
ਕਾਂਗਰਸ ਨੇ ਉਪਜਾਉ ਜ਼ਮੀਨ ਕੀਤੀ ਖ਼ਤਮ
ਹੁਸ਼ਿਆਰਪੁਰ: ਸ਼੍ਰੋਮਣੀ ਅਕਾਲੀ ਦਲ ਦੁਆਰਾ ਅੱਜ ਹੁਸ਼ਿਆਰਪੁਰ ਦੇ ਮੁਕੇਰੀਆਂ ਅਧੀਨ ਹੋ ਰਹੀ ਹਾਜੀਪੁਰ ਬਲਾਕ ਵਿੱਚ ਅਬੈਕ ਮਾਇਨਿੰਗ ਦੇ ਖਿਲਾਫ ਰੋਸ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਯੋਨ ਪ੍ਰਧਾਨ ਸਰਵਜੋਤ ਸਿੰਘ ਸੱਬੀ ਨੇ ਕੀਤੀ। ਉਸ ਖੇਤਰ ਵਿੱਚ ਹੋ ਰਹੀ ਮਾਇਨਿੰਗ ਲਈ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਅਤੇ ਮੌਜੂਦਾ ਅਧਿਕਾਰਾਂ ਨੂੰ ਜ਼ਿੰਮੇਵਾਰ ਕਿਹਾ।
Congress Leader
ਇਸ ਮੌਕੇ ਉਹਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਦੀ ਉਹ ਛੇਤੀ ਰੇਤ ਮਾਲਿਕਾਂ ਦੇ ਖਿਲਾਫ ਕਾਰਵਾਈ ਕਰਨ ਨਹੀਂ ਤਾਂ ਉਹ ਆਪਣਾ ਸ਼ੰਘਰਸ਼ ਤੇਜ਼ ਕਰ ਲੈਣਗੇ। ਸਰਵਜੋਤ ਸਿੰਘ ਸੱਬੀ ਨੇ ਕਿਹਾ ਕਿ, “ਉਹ ਇਸ ਮੁੱਦੇ ਨੂੰ ਲੈ ਕੇ ਡੀਸੀ ਅਤੇ ਐਸਡੀਐਮ ਕੋਲ ਜਾਣਗੇ। ਅੱਜ ਹਲਕੇ ਦੇ ਐਮਐਲਏ ਪੈਸੇ ਲੈ ਰਹੇ ਹਨ ਤੇ ਇਹ ਪੈਸੇ ਮੁੱਖ ਮੰਤਰੀ ਕੋਲ ਪਹੁੰਚ ਰਹੇ ਹਨ।” ਉਹਨਾਂ ਅੱਗੇ ਕਿਹਾ ਕਿ ਜੇ ਇਹ ਮਾਇਨਿੰਗ ਬੰਦ ਨਾ ਹੋਈ ਤਾਂ ਉਹ ਇਸ ਥਾਂ ਤੇ ਆਉਣ ਵਾਲੇ ਦਿਨਾਂ ਵਿਚ ਧਰਨੇ ਲਗਾਉਣਗੇ।
Akali Leader
“ਜਿਹੜੇ ਮਾਇਨਿੰਗ ਕਰ ਰਹੇ ਹਨ ਜੇ ਉਹਨਾਂ ਕੋਲ ਕਾਗਜ਼ ਹਨ ਤਾਂ ਉਹ ਕਾਗਜ਼ ਦਿਖਾਉਣ। ਮਾਇਨਿੰਗ ਦੇ ਨਾ ਤੇ ਦਲਾਲੀ ਕੀਤੀ ਜਾ ਰਹੀ ਹੈ।” 150 ਤੋਂ 200 ਫੁੱਟ ਤੇ ਮਾਇਨਿੰਗ ਕਰਨੀ ਕੋਈ ਆਰਡਰ ਵਿਚ ਨਹੀਂ ਹੁੰਦੀ ਪਰ ਇਹ ਸਭ ਨਾਜਾਇਜ ਕੀਤਾ ਜਾ ਰਿਹਾ ਹੈ। ਉੱਥੇ ਹੀ ਕਾਂਗਰਸ ਆਗੂ ਨੇ ਉਲਟਾ ਅਕਾਲੀਆਂ ਤੇ ਸੋਸ਼ਲ ਡਿਸਟੈਂਸਿੰਗ ਦਾ ਇਲਜ਼ਾਮ ਲਗਾ ਦਿੱਤਾ। ਜਿਹੜੀ ਮਾਇਨਿੰਗ ਦੀ ਅਕਾਲੀ ਲੀਡਰ ਗੱਲ ਕਰ ਰਹੇ ਹਨ ਉਹ 10 ਸਾਲ ਪੁਰਾਣੀ ਹੈ।
Akali Leader
ਉਹ ਨਾਜਾਇਜ ਮਾਇਨਿੰਗ ਨਹੀਂ ਕਰ ਰਹੇ। ਉਹਨਾਂ ਅੱਗੇ ਕਿਹਾ ਕਿ ਮਾਇਨਿੰਗ ਦਾ ਕੰਮ ਅਕਾਲੀਆਂ ਦੀ ਸਰਕਾਰ ਵੇਲੇ ਸ਼ੁਰੂ ਹੋਇਆ ਸੀ। ਦਸ ਦਈਏ ਕਿ ਕੁੱਝ ਦਿਨ ਪਹਿਲਾਂ ਫਿਰੋਜ਼ਪੁਰ ਵਿਚ ਨਜ਼ਾਇਜ਼ ਮਾਇਨਿੰਗ ਕੀਤੀ ਜਾਂਦੀ ਸੀ ਜਿਸ ਦੀ ਸ਼ਿਕਾਇਤ ਫਿਰੋਜ਼ਪੁਰ ਵਾਸੀਆਂ ਨੇ ਸੁਖਪਾਲ ਖਹਿਰਾ ਨੂੰ ਕੀਤੀ ਸੀ। ਉਹਨਾਂ ਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਨਜ਼ਾਇਜ਼ ਮਾਇਨਿੰਗ ਬੰਦ ਕੀਤੀ ਜਾਵੇ। ਜਿਸ ਤੋਂ ਬਾਅਦ 15 ਮਿੰਟਾਂ ਬਾਅਦ ਹੀ ਮਾਇਨਿੰਗ ਦਾ ਕੰਮ ਬੰਦ ਕਰ ਦਿੱਤਾ ਗਿਆ।
Akali Leader
ਇਸ ਸਬੰਧੀ ਉਹ ਲੰਬੇ ਸਮੇਂ ਤੋਂ ਵੱਡੇ-ਵੱਡੇ ਅਫ਼ਸਰਾਂ ਨੂੰ ਸ਼ਿਕਾਇਤ ਕਰ ਚੁੱਕੇ ਹਨ। ਨਜ਼ਾਇਜ਼ ਮਾਇਨਿੰਗ ਕਰਨ ਵਾਲਿਆਂ ਨੂੰ ਹੁਣ ਮੁਸ਼ਕਿਲਾਂ ਤਾਂ ਆਉਣਗੀਆਂ ਪਰ ਖੱਡ ਬੰਦ ਹੋਣ ਕਾਰਨ ਰੇਤ ਦੇ ਰੇਟ ਵਿਚ ਕਾਫੀ ਫਰਕ ਆਵੇਗਾ। ਨਜਾਇਜ਼ ਮਾਇਨਿੰਗ ਵਿਚ 9 ਰੁਪਏ ਵੱਧ ਲਏ ਜਾਂਦੇ ਸਨ। ਜਦਕਿ ਸਰਕਾਰ ਵੱਲੋਂ 9 ਰੁਪਏ ਹੀ ਰੇਟ ਹਨ ਤੇ ਨਜਾਇਜ਼ ਮਾਇਨਿੰਗ ਵਿਚ 18 ਰੁਪਏ ਹੈ।
Man
ਇਸ ਨਾਲ ਗੱਡੀਆਂ ਵਾਲੇ ਨਾ ਤਾਂ ਗੱਡੀ ਦੀਆਂ ਕਿਸ਼ਤਾਂ ਦੇ ਸਕਦੇ ਸਨ ਤੇ ਨਾ ਹੀ ਘਰ ਦਾ ਖਰਚ ਚਲ ਸਕਦਾ ਸੀ। ਇਸ ਦੇ ਨਾਲ ਹੀ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਦੋਂ ਕਦੇ ਵੀ ਸੁਖਪਾਲ ਖਹਿਰਾ ਨੂੰ ਉਹਨਾਂ ਦੇ ਜ਼ਿਲ੍ਹੇ ਵਿਚ ਕੋਈ ਵੀ ਲੋੜ ਪਈ ਤਾਂ ਉਹ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ ਤੇ ਜਿੰਨਾ ਹੋ ਸਕੇ ਉਹ ਉਹਨਾਂ ਦੀ ਮਦਦ ਕਰਨਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।