇ |
ਪਾਲੀ ਭੁਪਿੰਦਰ ਨੇ ਦਸਿਆ ਕਿ ਪੰਜਾਬ ਯੂਨੀਵਰਸਿਟੀ ਦੇਸ਼ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚੋਂ ਇਕ ਹੈ | ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਕੋਲੋਂ ਇੰਨੀ ਵਧੀਆ ਯੂਨੀਵਰਸਿਟੀ ਕਿਉਂ ਖੋਹੀ ਜਾ ਰਹੀ ਹੈ | ਸਿਆਸੀ ਪਾਰਟੀਆਂ ਨੂੰ  ਇਸ ਵਲ ਧਿਆਨ ਦੇਣ ਦੀ ਲੋੜ ਹੈ, ਨਹੀਂ ਤਾਂ ਜਿਵੇਂ ਕਿਸਾਨਾਂ ਵਲੋਂ ਉਨ੍ਹਾਂ ਦਾ ਵਿਰੋਧ ਹੋ ਰਿਹਾ ਹੈ ਫਿਰ ਇਸੇ ਤਰ੍ਹਾਂ ਪੜ੍ਹੇ-ਲਿਖੇ ਨੌਜਵਾਨ ਵੀ ਉਨ੍ਹਾਂ ਦਾ ਵਿਰੋਧ ਕਰਨਗੇ | ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਨੂੰ  ਬਚਾਉਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਇਹ ਯੂਨੀਵਰਸਿਟੀ ਪੰਜਾਬ ਅਤੇ ਚੰਡੀਗੜ੍ਹ ਵਿਚ ਆਖ਼ਰੀ ਲਿੰਕ ਹੈ, ਜੇ ਇਹ ਚਲੀ ਗਈ ਤਾਂ ਪੰਜਾਬ ਦਾ ਚੰਡੀਗੜ੍ਹ 'ਤੇ ਦਾਅਵਾ ਨਹੀਂ ਬਚੇਗਾ | ਪਾਲੀ ਭੁਪਿੰਦਰ ਨੇ ਦਸਿਆ ਕਿ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ  ਚਿੱਠੀ ਲਿਖੀ ਹੈ | ਜੇਕਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ ਤਾਂ ਉਹ ਹੋਰ ਆਗੂਆਂ ਨੂੰ  ਅਪੀਲ ਕਰਨਗੇ ਕਿ ਮਿਲ ਕੇ ਯੂਨੀਵਰਸਿਟੀ ਨੂੰ  ਬਚਾਇਆ ਜਾਵੇ | ਉਨ੍ਹਾਂ ਕਿਹਾ ਕਿ ਉਹ ਅਪਣੀ ਲੜਾਈ ਲਈ 19 ਤਰੀਕ ਤੋਂ ਮੋਰਚਾ ਸੰਭਾਲਣਗੇ | ਉਨ੍ਹਾਂ ਅਪਣੇ ਸਹਿਯੋਗੀਆਂ ਨੂੰ  ਸਾਥ ਦੇਣ ਦੀ ਅਪੀਲ ਕੀਤੀ ਹੈ | 
 

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement