
Batala News : ਜਦੋਂ ਬਟਾਲਾ ’ਚ ਟ੍ਰੈਫਿਕ ਪੁਲਿਸ ਵਾਲਿਆਂ ਨੇ ਪੁਲਿਸ ਵਾਲੇ ਫੜੇ
Batala News in Punjbai: ਬਟਾਲਾ ਪੁਲਿਸ ਨੂੰ ਚੋਰਾਂ ਪਿੱਛੇ ਭਜਦਿਆਂ ਤਾਂ ਕਈ ਵਾਰ ਦੇਖਿਆ ਹੋਣਾ ਪਰ ਅੱਜ ਤੁਹਾਨੂੰ ਜੋ ਪੜ੍ਹਾਉਣ ਜਾ ਰਹੇ ਹਾਂ ਉਸਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਅੱਜ ਪਹਿਲੀ ਵਾਰੀ ਦੇਖਿਆ ਕਿ ਪੁਲਿਸ ਨੇ ਪੁਲਿਸ ਪਿੱਛੇ ਆਪਣੀ ਜਿਪਸੀ ਭਜਾ ਕੇ ਪੁਲਿਸ ਮੁਲਾਜ਼ਮ ਨੂੰ ਕੀਤਾ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਬਟਾਲਾ ਦਾ ਹੈ।
ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਵਿਚ ਟਰੈਫਿਕ ਇੰਚਾਰਜ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਗੱਡੀ ਆਉਂਦੀ ਹੈ ਜਿਸ ’ਤੇ ਪੰਜਾਬ ਪੁਲਿਸ ਦਾ ਸਟਿੱਕਰ ਲੱਗਾ ਹੋਇਆ ਸੀ।ਗੱਡੀ ’ਤੇ ਨੰਬਰ ਪਲੇਟ ਨਹੀਂ ਸੀ।ਜਦੋਂ ਇਸ ਗੱਡੀ ਨੂੰ ਹੱਥ ਦਿੱਤਾ ਤਾਂ ਇਸ ਨੌਜਵਾਨ ਨੇ ਗੱਡੀ ਭਜਾ ਲਈ। ਟਰੈਫਿਕ ਦੇ ਇੰਚਾਰਜ ਨੇ ਵੀ ਇਸ ਦੇ ਪਿੱਛੇ ਗੱਡੀ ਭਜਾ ਲਈ। ਕਰੀਬ ਇਕ ਕਿਲੋਮੀਟਰ ਦੂਰ ਜਾ ਕੇ ਇਸ ਗੱਡੀ ਨੂੰ ਰੋਕਿਆ ਗਿਆ। ਇਸ ਗੱਡੀ ਵਿਚ ਤਿੰਨ ਨੌਜਵਾਨ ਸਵਾਰ ਸਨ। ਤਿੰਨਾਂ ’ਚੋਂ ਇੱਕ ਪੁਲਿਸ ਦਾ ਕਾਂਸਟੇਬਲ ਸੀ ਜਿਸ ਨੂੰ ਪੁਲਿਸ ਨੇ ਰਾਊਂਡ ਅਪ ਕਰ ਲਿਆ।
(For more news apart from police caught the police in Batala, what was the case, read the full news News in Punjabi, stay tuned to Rozana Spokesman)