
Moga News : ਪਹਿਲੇ ਦਿਨ ਕਿਸੇ ਵੀ ਉਮੀਦਵਾਰ ਨੇ ਨਹੀਂ ਭਰੀ ਨਾਮਜ਼ਦਗੀ, ਵੋਟਾਂ 21 ਦਸੰਬਰ ਨੂੰ 7 ਵਜੇ ਤੋਂ 4 ਵਜੇ ਤੱਕ ਪੈਣਗੀਆਂ - ਵਧੀਕ ਜ਼ਿਲ੍ਹਾ ਚੋਣ ਅਫ਼ਸਰ
Moga News : ਜ਼ਿਲ੍ਹਾ ਮੋਗਾ ਵਿੱਚ ਨਗਰ ਕੌਂਸਲ ਬਾਘਾਪੁਰਾਣਾ ਤੇ ਧਰਮਕੋਟ, ਨਗਰ ਪੰਚਾਇਤ ਫਤਹਿਗੜ੍ਹ ਪੰਜਤੂਰ ਦੀਆਂ ਆਮ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ ਹੈ। ਪਹਿਲੇ ਦਿਨ ਅੱਜ ਕਿਸੇ ਵੀ ਉਮੀਦਵਾਰ ਵੱਲੋਂ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਨਾਮਜ਼ਦਗੀ ਦਰਜ ਨਹੀਂ ਕੀਤੀ ਗਈ। ਜ਼ਿਲ੍ਹਾ ਮੋਗਾ ਦੇ ਵਧੀ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ 12 ਦਸੰਬਰ, 2024 ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 13 ਦਸੰਬਰ, 2024 ਨੂੰ ਕੀਤੀ ਜਾਏਗੀ ਜਦੋਂ ਕਿ ਨਾਮਜਦਗੀਆਂ ਵਾਪਸ ਲੈਣ ਦੀ ਤਰੀਕ 14 ਦਸੰਬਰ 2024 ਹੈ। ਵੋਟਾਂ ਪੈਣ ਦਾ ਕਾਰਜ ਮਿਤੀ 21 ਦਸੰਬਰ 2024 ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ।
ਇਹਨਾਂ ਚੋਣਾਂ ਲਈ ਰਿਟਰਨਿੰਗ ਅਫ਼ਸਰ ਸਹਾਇਕ ਰਿਟਰਨਿੰਗ ਅਫਸਰ ਲਗਾਏ ਗਏ ਹਨ ਜੋ ਕਿ ਨਿਰਧਾਰਤ ਸਥਾਨ ਉੱਤੇ ਨਾਮਜ਼ਦਗੀਆਂ ਪ੍ਰਾਪਤ ਕਰਨਗੇ। ਤਹਿਸੀਲਦਾਰ ਮੋਗਾ ਲਖਵਿੰਦਰ ਸਿੰਘ ਨੂੰ ਨਗਰ ਕੌਂਸਲ ਧਰਮਕੋਟ ਦਾ ਰਿਟਰਨਿੰਗ ਅਫ਼ਸਰ ਤੇ ਇੰਸਪੈਕਟਰ ਫੂਡ ਸਪਲਾਈ ਧਰਮਕੋਟ ਰਾਜਵੰਤ ਸਿੰਘ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ। ਬੀ ਡੀ ਪੀ ਓ ਮੋਗਾ 2 ਸੁਖਦੀਪ ਸਿੰਘ ਨੂੰ ਨਗਰ ਕੌਂਸਲ ਬਾਘਾਪੁਰਾਣਾ ਦਾ ਰਿਟਰਨਿੰਗ ਅਫ਼ਸਰ ਤੇ ਇੰਸਪੈਕਟਰ ਫੂਡ ਸਪਲਾਈ ਬਾਘਾਪੁਰਾਣਾ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਇਸੇ ਤਰ੍ਹਾਂ ਬੀ ਡੀ ਪੀ ਓ ਧਰਮਕੋਟ ਸਿਤਾਰਾ ਸਿੰਘ ਨੂੰ ਨਗਰ ਪੰਚਾਇਤ ਫ਼ਤਹਿਗੜ੍ਹ ਪੰਜਤੂਰ ਦਾ ਰਿਟਰਨਿੰਗ ਅਫ਼ਸਰ ਤੇ ਇੰਸਪੈਕਟਰ ਫੂਡ ਸਪਲਾਈ ਕੋਟ ਈਸੇ ਖਾਂ ਪ੍ਰਿਤਪਾਲ ਸਿੰਘ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਨਗਰ ਕੌਂਸਲ ਦੇ ਉਮੀਦਵਾਰ ਲਈ ਖਰਚੇ ਦੀ ਹੱਦ 3.60 ਲੱਖ ਰੁਪਏ, ਨਗਰ ਕੌਂਸਲ ਕਲਾਸ-1 ਦੇ ਉਮੀਦਵਾਰ ਲਈ 2.30 ਲੱਖ ਰੁਪਏ, ਕਲਾਸ-2 ਲਈ 2 ਲੱਖ ਰੁਪਏ ਅਤੇ ਨਗਰ ਪੰਚਾਇਤਾਂ ਦੇ ਉਮੀਦਵਾਰਾਂ ਲਈ ਖ਼ਰਚਾ ਹੱਦ 1.40 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ।
(For more news apart from process of filling nominations Moga Municipal Council Baghapurana, Dharamkot and Fatehgarh Panjtur elections started News in Punjabi, stay tuned to Rozana Spokesman)