ਵਿਭਾਗੀ ਬਦਲੀਆਂ ਦੀਆਂ ਬੇਨਤੀਆਂ ਤੋਂ ਤੰਗ ਆਏ ਸਿਹਤ ਮੰਤਰੀ ਜੌੜਾਮਾਜਰਾ, ਦਫਤਰ ਬਾਹਰ ਚਿਪਕਾਇਆ ਨੋਟਿਸ 
Published : Aug 9, 2022, 7:01 pm IST
Updated : Aug 9, 2022, 7:01 pm IST
SHARE ARTICLE
Chetan Singh Jauramajra
Chetan Singh Jauramajra

ਸਿਵਲ ਸਕੱਤਰੇਤ ਦਫ਼ਤਰ ਦੇ ਬਾਹਰ ਲਗਾਇਆ ਨੋਟਿਸ -'ਬਦਲੀਆਂ ਬੰਦ ਹਨ, ਤੋਹਫ਼ੇ ਮਨਜ਼ੂਰ ਨਹੀਂ'

ਚੰਡੀਗੜ੍ਹ : ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਵਿਰੁੱਧ ਸਾਰੇ ਹੀ ਵਜ਼ੀਰਾਂ ਨੇ ਕਮਰ ਕੱਸੀ ਹੋਈ ਹੈ। ਪਾਰਟੀ ਆਗੂਆਂ ਵਲੋਂ ਰਿਸ਼ਵਤਖੋਰੀ, ਸਿਫਾਰਿਸ਼ ਅਤੇ ਅਜਿਹੀਆਂ ਹੋਰ ਭ੍ਰਿਸ਼ਟਾਚਾਰ ਵਾਲਿਆਂ ਗਤੀਵਿਧੀਆਂ ਖ਼ਿਲਾਫ਼ ਜ਼ੀਰੋ ਟਾਲਰੈਂਸ ਦੀ ਨੀਤੀ ਆਪਣੀ ਜਾ ਰਹੀ ਹੈ। ਤਾਜ਼ਾ ਮਿਸਾਲ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਦਿਤੀ ਗਈ ਹੈ।

photo photo

ਮੰਤਰੀ ਚੇਤਨ ਸਿੰਘ ਜੌੜਾਮਾਜਰਾ ਸਿਹਤ ਵਿਭਾਗ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਉਨ੍ਹਾਂ ਦੇ ਵਿਭਾਗ ਦੀਆਂ ਕਈ ਬਦਲੀਆਂ ਦੀਆਂ ਬੇਨਤੀਆਂ ਤੋਂ ਤੰਗ ਆ ਗਏ ਹਨ। ਇਸ ਦੇ ਚਲਦੇ ਹੀ ਉਨ੍ਹਾਂ ਨੇ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਦੇ ਬਾਹਰ ਇੱਕ ਨੋਟਿਸ ਚਿਪਕਾ ਦਿਤਾ ਹੈ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਅਸਲ ਵਿਚ ਮੰਤਰੀ ਦੇ ਦਫਤਰ ਬਾਹਰ ਨੋਟਿਸ ਲਗਾਇਆ ਗਿਆ ਹੈ ਕਿ "ਬਦਲੀਆਂ ਬੰਦ ਹਨ" ਅਤੇ "ਤੋਹਫ਼ੇ ਮਨਜ਼ੂਰ ਨਹੀਂ"। ਜੌੜਾਮਾਜਰਾ 6 ਜੁਲਾਈ ਨੂੰ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਆਏ ਹੋਏ ਮਹਿਮਾਨਾਂ ਤੋਂ ਕਈ ਗੁਲਦਸਤੇ ਪ੍ਰਾਪਤ ਕਰ ਰਹੇ ਸਨ। ਹੁਣ ਮੰਤਰੀ ਨੇ ਦਰਸ਼ਕਾਂ ਨੂੰ ਵੀ ਇਹ ਪ੍ਰਥਾ ਬੰਦ ਕਰਨ ਦੀ ਅਪੀਲ ਕੀਤੀ ਹੈ।

SHARE ARTICLE

ਏਜੰਸੀ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement