Firozepur News : ਵਿਜੀਲੈਂਸ ਨੇ ਸ਼ੈਲਰਾਂ ’ਤੇ ਕੱਸਿਆ ਸ਼ਿਕੰਜਾ, ਜਾਣੋ ਕੀ ਹੋਵੇਗੀ ਕਾਰਵਾਈ

By : BALJINDERK

Published : Aug 9, 2024, 7:35 pm IST
Updated : Aug 9, 2024, 7:35 pm IST
SHARE ARTICLE
ਵਿਜੀਲੈਂਸ ਟੀਮ ਸ਼ੈਲਰਾਂ ਦੀ ਚੈਕਿੰਗ ਕਰਦੀ ਹੋਈ
ਵਿਜੀਲੈਂਸ ਟੀਮ ਸ਼ੈਲਰਾਂ ਦੀ ਚੈਕਿੰਗ ਕਰਦੀ ਹੋਈ

Firozepur News : ਵਿਜੀਲ਼ੈਸ ਬਿਉਰੋ ਰੇਂਜ ਫਿਰੋਜ਼ਪੁਰ ਵੱਲੋਂ ਸ਼ੈਲਰਾਂ ਦੀ ਲਗਾਤਾਰ ਚੈਕਿੰਗ ਜਾਰੀ

Firozepur News : ਵਿਜ਼ੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਨੂੰ ਸ਼ੈਲਰਾਂ ਵਿਚ ਚਾਵਲ ਦੀ ਘਾਟ ਬਾਰੇ ਵਾਰ -ਵਾਰ ਸ਼ਿਕਾਇਤਾਂ ਪੁੱਜਣ ’ਤੇ ਐਸਐਸਪੀ ਵਿਜ਼ੀਲੈਂਸ ਫਿਰੋਜ਼ਪੁਰ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਜ ਕੁਮਾਰ ਸਾਮਾ ਵਿਜ਼ੀਲੈਂਸ ਫਿਰੋਜ਼ਪੁਰ ਦੀ ਅਗਵਾਈ ਵਿਚ ਸਰਕਾਰੀ ਗਵਾਹ ਡਾ ਨੀਰਜ ਗਰੋਵਰ,ਡਾ ਸੁਖਦੇਵ ਚੋਪੜਾ,ਇੰਸ ਦਲਜੀਤ ਸਿੰਘ ਮਾਰਕਫੈਡ, ਇੰਸ ਲਖਵੀਰ ਸੈਣੀ, ਇੰਸ ਬਲਜੀਤ ਸਿੰਘ ਪਨਗ੍ਰੇਨ, ਏਐਸਆਈ ਕਿਸ਼ਨ ਲਾਲ, ਹੌਲਦਾਰ ਜਸਕਰਨ ਸਿੰਘ, ਨਵਜੀਤ ਕੰਬੋਜ,ਜਤਿੰਦਰ ਸਿੰਘ,ਜਗਜੀਤ ਸਿੰਘ ਆਦਿ ਟੀਮਾਂ ਵੱਲੋਂ ਏਰੀਆ ਮੱਖੂ ਦੇ ਸ਼ੈਲਰਾਂ ਗੁਰੂ ਰਾਮਦਾਸ ਰਾਈਸ ਮਿੱਲ,ਗਰਗ ਐਗਰੋਟੈੱਕ ਤੇ ਮਾਂ ਲਕਸ਼ਮੀ ਰਾਈਸ ਮਿੱਲਾਂ ਆਦਿ ਦੀ ਚੈਕਿੰਗ ਕੀਤੀ ਗਈ।

ਇਹ ਵੀ ਪੜੋ: Punjab and Haryana High Court : ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸੌਦਾ ਸਾਧ ਪੈਰੋਲ ਮਾਮਲੇ 'ਚ ਸੁਣਾਇਆ ਫੈਸਲਾ 

ਜਿਸ ਦੌਰਾਨ ਕੁਝ ਮਿੱਲਾਂ ਵਿਚ ਸਰਕਾਰੀ ਪੈਡੀ/ਚਾਵਲ ਦੀ ਘਾਟ ਪਾਈ ਗਈ। ਜਿਸ ਸੰਬੰਧੀ ਫ਼ਰਮਾਂ ਖ਼ਿਲਾਫ਼ ਗ਼ਬਨ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹੇ ਦੀਆਂ ਹੋਰ ਵੀ ਕਾਫ਼ੀ ਮਿੱਲਾਂ ਜ਼ੀਰਾ,ਤਲਵੰਡੀ,ਫਿਰੋਜ਼ਪੁਰ,ਮਮਦੋਟ ਤੇ ਗੁਰੁਹਰਸਹਾਏ ਦੀਆਂ ਮਿੱਲਾਂ ਵੱਲੋ ਸਰਕਾਰੀ ਪੈਡੀ/ਚਾਵਲ ਦੇ ਗ਼ਬਨ ਤੇ ਖ਼ੁਰਦ ਬੁਰਦ ਕਰਨ ਦੀਆ ਸ਼ਿਕਾਇਤਾਂ ਆਈਆ ਹਨ, ਜਿਨ੍ਹਾਂ ਦੀ ਜਲਦੀ ਚੈਕਿੰਗ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

(For more news apart from Vigilance clamped down on shellers News in Punjabi, stay tuned to Rozana Spokesman)
   

Location: India, Punjab, Firozpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement