
ਇਕ ਅੱਜ-ਕੱਲ੍ਹ ਚਲ ਰਹੀ ਹੱਦੋਂ ਪਾਰ ਮਹਿੰਗਾਈ ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਅਪਣੀ ਰੋਜਾਨਾ ਜ਼ਿੰਦਗੀ ਜਿਊਣੀ ਬਹੁਤ ਹੀ ਜ਼ਿਆਦਾ...
ਚੰਡੀਗੜ੍ਹ (ਭਾਸ਼ਾ) : ਇਕ ਅੱਜ-ਕੱਲ੍ਹ ਚਲ ਰਹੀ ਹੱਦੋਂ ਪਾਰ ਮਹਿੰਗਾਈ ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਅਪਣੀ ਰੋਜਾਨਾ ਜ਼ਿੰਦਗੀ ਜਿਊਣੀ ਬਹੁਤ ਹੀ ਜ਼ਿਆਦਾ ਔਖੀ ਹੋਈ ਪਈ ਹੈ, ਗੱਲ ਕਰੀਏ ਬਿਜਲੀ ਬਿਲਾਂ ਦੀ ਪੰਜਾਬ ਦੇ ਲੋਕਾਂ ਨੂੰ ਬਿਜਲੀ ਟੈਕਸਾਂ ਨੇ ਐਨਾ ਜ਼ਿਆਦਾ ਭਾਰ ਪਾਇਆ ਹੋਇਆ ਹੈ ਕਿ ਆਮ ਲੋਕ ਤਾਂ ਕੀ ਅਮੀਰਾਂ ਦਾ ਵੀ ਬਿਜਲੀ ਦਾ ਬਿੱਲ ਭਰਨਾ ਔਖਾ ਹੋਇਆ ਹੈ, ਜਿਸ ਗੱਲ ਤੋਂ ਖ਼ਪਤਕਾਰ ਬਿਲਕੁਲ ਅਣਜਾਣ ਹਨ। ਸਰਕਾਰ ਵੱਲੋਂ ਟੇਢੇ ਤਰੀਕੇ ਨਾਲ ਲੋਕਾਂ ਦੀਆਂ ਜੇਬਾਂ ਖਾਲ੍ਹੀ ਕੀਤੀਆਂ ਜਾ ਰਹੀਆਂ ਹਨ। ਬਿਜਲੀ ਖ਼ਪਤਕਾਰ ਲਗਪਗ ਛੇ ਤਰ੍ਹਾਂ ਦੇ ਟੈਕਸ ਅਤੇ ਸੈੱਸ ਭਰਦੇ ਹਨ।
Punjab State Electricity
ਸਾਰੇ ਪੰਜਾਬ ਦੇ ਲੱਖਾਂ ਖ਼ਪਤਕਾਰ ਬਿਜਲੀ ਬਿਲਾਂ ਅਤੇ ਹਰ ਸਾਲ ਲਗਪਗ 3 ਹਜਾਰ ਕਰੋੜ ਰੁਪਏ ਦੇ ਟੈਕਸ ਅਤੇ ਸੈੱਸ ਭਰਨ ਲਈ ਮਜ਼ਬੂਰ ਹਨ। ਜਦੋਂ ਕਿ ਕਿਸਾਨਾਂ ਦੀ ਨੂੰ ਬਿਜਲੀ ਸਬਸਿਡੀ ਮੁਆਫ਼ ਹੈ ਅਤੇ ਸਰਕਾਰ ਇਸ ਨੂੰ ਭਰਦੀ ਹੈ। ਪਾਵਰਕਾਮ ਤੋਂ ਆਰ.ਟੀ.ਆਈ ਤਹਿਤ ਹਾਂਸਲ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਸਾਲ 2012-13 ਤੋਂ ਅਗਸਤ 2018 ਤਕ ਬਿਜਲੀ ਟੈਕਸਾਂ ਦੇ ਰੂਪ ਵਿਚ ਖ਼ਪਤਕਾਰਾਂ ਦੀ ਜੇਬ ਵਿਚੋਂ 15290 ਕਰੋੜ ਰੁਪਏ ਕੱਢ ਲਏ ਹਨ। ਪੰਜਾਬ ਸਰਕਾਰ ਨੇ ਸਾਲ 2017-18 ਅਧੀਨ ਹੀ ਮਿਉਂਸਿਪਲ ਟੈਕਸ ਲਾਇਆ ਹੈ।
Punjab State Electricity
ਜਿਹੜਾ ਕੇ ਡੇਢ ਸਾਲ ਅਧੀਨ ਹੁਣ ਤੱਕ 97.90 ਕਰੋੜ ਵਸੂਲਿਆ ਜਾ ਚੁੱਕਿਆ ਹੈ। ਐਵੇਂ ਹੀ ਪੰਜਾਬ ਸਰਕਾਰ ਨੇ ਬਿਜਲੀ ਦੇ ਸ਼ਹਿਰੀ ਕਪਤਕਾਰਾਂ ਅਤੇ ਗਊ ਸੈੱਸ ਦਾ ਭਾਰ ਵੀ ਪਾਇਆ ਹੈ। ਸਾਲ 2016-17 ਚੋਂ ਅਦ,ਚ 2018 ਤੱਕ ਖ਼ਪਤਕਾਰ ਬਿਜਲੀ ਬਿੱਲਾਂ ਉਤੇ 7.68 ਕਰੋੜ ਰੁਪਏ ਦਾ ਗਊ ਸੱਸ ਭਰ ਚੁੱਕੇ ਹਨ। ਸਾਲ 2016-17 ਵਿਚ 2.50 ਕਰੋੜ, ਸਾਲ 2017-18 ਵਿਚ 2.81 ਕਰੋੜ ਰੁਪਏ ਚਾਲੂ ਸਾਲ ਪੰਜ ਮਹੀਨਿਆਂ ਅਧੀਨ 2.36 ਕਰੋੜ ਰੁਪਏ ਗਊ ਸੈੱਸ ਵਜੋਂ ਸ਼ਹਿਰੀ ਲੋਕਾਂ ਦੀ ਜੇਬ ਵਿਚੋਂ ਕੱਢੇ ਗਏ ਹਨ। ਲਵਾਰਸ ਪਸ਼ੂਆਂ ਕਰਾਨ ਹੋਣ ਵਾਲਾ ਸਭ ਤੋਂ ਵੱਡਾ ਨੁਕਸਾਨ ਵੀ ਪੰਜਾਬ ਦੇ ਲੋਕ ਹੀ ਝੱਲਦੇ ਹਨ।
Punjab State Electricity
ਐਸਵੋਕੇਟ ਮਨੋਹਰ ਲਾਲ ਬਾਂਸਲ ਨੇ ਕਿਹਾ ਕਿ ਸਰਕਾਰ ਨੂੰ ਸਭ ਸੈੱਸਾਂ ਦੀ ਵਰਤੋਂ ਬਾਰੇ ਜਨਤਕ ਤੌਰ ‘ਤੇ ਖ਼ੁਲਾਸਾ ਕਰਨਾ ਚਾਹੀਦਾ ਹੈ ਤਾਂ ਕਿ ਖ਼ਪਤਕਰਾ ਜਾਣ ਸਕਣ ਕਿ ਉਨ੍ਹਾਂ ਦਾ ਪੈਸਾ ਕਿੱਧਰ ਜਾ ਰਿਹਾ ਹੈ। ਸਰਕਾਰ ਨੇ ਸਾਲ 2018-19 ਅਧੀਨ ਵਾਪਰਕਾਮ ਨੂੰ 13718.85 ਕਰੋੜ ਦੀ ਸਬਸਿਡੀ ਭਰਨੀ ਹੈ ਜਿਸ ਵਿਚ ਸਾਲ 2017-18 ਦੇ 4768.65 ਕਰੋੜ ਦੇ ਸਬਸਿਡੀ ਬਕਾਏ ਵੀ ਸ਼ਾਮਲ ਹਨ। ਪਾਵਰਕਾਮ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਬਿਜਲੀ ਉਤੇ ਚਾਰ ਤਰ੍ਹਾਂ ਦੇ ਟੈਕਸ ਅਤੇ ਸੈੱਸ ਲਗਾਏ ਜਾ ਰਹੇ ਹਨ। ਜਿਨ੍ਹਾ ਦੀ ਕੁਝ ਰਾਸ਼ੀ ਦੀ ਐਡਜਸਟਮੈਂਟ ਸਰਕਾਰ ਵੱਲੋਂ ਕੀਤੀ ਜਾਂਦੀ ਹੈ।