
ਫਰੀਦਕੋਟ ਦੇ ਇਕ ਹਸਪਤਾਲ ਦੇ ਡਾਕਟਰ ਨੂੰ ਇਨ੍ਹਾ ਵੱਡਾ ਬਿੱਲ ਭੇਜ ਦਿੱਤਾ ਹੈ ਕਿ ਤੁਸੀਂ ਸੁਣ ਕੇ ਹੈਰਾਨ ਰਹਿ ਜਾਵੋਗੇ....
ਫਰੀਦਕੋਟ (ਪੀਟੀਆਈ) : ਫਰੀਦਕੋਟ ਦੇ ਇਕ ਹਸਪਤਾਲ ਦੇ ਡਾਕਟਰ ਨੂੰ ਇਨ੍ਹਾ ਵੱਡਾ ਬਿੱਲ ਭੇਜ ਦਿੱਤਾ ਹੈ ਕਿ ਤੁਸੀਂ ਸੁਣ ਕੇ ਹੈਰਾਨ ਰਹਿ ਜਾਵੋਗੇ, ਇਕ ਨਿੱਜੀ ਹਸਪਤਾਲ ਦੇ ਡਾਕਟਰ ਨੂੰ ਬਿਜਲੀ ਵਿਭਾਗ ਵੱਲੋਂ ਲਗਭਗ 7 ਕਰੋੜ ਦਾ ਬਿਜਲੀ ਬਿੱਲ ਭੇਜ ਦਿਤਾ ਹੈ। ਦੱਸ ਦਈਏ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਵੱਧ ਰਹੀਆਂ ਵੱਡੇ ਪੱਧਰ ਤੇ ਬਿਜਲੀ ਦੀਆਂ ਦਰਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ, ਉਂਜ ਵੀ ਪੰਜਾਬ ਵਿਚ ਸਭ ਤੋਂ ਵੱਧ ਮਹਿੰਗੀ ਬਿਜਲੀ ਹੈ, ਆਮ ਲੋਕੀ ਬਿਜਲੀ ਦੇ ਬਿੱਲ ਭਰਨ ਤੋਂ ਅਸਮਰੱਥ ਹਨ, ਉਪਰੋਂ ਬਿਜਲੀ ਵਿਭਾਗ ਦੀਆਂ ਐਵੇਂ ਦੀਆਂ ਨਾਕਾਮੀਆਂ ਵੀ ਸਾਹਮਣੇ ਆ ਰਹੀਆਂ ਹਨ।
ਬਿਜਲੀ ਵਿਭਾਗ ਵੱਲੋਂ ਭੇਜਿਆ ਗਿਆ ਬਿੱਲ
ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਗੱਲ ਕਰੀਏ ਫਰੀਦਕੋਟ ਦੇ ਨਿੱਜੀ ਹਸਪਤਾਲ ਦੇ ਡਾਕਟਰ ਦੀ ਜਦੋਂ ਉਸ ਨੂੰ ਬਿਜਲੀ ਦੇ ਬਿੱਲ ਬਾਰੇ ਪਤਾ ਚੱਲਿਆ ਤਾਂ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਖ਼ਿਸਕ ਗਈ। ਸੂਤਰਾਂ ਮੁਤਬਿਕ ਇਸ ਹਸਪਤਾਲ ਦੇ ਮਾਲਕ ਡਾ ਪ੍ਰੇਮ ਬਾਂਸਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਰ ਮਹੀਨੇ ਬਿਜਲੀ ਦਾ ਬਿੱਲੀ ਤਕਰੀਬਨ 27 ਤੋਂ 28 ਹਜ਼ਾਰ ਤਕ ਹੀ ਆਉਂਦਾ ਹੈ। ਪਰ ਇਸ ਵਾਰ ਬਿਜਲੀ ਵਿਭਾਗ ਨੇ ਵੱਡਾ ਕਾਰਨਾਮਾ ਦਿਖਾਉਂਦੇ ਹੋਏ, ਬਿਜਲੀ ਵਿਭਾਗ ਵੱਲੋਂ ਉਨ੍ਹਾਂ ਦੀ 99 ਲੱਖ 96 ਹਜਾਰ 962 ਯੂਨਿਟ ਦੀ ਖ਼ਪਤ ਬਿੱਲ ਵਿਚ ਦਰਸਾ ਕੇ 7 ਕਰੋੜ 52 ਲੱਖ 28 ਹਜਾਰ 720 ਰੁਪਏ ਦਾ ਬਿੱਲ ਬਣਾ ਕੇ ਡਾਕਟਰ ਨੂੰ ਭੇਜ ਦਿੱਤਾ ਹੈ।
ਬਿਜਲੀ ਵਿਭਾਗ ਵੱਲੋਂ ਭੇਜਿਆ ਗਿਆ ਬਿੱਲ
ਇਸ ਦੇ ਨਾਲ ਹੀ ਜੇਕਰ ਉਹ ਸਮੇਂ ਸਿਰ ਅਪਣਾ ਬਿਜਲੀ ਦਾ ਬਿੱਲ ਜਮ੍ਹਾ ਨਹੀਂ ਕਰਾਉਂਦੇ ਤਾਂ ਉਹਨਾਂ ਨੂੰ 5 ਫ਼ੀਸਦੀ ਦੇ ਹਿਸਾਬ ਨਾਲ 12 ਲੱਖ 53 ਹਜਾਰ 807 ਰੁਪਏ ਜੁਰਮਾਨੇ ਨਾਲ ਜਮ੍ਹਾਂ ਕਰਵਾਉਣੇ ਪੈਣਗੇ।