
ਪੀਐਮ ਨਰਿੰਦਰ ਮੋਦੀ ਸੁਲਤਾਨਪੁਰ ਲੋਧੀ ਪਹੁੰਚ ਚੁੱਕੇ ਹਨ...
ਡੇਰਾ ਬਾਬਾ ਨਾਨਕ: ਪੀਐਮ ਨਰਿੰਦਰ ਮੋਦੀ ਸੁਲਤਾਨਪੁਰ ਲੋਧੀ ਪਹੁੰਚ ਚੁੱਕੇ ਹਨ ਉਤੇ ਉਨ੍ਹਾਂ ਨੇ ਸ਼੍ਰੀ ਬੇਰ ਸਾਹਿਬ ਮੱਥਾ ਟੇਕ ਲਿਆ ਹੈ। ਇਸਤੋਂ ਬਾਅਦ ਉਹ ਅੱਜ ਸਿੱਖਾਂ ਨੂੰ ਥੋੜੀ ਦੇਰ ਵਿਚ ਅਨਮੋਲ ਤੋਹਫ਼ਾ ਦੇਣਗੇ। ਉਹ ਥੋੜੀ ਦੇਰ ਵਿਚ ਇਥੇ ਕਰਤਾਰਪੁਰ ਕਾਰੀਡੋਰ ਦਾ ਉਦਘਾਟਨ ਕਰਨਗੇ। ਇਸਤੋਂ ਬਾਅਦ ਉਹ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਈ ਜਦ ਭਾਰਤ ਤੋਂ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ ਕਰਨਗੇ ਤਾਂ 72 ਸਾਲਾਂ ਤੋਂ ਕੀਤੀ ਜਾ ਰਹੀ ਸਿੱਖਾਂ ਦੀ ਅਰਦਾਸ ਪੂਰੀ ਹੋ ਜਾਵੇਗੀ।
#WATCH Prime Minister Narendra Modi pays obeisance at the Ber Sahib Gurudwara, in Sultanpur Lodhi. #KartarpurCorridor #Punjab pic.twitter.com/m5hT5HiYpe
— ANI (@ANI) November 9, 2019
ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਗੁਰਧਾਮ ਦੇ ਦਰਸ਼ਨ ਕਰ ਉਨ੍ਹਾਂ ਦੀਆਂ ਅੱਖਾਂ ਨਿਹਾਲ ਹੋ ਸਕਣਗੀਆਂ। ਉਨ੍ਹਾਂ ਦੀ ਇਹ ਅਰਦਾਸ 550ਵੇਂ ਪ੍ਰਕਾਸ਼ ਪੁਰਬ ਉਤੇ ਸੁਣ ਲਈ ਹੈ। ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਚ ਮੱਥਾਂ ਟੇਕਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਇੱਥੋਂ ਰਵਾਨਾ ਡੇਰਾ ਬਾਬਾ ਨਾਨਕ ਦੇ ਲਈ ਰਵਾਨਾ ਹੋ ਗਏ। ਪ੍ਰਧਾਨ ਮੰਤਰੀ ਗੁਰਦੁਆਰਾ ਸਾਹਿਬ ਵਿਚ ਲਗਪਗ 11 ਮਿੰਟ ਰਹੇ।
PM Narendra Modi
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਥੋੜੀ ਦੇਰ ਵਿਚ ਡੇਰਾ ਬਾਬਾ ਨਾਨਕ ਪਹੁੰਚਣਗੇ। ਉਹ ਸਹੀ 11 ਵਜੇ ਯਾਤਰੀ ਟਰਮੀਨਲ ਅਤੇ ਚੈਕਪੋਸਟ ਦਾ ਉਦਘਾਟਨ ਕਰਨਗੇ। ਇਸਤੋਂ ਬਾਅਦ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ 670 ਲੋਕਾਂ ਦੇ ਜਥੇ ਨੂੰ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਲਈ ਰਵਾਨਾ ਕਰਨਗੇ।
Kartarpur Corridorਉਸ ਦਲ ਵਿਚ ਵੱਖ-ਵੱਖ ਦਲਾਂ ਦੇ ਸੰਸਦ, ਵਿਧਾਇਕ ਅਤੇ ਰਾਜ ਦੇ ਮੰਤਰੀ ਸ਼ਾਮਲ ਹਨ। ਜਥੇ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਸ਼ਾਮਲ ਹੋਣਗੇ। ਵੱਖ-ਵੱਖ ਦਲਾਂ ਦੇ ਸੰਸਦ ਤੇ ਵਿਧਾਇਕ ਕਾਰੀਡੋਰ ਨੇੜੇ ਪਹੁੰਚ ਚੁੱਕੇ ਹਨ।