
ਵੀਡੀਉ ਦੇਖ ਤੁਸੀਂ ਹੋ ਜਾਓਗੇ ਹੈਰਾਨ!
ਨਵੀਂ ਦਿੱਲੀ: ਟਿਕਟਾਕ (TikTok) ਉਤੇ ਹੁਣ ਇਕ ਅਜਿਹਾ (challenge) ਵਾਇਰਲ ਹੋ ਰਿਹਾ ਹੈ, ਜਿਸ ਵਿਚ ਲੋਕ ਸੁਪਰ ਗਲੂ (Super-gluing) ਨਾਲ ਆਪਣੇ ਬੁੱਲ (ਹੋਠ) ਚਿਪਕਾ ਰਹੇ ਹਨ। ਇਸ ਚੈਲਿੰਜ ਲਈ ਲੋਕ ਆਈਲੈਸ਼ ਗਲੂ (Eyelash glue) ਜਾਂ ਨੇਲ ਗਲੂ (nail glue) ਦੀ ਵਰਤੋਂ ਕਰ ਰਹੇ ਹਨ। ਸਮਾਚਾਰ ਪੋਰਟਲ ਡੇਜਡਿਜੀਟਲ ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਟਿਕਟਾਕ ਉਪਰ ਇਸ ਨਵੇਂ ਚਲਨ ਦੀ ਸ਼ੁਰੂਆਤ ਚੋਲੇਹੈਮਕ4 ਨਾਮ ਦੇ ਯੂਜ਼ਰ ਨੇ ਕੀਤੀ ਹੈ।
Tik Tok
ਇਸ ਦੇ ਯੂਜ਼ਰ ਨੇ ਆਪਣੇ ਬੁੱਲਾਂ ਉਪਰ ਗਲੂ ਲਗਾ ਕੇ ਚਿਪਕਾਇਆ ਅਤੇ ਵੀਡੀਉ ਸ਼ੇਅਰ ਕੀਤੀ। ਵੀਡੀਉ ਵਿਚ ਉਸਦੇ ਬੁੱਲ ਵੱਡੇ ਅਤੇ ਫੁੱਲੇ ਹੋਏ ਦਿਸ ਰਹੇ ਹਨ। ਉਸਨੇ ਇਹ ਵੀਡੀਉ ਟਿਕਟਾਕ ਉਪਰ ਸ਼ੇਅਰ ਕਰ ਦਿੱਤਾ ਜੋ ਥੋੜੀ ਵਿਚ ਹੀ ਵਾਇਰਲ ਹੋ ਗਿਆ। ਕੁਝ ਯੂਜਰਸ ਨੇ ਇਸ ਚੈਲਿੰਜ ਨੂੰ ਪ੍ਰਵਾਨ ਕਰਕੇ ਆਪਣੀਆਂ ਵੀਡੀਉਜ਼ ਸ਼ੇਅਰ ਕੀਤੀਆਂ ਹਨ। ਦਸ ਦਈਏ ਕਿ ਇਸ ਤੋਂ ਪਹਿਲਾਂ ਟਿਕ ਟੋਕ ਬੈਨ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ।
Tik Tok Video
ਲੋਕਾਂ ਵੱਲੋਂ ਅਸ਼ਲੀਲ ਵੀਡੀਉ ਅਪਲੋਡ ਕਰਨ ਤੇ ਸੁਪਰੀਮ ਕੋਰਟ ਨੇ ਇਸ ਤੇ ਬੈਨ ਲਗਾਉਣ ਦਾ ਫ਼ੈਸਲਾ ਲਿਆ ਸੀ। ਪਰ ਬਾਅਦ ਵਿਚ ਕੁੱਝ ਹਦਾਇਤਾਂ ਜਾਰੀ ਕਰ ਕੇ ਇਸ ਨੂੰ ਮੁੜ ਸ਼ੁਰੂ ਕੀਤਾ ਗਿਆ। MeitY ਦੇ ਆਦੇਸ਼ ਨਾਲ ਐੱਪ ਦੇ ਹੋਰ ਡਾਊਨਲੋਡ ਨੂੰ ਰੋਕਣ ਵਿੱਚ ਮਦਦ ਮਿਲੇਗੀ, ਪਰ ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਇਸ ਨੂੰ ਡਾਊਨਲੋਡ ਕੀਤਾ ਹੈ ਉਹ ਆਪਣੇ ਸਮਾਰਟਫੋਨ 'ਤੇ ਇਸ ਦੀ ਵਰਤੋਂ ਜਾਰੀ ਰੱਖਣ ਦੇ ਯੋਗ ਹੋਣਗੇ।
imagine you’re talking to someone and your lip falls down by accident pic.twitter.com/kDD9CqHOr6
— Shafeeq (@Y2SHAF) September 7, 2019
ਇਸ ਨੇ ਆਪਣਾ ਨਵਾਂ ਬ੍ਰਾਂਡ #ਰਿਟਰਨਆਫਟਿਕ ਟੋਕ ਸ਼ੁਰੂ ਕੀਤਾ ਹੈ ਅਤੇ ਇਹ ਰਿਟਰਨ ਓਫਟਿਕ ਪਹਿਲਾਂ ਹੀ ਐਪ 'ਤੇ 504 ਮਿਲੀਅਨ ਤੋਂ ਵੱਧ ਵਿਚਾਰਾਂ ਨਾਲ ਟਰੇਂਡ ਕਰ ਰਿਹਾ ਹੈ। ਮਦਰਾਸ ਹਾਈ ਕੋਰਟ ਨੇ ਪਹਿਲਾਂ ਭਾਰਤ ਸਰਕਾਰ ਨੂੰ ਕਿਹਾ ਸੀ ਕਿ ਟਿਕਟੋਕ ਐਪਲੀਕੇਸ਼ਨ ਤੇ ਰੋਕ ਲਗਾਈ ਜਾਵੇ ਹਾਲਾਂਕਿ ਬਾਅਦ ਵਿਚ ਸੁਪਰੀਮ ਕੋਰਟ ਦੇ ਦਾਖ਼ਲ ਤੋਂ ਬਾਅਦ ਇਸ ਐਪ ਤੋਂ ਬੈਨ ਹਟਾ ਲਿਆ ਗਿਆ ਸੀ|
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।