
ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ ਦੇ ਮੁੱਖ ਅਰੋਪੀ ਅਤੇ ਭਗੌੜਾ ਐਲਾਨੇ ਜਾ ਚੁੱਕੇ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਇਕ ਵਾਰ ਫਿਰ ਯੂਕੇ ਦੀ ਅਦਾਲਤ ਨੇ ਖਾਰਜ ਕਰ ਦਿੱਤੀ ਹੈ।
ਲੰਡਨ: ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ ਦੇ ਮੁੱਖ ਅਰੋਪੀ ਅਤੇ ਭਗੌੜਾ ਐਲਾਨੇ ਜਾ ਚੁੱਕੇ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਇਕ ਵਾਰ ਫਿਰ ਯੂਕੇ ਦੀ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਕੋਰਟ ਵਿਚ ਸੁਣਵਾਈ ਦੌਰਾਨ ਨੀਰਵ ਮੋਦੀ ਨੇ ਇਕ ਵਾਰ ਅਪਣਾ ਆਪਾ ਖੋ ਦਿੱਤਾ। ਉਸ ਨੇ ਧਮਕੀ ਭਰੇ ਲਹਿਜੇ ਨਾਲ ਕਿਹਾ ਜੇਕਰ ਉਸ ਨੂੰ ਭਾਰਤ ਭੇਜਿਆ ਗਿਆ ਤਾਂ ਉਹ ਆਤਮ ਹੱਤਿਆ ਕਰ ਲਵੇਗਾ।
PNB
ਨੀਰਵ ਮੋਦੀ ਨੇ ਦੱਸਿਆ ਕਿ ਉਸ ਨੂੰ ਜੇਲ੍ਹ ਵਿਚ ਤਿੰਨ ਵਾਰ ਕੁੱਟਿਆ ਗਿਆ। ਹਾਲਾਂਕਿ ਉਸ ਦੀਆਂ ਇਹਨਾਂ ਦਲੀਲਾਂ ਦਾ ਕੋਰਟ ਵਿਚ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ ਅਤੇ ਉਸ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ। ਨੀਰਵ ਮੋਦੀ ਨੂੰ ਬੁੱਧਵਾਰ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਉਹ ਆਪਣੇ ਵਕੀਲ ਹੁਗੋ ਕੀਥ ਕਿਉਸੀ ਨਾਲ ਅਦਾਲਤ ਆਇਆ ਸੀ। 5 ਵੀਂ ਵਾਰ ਜ਼ਮਾਨਤ ਦੀ ਅਪੀਲ ਕਰਦਿਆਂ ਨੀਰਵ ਮੋਦੀ ਨੇ ਆਪਣੇ ਸ਼ਬਦਾਂ ਨਾਲ ਕਈ ਵਾਰ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ।
Westminster Magistrates' Court
ਨੀਰਵ ਦੇ ਵਕੀਲ ਨੇ ਦਾਅਵਾ ਕੀਤਾ ਕਿ ਵੈਂਡਸਵਰਥ ਜੇਲ੍ਹ ਵਿਚ ਨੀਰਵ ਮੋਦੀ ਨੂੰ ਦੋ ਵਾਰ ਮਾਰਿਆ ਗਿਆ ਸੀ। ਨੀਰਵ ਮੋਦੀ ਦੇ ਵਕੀਲ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਜੇਲ੍ਹ ਵਿਚ ਬੰਦ ਦੋ ਕੈਦੀਆਂ ਨੇ ਨੀਰਵ ਮੋਦੀ ‘ਤੇ ਹਮਲਾ ਕੀਤਾ। ਇਸ ਤੋਂ ਬਾਅਦ ਨੀਰਵ ਮੋਦੀ ਨੇ ਅਦਾਲਤ ਵਿਚ ਆਪਣਾ ਪੱਖ ਰੱਖਿਆ ਅਤੇ ਕਿਹਾ ਕਿ ਜੇ ਉਨ੍ਹਾਂ ਨੂੰ ਭਾਰਤ ਭੇਜਣ ਦਾ ਫੈਸਲਾ ਦਿੱਤਾ ਗਿਆ ਤਾਂ ਉਹ ਖ਼ੁਦ ਨੂੰ ਖਤਮ ਕਰ ਦੇਣਗੇ। ਨੀਰਵ ਨੇ ਕਿਹਾ ਕਿ ਉਸ ਨੂੰ ਭਾਰਤ ਵਿਚ ਨਿਰਪੱਖ ਜਾਂਚ ਦੀ ਉਮੀਦ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।