
ਲੜਕੀ ਨੇ ਮਾਫੀ ਮੰਗਦੀ ਦੀ ਵੀਡੀਓ ਬਣਾ ਕੇ ਵੀ ਟਿਕ ਟਾਕ 'ਤੇ ਪਾ ਦਿੱਤੀ।
ਅਮ੍ਰਿੰਤਸਰ- ਬੀਤੇ ਬੁੱਧਵਾਰ ਇਕ ਲੜਕੀ ਨੇ ਦਰਬਾਰ ਸਾਹਿਬ ਵਿਚ ਟਿਕ ਟਾਕ 'ਤੇ ਵੀਡੀਓ ਬਣਾ ਕੇ ਆਪਣੀਆਂ ਅਦਾਵਾਂ ਬਖੇਰੀਆਂ ਅਤੇ ਲੜਕੀ ਦੀ ਇਸ ਵੀਡੀਓ 'ਤੇ ਬਹੁਤ ਬੁਰੇ ਕਮੈਂਟ ਵੀ ਆਏ ਅਤੇ ਇਹਨਾਂ ਕਮੈਂਟਸ ਨੂੰ ਲੈ ਕੇ ਹੀ ਕੁੜੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਮਾਫ਼ੀ ਮੰਗਣ ਲੱਗੀ ਨੇ ਵੀ ਦੇਰ ਨਾ ਲਗਾਈ। ਲੜਕੀ ਨੇ ਮਾਫੀ ਮੰਗਦੀ ਦੀ ਵੀਡੀਓ ਬਣਾ ਕੇ ਵੀ ਟਿਕ ਟਾਕ 'ਤੇ ਪਾ ਦਿੱਤੀ।
Darbar Sahib
ਲੜਕੀ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ ਦਰਬਾਰ ਸਾਹਿਬ ਗਈ ਸੀ ਅਤੇ ਉਸ ਨੂੰ ਉੱਥੋਂ ਦੇ ਨਿਯਮਾਂ ਬਾਰੇ ਨਹੀਂ ਪਤਾ ਸੀ। ਉਸ ਦਾ ਕਹਿਣਾ ਹੈ ਕਿ ਬਾਕੀ ਸਾਰੇ ਲੋਕ ਵੀ ਉੱਥੇ ਤਸਵੀਰਾਂ ਕਲਿੱਕ ਕਰ ਰਹੇ ਸਨ ਅਤੇ ਉਸ ਨੂੰ ਵੀਡੀਓ ਬਣਾਉਣ ਦੀ ਨੂੰ ਕਿਸੇ ਨੇ ਰੋਕਿਆ ਵੀ ਨਹੀਂ। ਇਸ ਲਈ ਉਸ ਨੇ ਉਹ ਵੀਡੀਓ ਬਣਾਈ ਇਸ ਵੀਡੀਓ ਨੇ ਸਿੱਖਾਂ ਦੇ ਹਿਰਦੇ ਢੇਰ ਕਰ ਕੇ ਰੱਖ ਦਿੱਤੇ।
Tik tok
ਲੜਕੀ ਨੂੰ ਜਦੋਂ ਹੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਮਾਫੀ ਵੀ ਮੰਗ ਲਈ ਹੈ। ਦੱਸ ਦਈਏ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਦਰਬਾਰ ਸਾਹਿਬ ਵਿਚ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਇਸ ਤੋਂ ਪਹਿਲਾਂ ਤਿੰਨ ਕੁੜੀਆਂ ਨੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਇਕ ਗੀਤ 'ਤੇ ਵੀਡੀਉ ਬਣਾ ਕੇ ਤਰਥਲੀ ਮਚਾ ਦਿਤੀ ਸੀ।
Darbar Sahib
ਅਫ਼ਸੋਸ ਦੀ ਗੱਲ ਇਹ ਸੀ ਕਿ ਇਹ ਵੀਡੀਉ ਵੀ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦਾ ਪ੍ਰਬੰਧ ਦੇਖਣ ਲਈ ਬਣਾਏ ਦਫ਼ਤਰ ਕਮਰਾ ਨੰਬਰ 56 ਦੇ ਐਨ ਸਾਹਮਣੇ ਬਣਾਈ ਗਈ ਸੀ ਜਿਥੇ ਪ੍ਰਕਰਮਾ ਇੰਚਾਰਜ, ਮੈਨੇਜਰ ਪ੍ਰਕਰਮਾ ਆਦਿ ਬੈਠੇ ਹੁੰਦੇ ਹਨ। ਉਸ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਆਖਿਆ ਸੀ ਕਿ ਪੰਜਾਬ ਸਰਕਾਰ ਨੂੰ ਅਪਣੇ ਸਾਈਬਰ ਕਰਾਈਮ ਵਿਭਾਗ ਰਾਹੀਂ ਅਜਿਹਾ ਕਰਨ ਵਾਲੇ ਲੋਕਾਂ 'ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ
Tik Tok
ਅਤੇ ਅਜਿਹਾ ਕਰਨ ਵਾਲੇ ਲੋਕਾਂ ਵਿਰੁਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸ. ਦੀਨਪੁਰ ਨੇ ਇਹ ਅਪੀਲ ਵੀ ਕੀਤੀ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹੱਤਤਾ ਨੂੰ ਵੇਖਦਿਆਂ ਇਥੇ ਬਣਾਈ ਕਿਸੇ ਵੀ ਤਰ੍ਹਾਂ ਦੀ ਵਿਵਾਦਤ ਵੀਡੀਉ ਨੂੰ ਅੱਗੇ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ।