
ਸਾਬਕਾ ਮੰਤਰੀ ਪੰਜਾਬ ਲਕਸ਼ਮੀ ਕਾਂਤਾ ਚਾਵਲਾ ਨੇ ਕੇਪੀਐਸ ਗਿੱਲ 'ਤੇ 'ਦਿ ਬੁੱਚੜ ਆਫ਼ ਪੰਜਾਬ' ਕਿਤਾਬ ਲਿਖਣ ਵਾਲੇ ਸਿੱਖ ਲੇਖਕ ਸਰਬਜੀਤ ਸਿੰਘ ਘੁਮਾਣ 'ਤੇ ਜਮ...
ਚੰਡੀਗੜ੍ਹ : ਸਾਬਕਾ ਮੰਤਰੀ ਪੰਜਾਬ ਲਕਸ਼ਮੀ ਕਾਂਤਾ ਚਾਵਲਾ ਨੇ ਕੇਪੀਐਸ ਗਿੱਲ 'ਤੇ 'ਦਿ ਬੁੱਚੜ ਆਫ਼ ਪੰਜਾਬ' ਕਿਤਾਬ ਲਿਖਣ ਵਾਲੇ ਸਿੱਖ ਲੇਖਕ ਸਰਬਜੀਤ ਸਿੰਘ ਘੁਮਾਣ 'ਤੇ ਜਮ ਕੇ ਨਿਸ਼ਾਨੇ ਸਾਧਿਆ ਹੈ। ਚਾਵਲਾ ਨੇ ਆਖਿਆ ਕਿ ਕੇਪੀਐਸ ਗਿੱਲ ਪੰਜਾਬ ਨੂੰ ਅਤਿਵਾਦ ਤੋਂ ਬਚਾਉਣ ਵਾਲਾ 'ਹੀਰੋ' ਸੀ। ਉਨ੍ਹਾਂ ਆਖਆ ਕਿ ਇਸ ਕਿਤਾਬ ਨੂੰ ਪਵਿੱਤਰ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਗਿਆ, ਜੋ ਬਹੁਤ ਹੀ ਦੁੱਖਦਾਈ ਗੱਲ ਹੈ, ਉਨ੍ਹਾਂ ਇਸ ਨੂੰ ਲੈ ਕੇ ਭਾਰਤ ਅਤੇ ਪੰਜਾਬ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ, ਜਿਸ ਨੇ ਹਾਲੇ ਤਕ ਇਸ ਲੇਖਕ 'ਤੇ ਕੋਈ ਕਾਰਵਾਈ ਨਹੀਂ ਕੀਤੀ।
KPS Gill
ਲਕਸ਼ਮੀ ਕਾਂਤਾ ਚਾਵਲਾ ਵਲੋਂ ਸੋਸ਼ਲ ਮੀਡੀਆ 'ਤੇ ਪਾਏ ਇਸ ਵੀਡੀਓ 'ਤੇ ਸਿੱਖਾਂ ਵਲੋਂ ਕਈ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ, ਦਸ ਦਈਏ ਕਿ ਪੰਜਾਬ ਦੇ ਕੇਪੀਐਸ ਗਿੱਲ ਅਤਿਵਾਦ ਦੇ ਕਾਲੇ ਦੌਰ ਵਿਚ ਪੰਜਾਬ ਦੇ ਡੀਜੀਪੀ ਸਨ, ਜਿਨ੍ਹਾਂ 'ਤੇ ਬੇਦੋਸ਼ੇ ਸਿੱਖ ਨੌਜਵਾਨਾਂ ਨੂੰ ਮਾਰਨ ਦੇ ਇਲਜ਼ਾਮ ਲਗਦੇ ਰਹੇ ਹਨ। ਸਿੱਖਾਂ ਦਾ ਇਹ ਵੀ ਕਹਿਣਾ ਹੈ ਕਿ ਕੇਪੀਐਸ ਗਿੱਲ ਨੂੰ ਅਪਣਾ ਹੀਰੋ ਦੱਸਣ ਵਾਲੀ ਭਾਜਪਾ ਆਗੂ ਨੂੰ ਤਾਂ ਅਕਾਲ ਤਖ਼ਤ 'ਤੇ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਵੀ 'ਦੁਰਗਾ ਮਾਂ' ਜਾਪਦੀ ਹੋਵੇਗੀ। ਖ਼ੈਰ,ਦੇਖਣਾ ਹੋਵੇਗਾ ਕਿ ਲਕਸ਼ਮੀ ਕਾਂਤਾ ਚਾਵਲਾ ਦੇ ਇਸ ਬਿਆਨ 'ਤੇ ਸਿੱਖ ਆਗੂਆਂ ਦੀ ਕੀ ਪ੍ਰਤੀਕਿਰਿਆ ਆਵੇਗੀ ਇਹ ਦੇਖਣਾ ਹੋਵੇਗਾ?