
ਨਵਜੋਤ ਸਿੱਧੂ ਨੇ ਇਮਰਾਨ ਖ਼ਾਨ ਦਾ ਕੀਤਾ ਧੰਨਵਾਦ
ਜਲੰਧਰ: ਨਾਨਕ ਨਾਮ ਲੇਵਾ ਸੰਗਤਾਂ ਦੀ 72 ਸਾਲਾਂ ਦੀ ਅਰਦਾਸ ਆਖਿਰਕਾਰ ਪੂਰੀ ਹੋ ਗਈ ਹੈ। ਦਸ ਦਈਏ ਕਿ ਪੀਐੱਮ ਨਰੇਂਦਰ ਮੋਦੀ ਨੇ ਡੇਰਾ ਬਾਬਾ ਨਾਨਕ ਪਹੁੰਚੇ ਅਤੇ ਉਹਨਾਂ ਨੇ ਡੇਰਾ ਬਾਬਾ ਨਾਨਕ ਚ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰ ਦਿੱਤਾ ਹੈ। ਪਾਕਿਸਤਾਨ ਪਹੁੰਚੇ ਨਵਜੋਤ ਸਿੱਘ ਸਿੱਧੂ ਨੇ ਇਮਰਾਨ ਖਾਨ ਦਾ ਧੰਨਵਾਦ ਕੀਤਾ। ਦੂਜੇ ਪਾਸੇ ਪਾਕਿਸਤਾਨ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਸਟੇਜ ਤੇ ਬੁਲਾਉਣ ਤੇ ਪਹਿਲਾਂ ਬਹੁਤ ਤਾਰੀਫ ਕੀਤੀ।
Navjot Singh Sidhuਉਹਨਾਂ ਦਾ ਨਿੱਘਾ ਸੁਆਗਤ ਕੀਤਾ। ਸਟੇਜ ਤੇ ਪਹੁੰਚ ਕੇ ਸਿੱਧੂ ਨੇ ਸਭ ਤੋਂ ਪਹਿਲਾਂ ਇਮਰਾਨ ਕਾਨ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜੁਬਾਨ ਤੋਂ 14 ਕਰੋੜ ਸਿੱਖਾਂ ਦੀ ਆਵਾਜ਼ ਨਿਕਲੇਗੀ। ਸਿੱਧੂ ਨੇ ਕਿਹਾ ਕਿ ਉਹ ਪਾਕਿਸਤਾਨ ਸ਼ੁਕਰਾਨਾ ਲੈਕੇ ਆਏ ਹਨ। ਕਿ ਆਖਿਰਕਾਰ 72 ਸਾਲਾਂ ਬਾਅਦ ਸਿੱਖਾਂ ਦੀ ਅਰਦਾਸ ਪੂਰੀ ਹੋ ਚੁੱਕੀ ਹੈ।
Imran Khan ਸਿੱਧੂ ਨੇ ਆਪਣੀਆਂ ਸਰਕਾਰਾਂ ਤੇ ਹਮਲਾ ਕਰਦੇ ਹੋਏ ਕਿਹਾ ਕਿ ਜਦੋ ਉਹਨਾਂ ਦੇ ਖਿਲਾਫ ਸਾਰੇ ਸੀ ਤਾਂ ਇਮਰਾਨ ਖਾਨ ਨੇ ਉਹਨਾਂ ਦੇ ਨਾਲ ਆਪਣੀ ਦੋਸਤੀ ਨਿਭਾਈ ਤੇ ਲਾਂਘਾ ਖੋਲਿਆ। ਇਮਰਾਨ ਖਾਨ ਨੂੰ ਸਿਕੰਦਰ ਦੇ ਨਾਲ ਜੋੜਦੇ ਹੋਏ ਸਿੱਧੂ ਨੇ ਕਿਹਾ ਕਿ ਸਿਕੰਦਰ ਨੇ ਪੂਰੀ ਦੂਨੀਆ ਹਥਿਆਰ ਨਾਲ ਜਿੱਤੀ ਸੀ ਪਰ ਇਮਰਾਨ ਖਾਨ ਨੇ ਪੂਰੀ ਦੂਨਿਆ ਪਿਆਰ ਨਾ ਜਿੱਤੀ ਹੈ। ਉੱਥੇ ਹੀ ਸਿੱਧੂ ਨੇ ਆਪਣੀ ਵਿਵਾਦਿਤ ਜੱਫੀ ਤੇ ਕਿਹਾ ਕਿ ਉਹ ਅੱਜ ਆਪਣੀ ਜੱਫੀ ਦਾ ਵੀ ਜਵਾਬ ਦੇਣਗੇ।
Kartarpur Sahib ਸਿੱਧੂੇ ਨੇ ਕਿਹਾ ਕਿ ਉਹਨਾਂ ਦੀ ਜੱਫੀ ਮੁਹੱਬਤ ਦੀ ਜੱਫੀ ਹੈ ਜੇਕਰ ਇਕ ਜੱਫੀ ਨਾਲ ਦੋਹਾਂ ਦੇਸ਼ਾਂ ਚ ਤਕਰਾਰ ਮਿਟਦੀ ਹੈ ਤਾਂ ਉਹ ਇਸ ਤਰ੍ਹਾਂ ਦੀਆਂ 100 ਜੱਫੀ ਪਾਉਣ ਦੇ ਲਈ ਤਿਆਰ ਹਨ। ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਜੇਕਰ ਜੱਫੀ ਨਾਲ ਸਾਰੇ ਮਸਲੇ ਹੱਲ ਹੁੰਦੇ ਹਨ ਤਾਂ ਉਹਨਾਂ ਨੂੰ ਆਪਣੀ ਜੱਫੀ ਤੇ ਖੁਸ਼ੀ ਹੈ।
ਨਾਲ ਹੀ ਸਿੱਧੂ ਨੇ ਪੀਐੱਮ ਮੋਦੀ ਨੂੰ ਘੇਰਦੇ ਹੋਏ ਕਿਹਾ ਕਿ ਉਹ ਇਸ ਤਰ੍ਹਾਂ ਦੀ ਜਾਦੂ ਦੀ ਜੱਫੀ ਪੀਐੱਮ ਮੋਦੀ ਨੂੰ ਕਈ ਵਾਰ ਦੇ ਚੁੱਕੇ ਹਾਂ ਜੇਕਰ ਤੁਸੀ ਵੀ ਚਾਹੁੰਦੇ ਹੋਂ ਤਾਂ ਤੁਹਾਨੂੰ ਵੀ ਦੇ ਸਕਦਾ ਹੈ ਇਸ ਚ ਮੈ ਪਾਰਟੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕਰਦਾ। ਕਰਤਾਰਪੁਰ ਲਾਂਘਾ ਖੁੱਲਣ ਤੇ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਸਵਰਗ ਦੇ ਦਰਸ਼ਨ ਕਰਨ ਦੇ ਬਰਾਬਰ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।