
100 ਸਾਲ ਪੁਰਾਣਾ ਪਾਵਨ ਸਰੂਪ ਗਾਇਬ ਹੋਣ ਦਾ ਮਾਮਲਾ
ਪਟਿਆਲਾ: ਪਟਿਆਲਾ ਦੇ ਪਿੰਡ ਕਲਿਆਣਾ ਵਿਚੋਂ ਗਾਇਬ ਹੋਏ ਪਾਵਨ ਸਰੂਪ ਦਾ ਮਾਮਲਾ ਭਖਦਾ ਨਜ਼ਰ ਆ ਰਿਹਾ। ਬੀਤੇ ਦਿਨੀਂ ਸਰੂਪਾਂ ਨੂੰ ਲੈ ਕੇ ਪਿੰਡ ਕਲਿਆਣ ਪਹੁੰਚੇ ਸੁਖਬੀਰ ਬਾਦਲ ਵੀ ਸਵਾਲਾਂ ਦੇ ਘੇਰੇ ਵਿਚ ਨਜ਼ਰ ਆਉਂਦੇ ਦਿਖ ਰਹੇ ਨੇ।
Pro. Dharamjit Singh Maan
ਜਿੱਥੇ ਹੁਣ ਪੰਥਕ ਅਕਾਲੀ ਲਹਿਰ ਮੈਂਬਰ ਪ੍ਰੋਫੈਸਰ ਧਰਮਜੀਤ ਸਿੰਘ ਮਾਨ ਨੇ ਸੁਖਬੀਰ ਬਾਦਲ ਤੇ ਕਈ ਸਵਾਲ ਖੜੇ ਕਰ ਦਿੱਤੇ ਨੇ। ਮਾਨ ਦਾ ਕਹਿਣਾ ਹੈ ਕਿ ਅਕਾਲੀ ਸਰਕਾਰ ਮੌਕੇ ਹੋਈਆਂ ਬੇਅਦਬੀਆਂ ਤੇ ਗਾਇਬ ਹੋਏ 267 ਸਰੂਪਾਂ ਦੇ ਮਾਮਲੇ 'ਚ ਤਾਂ ਸੁਖਬੀਰ ਬਾਦਲ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਜਦੋਂ ਹੁਣ ਪੰਜਾਬ ਵਿਚ ਅਕਾਲੀ ਦਾਲ ਦਾ ਸਫਾਇਆ ਹੁੰਦਾ ਦਿਖ ਰਿਹਾ ਸੁਖਬੀਰ ਬਾਦਲ ਪਿੰਡ ਕਲਿਆਣ ਵਿਚ ਰਾਜਨੀਤੀ ਕਰਨ ਪਹੁੰਚ ਰਿਹਾ।
Sukhbir Badal
“ਜਦੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ ਹਨ ਤੇ ਸਰੂਪਾਂ ਦੀ ਘੋਰ ਬੇਅਦਬੀ ਕੀਤੀ ਗਈ ਸੀ ਤਾਂ ਉਸ ਸਮੇਂ ਸੁਖਬੀਰ ਬਾਦਲ ਪੰਜਾਬ ਦਾ ਗ੍ਰਹਿ ਮੰਤਰੀ ਸੀ। ਉਸ ਸਮੇਂ ਇਹਨਾਂ ਨੇ ਇਸ ਮਾਮਲੇ ਦੀ ਜਾਂਚ ਤਾਂ ਕੀ ਕਰਾਉਣੀ ਸੀ, ਨਿਹੱਥੇ ਸਿੰਘ ਜੋ ਕਿ ਲੰਗਰ ਦੀ ਸੇਵਾ ਕਰ ਰਹੇ ਸਨ ਉਹਨਾਂ ਨੂੰ ਗੋਲੀ ਨਾਲ ਮਾਰ ਦਿੱਤਾ ਗਿਆ ਸੀ।”
Sukhbir Badal And Parkash Badal
ਇਸ ਦੇ ਨਾਲ ਹੀ ਉਹਨਾਂ ਨੇ ਅਕਾਲੀ ਦਲ ਨੂੰ ਇਹੀ ਅਪੀਲ ਕੀਤੀ ਹੈ ਕਿ ਉਹ ਹੁਣ ਲੋਕਾਂ ਨੂੰ ਗੁੰਮਰਾਹ ਕਰਨਾ ਛੱਡ ਦੇਣ ਕਿਉਂ ਕਿ ਉਹਨਾਂ ਦੇ ਕੰਮਾਂ ਅਤੇ ਨੀਅਤਾਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਚੁੱਕੇ ਹਨ। ਪੰਥਕ ਅਕਾਲੀ ਲਹਿਰ ਪੰਜਾਬ ਵਿਚ ਇਹਨਾਂ ਮੁੱਦਿਆਂ ਤੇ ਪੂਰੀ ਸਰਗਰਮ ਹੋ ਚੁੱਕੀ ਹੈ ਤੇ ਉਹ ਹੁਣ ਪਿੱਛੇ ਨਹੀਂ ਹਟਣਗੇ।
SGPC, Akal Takht Sahib
ਦੱਸ ਦੇਈਏ ਕਿ ਪਿਛਲੇ ਦਿਨੀਂ ਪਿੰਡ ਕਲਿਆਣਾ ਦੇ ਗੁਰਦੁਅਰਾ ਸਾਹਿਬ ’ਚੋਂ 100 ਸਾਲ ਪੁਰਾਣਾ ਇਤਿਹਾਸਕ ਸਰੂਪ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਵੱਲ਼ ਵੱਖ ਜੱਥੇਬੰਦੀਆਂ ਲਗਾਤਾਰ ਸਰਕਾਰ ਤੇ ਸ਼੍ਰੋਮਣੀ ਕਮੇਟੀ ਦਾ ਵਿਰੋਧ ਕਰ ਰਹੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।