Single Use Plastic Ban: ਘਰ ’ਚੋਂ ਪਲਾਸਟਿਕ ਦਾ ਕੂੜਾ ਮਿਲਣ ’ਤੇ ਹੋਵੇਗਾ 500 ਰੁਪਏ ਜੁਰਮਾਨਾ
Published : Jul 9, 2022, 10:53 am IST
Updated : Jul 9, 2022, 11:55 am IST
SHARE ARTICLE
Single Use Plastic Ban
Single Use Plastic Ban

ਸਿੰਗਲ ਯੂਜ਼ ਪਲਾਸਟਿਕ ਮਿਲਣ ’ਤੇ ਕੰਪਨੀ ਤੋਂ ਵਸੂਲੇ ਜਾਣਗੇ 5000 ਰੁਪਏ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸ਼ਿਕਾਇਤ ਨੰਬਰ 98789-50593 ਜਾਰੀ

ਚੰਡੀਗੜ੍ਹ: 1 ਜੁਲਾਈ ਤੋਂ ਪਾਬੰਦੀ ਲੱਗਣ ਦੇ ਬਾਵਜੂਦ ਸਿੰਗਲ ਯੂਜ਼ ਪਲਾਸਟਿਕ ਸ਼ਰੇਆਮ ਵਿਕ ਰਹੀ ਹੈ। ਇਸ ਸਬੰਧੀ ਸੂਚਨਾ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸ਼ਿਕਾਇਤ ਨੰਬਰ 98789-50593 ਜਾਰੀ ਕੀਤਾ ਹੈ। 10 ਜੁਲਾਈ ਤੋਂ ਬਾਅਦ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Single Use PlasticSingle Use Plastic

ਬੋਰਡ ਦੇ ਅਧਿਕਾਰੀਆਂ ਅਨੁਸਾਰ ਸਾਰੇ ਨਿਰਮਾਤਾਵਾਂ, ਸਟਾਕ ਰੱਖਣ ਵਾਲਿਆਂ, ਸਪਲਾਇਰ ਆਦਿ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪਲਾਸਟਿਕ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਜਾਵੇ। ਜੇਕਰ ਕਿਸੇ ਘਰ ਵਿਚੋਂ ਸਿੰਗਲ ਯੂਜ਼ ਪਲਾਸਟਿਕ ਦਾ ਕੂੜਾ ਮਿਲਦਾ ਹੈ ਤਾਂ 500 ਰੁਪਏ ਜੁਰਮਾਨਾ ਲੱਗੇਗਾ। ਜੇਕਰ ਕਿਸੇ ਕੰਪਨੀ ਵਿਚੋਂ ਕੂੜਾ ਮਿਲਦਾ ਹੈ ਤਾਂ ਉਸ ਨੂੰ 5 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ।

Pollution Control Board Pollution Control Board

ਸਿੰਗਲ ਯੂਜ਼ ਪਲਾਸਟਿਕ ਬੈਨ ਹੋਣ ਤੋਂ ਬਾਅਦ 8 ਦਿਨ ਵਿਚ ਸੂਬੇ ਦੇ 5 ਵੱਡੇ ਜ਼ਿਲ੍ਹੇ ਸੰਗਰੂਰ, ਪਟਿਆਲਾ, ਰੋਪੜ, ਫਤਹਿਗੜ ਸਾਹਿਬ ਅਤੇ ਫਿਰੋਜ਼ਪੁਰ ਵਿਚ 24 ਚਲਾਨ ਹੋਏ ਹਨ। ਇਸ ਦੌਰਾਨ 1 ਜੁਲਾਈ ਨੂੰ ਰੋਪੜ ਵਿਚ 15 (ਇਕ ਕਿੱਲੋ ਲਿਫਾਫੇ ਜ਼ਬਤ), ਸੰਗਰੂਰ ਵਿਚ 70 ਕਿੱਲੋ ਪਲਾਸਟਿਕ ਜ਼ਬਤ, ਪਟਿਆਲਾ ਵਿਚ 4 ਚਲਾਨ (40 ਕਿੱਲੋ ਲਿਫ਼ਾਫੇ ਜ਼ਬਤ), ਫਿਰੋਜ਼ਪੁਰ ਵਿਚ 5 ਚਲਾਨ ਹੋਏ।

single use plastic Single Use Plastic Ban

ਨਿਯਮਾਂ ਦੀ ਉਲੰਘਣਾ ਕਰਨ ’ਤੇ ਧਾਰਾ 15 ਤਹਿਤ 7 ਸਾਲ ਤੱਕ ਕੈਦ ਅਤੇ 1 ਲੱਖ ਜੁਰਮਾਨਾ ਹੋ ਸਕਦਾ ਹੈ। ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਵਾਲਿਆਂ ਤੋਂ ਜੁਰਮਾਨਾ ਵਸੂਲਣ ਦਾ ਕੰਮ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪ੍ਰਦੂਸ਼ਣ ਕੰਟਰੋਲ ਕਮੇਟੀ ਕਰੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement