
24 ਫ਼ਰਵਰੀ ਨੂੰ ਰੋਜ਼ ਫੈਸਟੀਵਲ ਚੰਡੀਗੜ੍ਹ ਵਿਚ ਲਾਈਵ ਸ਼ੋਅ ਚਲਦੇ ਦੌਰਾਨ ਉਨ੍ਹਾਂ ਦੇ ਫੈਨ ਨੇ ਕੀਤਾ।
ਸੰਗੀਤ ਦੇ ਖੇਤਰ ਵਿਚ ਵੱਖਰੀ ਪਹਿਚਾਣ ਬਣਾ ਚੁੱਕੇ ਬੱਬੂ ਮਾਨ ਨੇ ਅਪਣੀ ਬੇਮਿਸਾਲ ਗਾਇਕੀ ਨਾਲ ਦੇਸਾਂ ਵਿਦੇਸ਼ਾਂ 'ਚ ਪ੍ਰਸਿੱਧੀ ਖੱਟੀ। ਬੱਬੂ ਮਾਨ ਦਾ ਜਨਮ 29 ਮਾਰਚ 1975 ਖੰਟ ਮਾਨਪੁਰ, ਪੰਜਾਬ 'ਚ ਹੋਇਆ ਸੀ। ਬੱਬੂ ਮਾਨ ਗੀਤਾਂ ਦੇ ਨਾਲ-ਨਾਲ ਆਪਣੇ ਬੇਬਾਕ ਸੁਭਾਅ ਕਰਕੇ ਵੀ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਦੇ ਗੀਤ ਜਿਆਦਾਤਰ ਅਸਲੀਅਤ ਨੂੰ ਢੁਕਦੇ ਹਨ ਉਨ੍ਹਾਂ ਨੇ ਬਹੁਤ ਸਾਰੇ ਮਸਲਿਆਂ ਨੂੰ ਆਪਣੇ ਗੀਤਾਂ ਦਾ ਸ਼ਿੰਗਾਰ ਬਣਾਇਆ ਹੈ, ਫੇਰ ਭਾਵੇਂ ਮਸਲਾ ਸਮਾਜਿਕ ਹੋਵੇ, ਰਾਜਨੀਤਿਕ ਜਾਂ ਧਾਰਮਿਕ ਹੋਵੇ।
Babbu Maan Live
ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਗਾਇਕੀ ਦੇ ਉਸਤਾਦ ਬੱਬੂ ਮਾਨ ਦੀ ਇੱਕ ਝਲਕ ਪਾਉਣ ਲਈ ਪੂਰੀ ਦੁਨੀਆਂ ਉਤਾਵਲੀ ਰਹਿੰਦੀ ਹੈ, ਇਸ ਤਰ੍ਹਾਂ ਦੀ 24 ਫ਼ਰਵਰੀ ਨੂੰ ਰੋਜ਼ ਫੈਸਟੀਵਲ ਚੰਡੀਗੜ੍ਹ ਵਿਚ ਲਾਈਵ ਸ਼ੋਅ ਚਲਦੇ ਦੌਰਾਨ ਉਨ੍ਹਾਂ ਦੇ ਫੈਨ ਨੇ ਕੀਤਾ। ਚਲਦੇ ਸ਼ੋਅ ‘ਚ ਜ਼ਜਬਾਤੀ ਹੋਏ ਫੈਨ ਨੇ ਸਟੇਜ਼ ‘ਤੇ ਚੜ੍ਹ ਕੇ ਬੱਬੂ ਮਾਨ ਨੂੰ ਜੱਫੀ ਪਾਈ, ਪੰਜਾਬੀ ਗਾਇਕੀ ਦੇ ਉਸਤਾਦ ਆਖੇ ਜਾਣ ਵਾਲੇ ਬੱਬੂ ਮਾਨ ਦੀ ਦੁਨੀਆਂ ਦੀਵਾਨੀ ਹੈ।
Babbu maan live show
ਵੱਡਾ ਨਾਮ ਬਣ ਚੁੱਕੇ ਬੱਬੂ ਮਾਨ ਦੇ ਲਾਈਵ ਸ਼ੋਅ ਦੀਆਂ ਆਏ ਦਿਨ ਹੀ ਸ਼ੋਸ਼ਲ ਮੀਡੀਆ ‘ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਿਛਲੇ ਦਿਨੀਂ ਚੰਡੀਗੜ੍ਹ ਰੋਜ਼ ਫੈਸਟੀਵਲ ‘ਤੇ ਬੱਬੂ ਮਾਨ ਦੀ ਲਾਈਵ ਪਰਫਾਰਮੈਂਸ ਸੀ ਜਿਸ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਸ ਸ਼ੋਅ ‘ਚ ਕੁਝ ਅਜਿਹਾ ਘਟਿਆ ਕਿ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ।
Babbu Maan Live Show
ਇੱਕ ਵੀਡੀਓ ‘ਚ ਬੱਬੂ ਮਾਨ ਦਾ ਇੱਕ ਫੈਨ ਸਟੇਜ ‘ਤੇ ਉਹਨਾਂ ਨੂੰ ਭੱਜ ਕੇ ਗਲੇ ਮਿਲ ਰਿਹਾ ਸੀ ਅਤੇ ਬਾਅਦ ‘ਚ ਬੱਬੂ ਮਾਨ ਕਹਿੰਦੇ ਨਜ਼ਰ ਆਏ ਕਿ ਪ੍ਰਸ਼ਾਸ਼ਨ ਉਸ ਨੂੰ ਮਾਰੇ ਨਾਂ ਉਹ ਸਿਰਫ ਆਪਣਾ ਪਿਆਰ ਦਿਖਾ ਰਿਹਾ ਸੀ। ਦੱਸ ਦੇਈਏ ਕਿ ਬੱਬੂ ਮਾਨ ਹਮੇਸ਼ਾਂ ਹੀ ਆਪਣੇ ਫੈਨਜ਼ ਨਾਲ ਪਿਆਰ ਜਤਾਉਂਦੇ ਹਨ। ਉਹਨਾਂ ਦੇ ਹਰੇਕ ਸ਼ੋਅ ‘ਚ ਉਹਨਾਂ ਦੇ ਚਾਹੁੰਣ ਵਾਲਿਆਂ ਦੀ ਭੀੜ ਜਮ੍ਹਾ ਹੋ ਜਾਂਦੀ ਹੈ।