
ਪਾਕਿਸਤਾਨ ਵਿਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਸਭਨਾ ਦੇ ਦਿਲ ਜਿੱਤ ਲਏ।
ਚੰਡੀਗੜ੍ਹ: ਕਰਤਾਰਪੁਰ ਲਾਂਘੇ ਦੇ ਉਦਘਾਟਨ ਦੌਰਾਨ ਨਵਜੋਤ ਸਿੰਘ ਸਿੱਧੂ ਸਿੱਖ ਸ਼ਰਧਾਲੂਆਂ ਤੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕਰਦਿਆਂ ਸ਼ੇਰੋ ਸ਼ਾਇਰੀ ਨਾਲ ਅਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ। ਪਾਕਿਸਤਾਨ ਵਿਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਸਭਨਾ ਦੇ ਦਿਲ ਜਿੱਤ ਲਏ।
Navjot Singh Sidhuਉਨ੍ਹਾਂ ਨੇ ਪੂਰੇ ਉਤਸ਼ਾਹ ਨਾਲ ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧੰਨਵਾਦ ਕੀਤੇ, ਉੱਥੇ ਹੀ ਦੋਸਤੀ ਤੇ ਪਿਆਰ ਦਾ ਸੁਨੇਹਾ ਦੇ ਮੇਲਾ ਲੁੱਟ ਲਿਆ। ਸਿੱਧੂ ਦੇ ਇੱਕ-ਇੱਕ ਬਿਆਨ ਦਾ ਹਾਜ਼ਰ ਲੋਕਾਂ ਨੇ ਤਾਲੀਆਂ ਨਾਲ ਸਵਾਗਤ ਕੀਤਾ। ਦਿਲਚਸਪ ਗੱਲ਼ ਹੈ ਕਿ ਸਿੱਧੂ ਨੂੰ ਸਭ ਤੋਂ ਪਹਿਲਾਂ ਬੋਲਣ ਦਾ ਮੌਕਾ ਦਿੱਤਾ ਗਿਆ। ਉਨ੍ਹਾਂ ਨੇ ਪੂਰਾ ਭਾਸ਼ਨ ਪੰਜਾਬੀ ਵਿੱਚ ਦਿੱਤਾ।
Navjot Singh Sidhuਸਿੱਧੂ ਨੇ ਕਿਹਾ ਕਿ ਲਾਂਘੇ ਨੂੰ ਮੁਹੱਬਤ ਦਾ ਪ੍ਰਤੀਕ ਦਸਦਿਆਂ ਕਿਹਾ ਕਿ ਮੇਰਾ ਲਾਂਘਾ ਮੁਹੱਬਤ ਹੈ, ਮੇਰਾ ਪੈਂਡਾ ਮੁਹੱਬਤ ਹੈ ਤੇ ਮੇਰੀ ਜੱਫੀ ਵੀ ਮੁਹੱਬਤ ਹੈ। ਪਾਰਸ ਤੇ ਬਾਬੇ ਨਾਨਕ ਦਾ ਕੋਈ ਤੋਲ ਨਹੀਂ ਹੈ। ਮੇਰੇ ਬਾਬੇ ਦਾ ਘਰ ਸਵਰਗ ਵਰਗਾ ਹੈ। ਦੂਜੇ ਪਾਸੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਿੰਦੀ ਵਿਚ ਭਾਸ਼ਨ ਦਿੱਤਾ। ਸਿੱਧੂ ਨੇ ਸਮਾਗਮ ਦੀ ਸਟੇਜ 'ਤੇ ਸ਼ਾਇਰੀ ਨਾਲ ਪਿਆਰ ਦਾ ਸੁਨੇਹਾ ਦਿੱਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।