
Sangrur News : ਨੌਜਵਾਨ ਹਰੀਗੜ੍ਹ ਪੁਲ ਉੱਪਰ ਸਕਾਰਪੀਓ 'ਤੇ ਮੋਗਾ ਤੋਂ ਜਾ ਰਿਹਾ ਸੀ ਸੰਗਰੂਰ
Sangrur News : ਬਠਿੰਡਾ - ਚੰਡੀਗੜ੍ਹ ਮਾਰਗ ’ਤੇ ਸਥਿਤ ਧਨੌਲਾ ਦੇ ਨਜ਼ਦੀਕ ਪੈਂਦੀ ਹਰੀਗੜ੍ਹ ਨਹਿਰ ਦੇ ਪੁਲ ਉੱਪਰ ਇੱਕ ਸਕਾਰਪੀਓ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ’ਚ 20 ਸਾਲਾ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਮਹਿੰਦਰਾ ਸਕਾਰਪੀਓ ਦਾ ਇੰਜਨ ਗੱਡੀ ਵਿੱਚੋਂ ਦੂਰ ਜਾ ਡਿੱਗਾ।
ਜਾਣਕਾਰੀ ਮੁਤਾਬਕ ਹਰੀਗੜ੍ਹ ਪੁਲ ਦੇ ਉੱਪਰ ਬੀਤੀ ਰਾਤ ਸਕਾਰਪੀਓ ਸਵਾਰ ਮੋਗਾ ਤੋਂ ਸੰਗਰੂਰ ਜਾ ਰਿਹਾ ਸੀ, ਜਿਵੇਂ ਹੀ ਹਰੀਗੜ੍ਹ ਪੁਲ ਦੇ ਉੱਪਰ ਪੁੱਜੇ ਤਾਂ ਤੇਜ਼ ਰਫ਼ਤਾਰ ਹੋਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਡਿਵਾਈਡਰ ਨਾਲ ਜਾ ਟਕਰਾਈ। ਇਸ ਕਾਰਨ ਕਾਰ ਦੇ ਪਰਖੱਚੇ ਉੱਡ ਗਏ ਤੇ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਚਾਲਕ ਦੀ ਪਹਿਚਾਣ ਅਮਰਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਸੰਗਰੂਰ ਵਜੋਂ ਹੋਈ ਹੈ। ਨੌਜਵਾਨ 20 ਕੁ ਸਾਲਾਂ ਦਾ ਸੀ ਤੇ 18 ਦਸੰਬਰ ਨੂੰ ਉਸ ਦਾ ਜਨਮਦਿਨ ਸੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
(For more news apart from A 20-year-old youth died in a road accident in Sangrur News in Punjabi, stay tuned to Rozana Spokesman)