ਚੰਡੀਗੜ੍ਹ ਸਕੂਲ ਹਾਦਸੇ ਮਗਰੋਂ ਸਿੱਖਿਆ ਵਿਭਾਗ ਪੰਜਾਬ ਦੇ ਹੁਕਮ, ਸਕੂਲਾਂ 'ਚੋਂ ਕੱਟੇ ਜਾਣ ਸਿਉਂਕ ਲੱਗੇ ਰੁੱਖ
Published : Jul 9, 2022, 10:21 am IST
Updated : Jul 9, 2022, 10:42 am IST
SHARE ARTICLE
Punjab orders cutting of termite-affected trees in schools after Chandigarh tragedy
Punjab orders cutting of termite-affected trees in schools after Chandigarh tragedy

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ ਵਿਚ ਸਿਉਂਕ ਵਾਲੇ ਅਤੇ ਸੁੱਕੇ ਦਰੱਖਤ ਕੱਟਣ ਦੇ ਹੁਕਮ ਜਾਰੀ ਕੀਤੇ ਗਏ ਹਨ।



ਚੰਡੀਗੜ੍ਹ: ਸਥਾਨਕ ਸੈਕਟਰ 9 ਦੇ ਕਾਰਮਲ ਕਾਨਵੈਂਟ ਸਕੂਲ ਵਿਚ ਦਰੱਖਤ ਡਿੱਗਣ ਦੀ ਘਟਨਾ ਵਾਪਰੀ ਜਿਸ ਵਿਚ ਦਰਜਨ ਤੋਂ ਵੱਧ ਬਚੇ ਲਪੇਟ ਵਿਚ ਆ ਗਏ ਸਨ। ਇਸ ਦੌਰਾਨ ਇਕ ਬੱਚੀ ਦੀ ਮੌਤ ਹੋ ਗਈ। ਇਸ ਹਾਦਸੇ ਮਗਰੋਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ ਵਿਚ ਸਿਉਂਕ ਵਾਲੇ ਅਤੇ ਸੁੱਕੇ ਦਰੱਖਤ ਕੱਟਣ ਦੇ ਹੁਕਮ ਜਾਰੀ ਕੀਤੇ ਗਏ ਹਨ।

Photo
Photo

ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਪੱਤਰ ਜਾਰੀ ਕਰਦਿਆਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਕੂਲਾਂ ’ਚ ਇਮਾਰਤਾਂ ਨੇੜੇ, ਗਰਾਊਂਡ ਜਾਂ ਖਾਲੀ ਥਾਵਾਂ ’ਤੇ ਬਹੁਤ ਦਰੱਖਤ ਲੱਗੇ ਹੋਏ ਹਨ। ਬਹੁਤ ਸਾਰੇ ਸਕੂਲਾਂ ਵਿਚ ਵਿਦਿਆਰਥੀ ਲੰਚ ਟਾਈਮ ਜਾਂ ਖੇਡਾਂ ਦੇ ਪੀਰੀਅਡ ਵਿਚ ਰੁੱਖਾਂ ਥੱਲੇ ਬੈਠਦੇ ਅਤੇ ਖੇਡਦੇ ਹਨ। ਦੇਖਣ ਵਿਚ ਆਇਆ ਹੈ ਕਿ ਕਈ ਸਕੂਲਾਂ ਵਿਚ ਰੁੱਖਾਂ ਨੂੰ ਸਿਉਂਕ ਲੱਗੀ ਹੈ ਜਾਂ ਫਿਰ ਬਿਲਕੁਲ ਸੁੱਕ ਚੁੱਕੇ ਹਨ ਅਤੇ ਉਹਨਾਂ ਦੀਆਂ ਟਾਹਣੀਆਂ / ਰੁੱਖ ਕਿਸੇ ਵੀ ਸਮੇਂ ਹਨੇਰੀ ਚੱਲਣ ਜਾਂ ਕਿਸੇ ਵੀ ਹੋਰ ਕਾਰਣ ਕਰਕੇ ਡਿੱਗ ਸਕਦੇ ਹਨ।

 A tree fell at a school in Sector 9, Chandigarh, killing one child and injuring another Chandigarh School Incident

ਵਿਭਾਗ ਨੇ ਕਿਹਾ ਹੈ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਲੱਗੇ ਅਜਿਹੇ ਰੁੱਖਾਂ ਸਬੰਧੀ ਸੂਚਨਾ ਤੁਰੰਤ ਇਕੱਠੀ ਕੀਤੀ ਜਾਵੇ । ਜਿੱਥੇ ਵਿਦਿਆਰਥੀਆਂ ਅਤੇ ਇਮਾਰਤ ਦੀ ਸੁਰੱਖਿਆ ਲਈ ਅਜਿਹੇ ਰੁੱਖਾਂ ਨੂੰ ਕਟਵਾਉਣ ਦੀ ਲੋੜ ਹੋਵੇ, ਉਸ ਸਬੰਧੀ ਕਾਰਵਾਈ ਕਰਨ ਲਈ ਵਣ ਵਿਭਾਗ ਨਾਲ ਸੰਪਰਕ ਕੀਤਾ ਜਾਵੇ ਅਤੇ ਯੋਗ ਪ੍ਰਣਾਲੀ ਰਾਹੀਂ ਮੁਕਮੰਲ ਕੇਸ ਮੁੱਖ ਦਫਤਰ ਵਿਖੇ ਭੇਜੇ ਜਾਣ।

 A tree fell at a school in Sector 9, Chandigarh, killing one child and injuring anotherChandigarh School Incident

ਦੱਸ ਦੇਈਏ ਕਿ ਸੈਕਟਰ 9 ਸਥਿਤ ਕਾਰਮਲ ਕਾਨਵੈਂਟ ਸਕੂਲ ’ਚ ਹਾਦਸਾ ਉਸ ਸਮੇਂ ਹੋਇਆ, ਜਦੋਂ ਸਕੂਲ ਵਿਚ ਦੁਪਹਿਰ ਦੇ ਖਾਣੇ ਦਾ ਸਮਾਂ ਸੀ ਅਤੇ ਇਸ ਵੱਡੇ ਦਰੱਖ਼ਤ ਕੋਲ ਕਈ ਬੱਚੇ ਖੇਡ ਰਹੇ ਸਨ। ਅਚਾਨਕ ਦਰੱਖਤ ਬੱਚਿਆਂ ’ਤੇ ਡਿੱਗ ਪਿਆ। ਜ਼ਖ਼ਮੀ ਬੱਚਿਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਮੁਤਾਬਕ ਹਾਦਸਾ ਵਾਪਰਨ ਸਮੇਂ ਕਰੀਬ 15 ਬੱਚੇ ਦਰੱਖਤ ਹੇਠਾਂ ਖਾਣਾ ਖਾ ਰਹੇ ਸਨ। ਇਸ ਦੌਰਾਨ ਉਸ ’ਤੇ ਪਿੱਪਲ ਦਾ ਦਰੱਖ਼ਤ ਡਿੱਗ ਪਿਆ। ਪ੍ਰਸ਼ਾਸਨ ਨੇ ਇਸ ਰੁੱਖ ਨੂੰ ਵਿਰਾਸਤੀ ਦਰਜਾ ਦਿਤਾ ਸੀ। ਜੋ ਦਰੱਖਤ ਡਿੱਗਿਆ ਉਹ ਲਗਭਗ 250 ਸਾਲ ਪੁਰਾਣਾ ਸੀ। ਇਸ ਨੂੰ ਸਾਰੇ ਪਾਸਿਆਂ ਤੋਂ ਸੀਮਿੰਟ ਨਾਲ ਢੱਕਿਆ ਹੋਇਆ ਸੀ। ਦੁਪਹਿਰ ਦੇ ਖਾਣੇ ਸਮੇਂ ਬੱਚੇ ਅਕਸਰ ਇਸ ਦੇ ਕੋਲ ਬੈਠ ਕੇ ਖੇਡਦੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement