'ਸਵਾਈਨ ਫਲੂ' ਦੇ ਕਹਿਰ ਨੇ ਹੁਣ ਤੱਕ ਲਈਆਂ ਕਈ ਜਾਨਾਂ
Published : Feb 10, 2020, 5:38 pm IST
Updated : Feb 10, 2020, 5:38 pm IST
SHARE ARTICLE
swine flu
swine flu

ਜਲੰਧਰ 'ਚ 'ਸਵਾਈਨ ਫਲੂ' ਦਾ ਕਹਿਰ

ਜਲੰਧਰ: ਜਲੰਧਰ 'ਚ 'ਸਵਾਈਨ ਫਲੂ' ਦਾ ਕਹਿਰ ਕਈ ਸਾਲਥਾਂ ਤਪਂ ਲਗਾਤਾਰ ਜਾਰੀ ਹੈ। ਦਅਰਸਲ ਇਸ ਸਾਲ 'ਸਵਾਈਨ ਫਲੂ' ਕਾਰਨ ਹੋਈਆਂ 2 ਮੌਤਾਂ ਤੋਂ ਬਾਅਦ ਇਹ ਆਂਕੜਾ 22 ਤੱਕ ਪੁੱਜ ਗਿਆ ਹੈ। ਸਾਲ 2009ਤੋਂ ਹੁਣ ਤੱਕ 62 ਲੋਕ 'ਸਵਾਈਨ ਫਲੂ' ਦੇ ਸ਼ਿਕਾਰ ਹੋਏ ਸਨ, ਜਿਨ੍ਹਾਂ 'ਚੋਂ ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ।

Swine FluSwine Flu

ਉੱਥੇ ਹੀ ਇਸ ਮਾਮਲੇ 'ਚ ਜ਼ਿਲੇ ਦਾ ਆਈ. ਡੀ. ਐੱਸ. ਪੀ. ਡਾ. ਸਤੀਸ਼ ਸੂਦ ਦਾ ਕਹਿਣਾ ਹੈ ਕਿ ਪਹਿਲਾਂ ਇਸ ਦੀ ਦਵਾਈ ਅਤੇ ਇਲਾਜ ਬਾਰੇ ਨਹੀਂ ਜਾਣਦੇ ਸਨ ਪਰ ਹੁਣ ਇਹ ਲੋਕ ਦਵਾਈ 'ਤੇ ਹੀ ਨਿਰਭਰ ਹਨ। ਜ਼ਿਕਰਯੋਗ ਹੈ ਕਿ ਜ਼ਿਲੇ ਅੰਦਰ ਸਾਲ 2009 'ਚ 'ਸਵਾਈਨ ਫਲੂ' ਦੇ 43 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ 'ਚੋਂ ਸਾਲ 2010 'ਚ 14 ਲੋਕਾਂ ਦੀ ਮੌਤ ਹੋ ਗਈ। ਸਾਲ 2011 'ਚ ਇਸ ਮਾਮਲੇ ਦੇ 4 ਕੇਸ ਸਾਹਮਣੇ ਆਏ, ਜਿਨ੍ਹਾਂ 'ਚੋਂ 2 ਦੀ ਮੌਤ ਹੋ ਗਈ।

Swine FluSwine Flu

ਇਸੇ ਤਰ੍ਹਾਂ ਸਾਲ 2012 'ਚ ਇਸ ਬੀਮਾਰੀ ਦਾ ਕੋਈ ਮਰੀਜ਼ ਸਾਹਮਣੇ ਨਹੀਂ ਆਇਆ ਪਰ ਸਾਲ 2013 'ਚ ਇਸ ਬੀਮਾਰੀ ਦੇ 6 ਮਰੀਜ਼ ਪਾਏ ਗਏ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ। ਸਾਲ 2014 'ਚ ਵੀ ਇਸ ਬੀਮਾਰੀ ਦੇ 4 ਮਰੀਜ਼ਾਂ 'ਚੋਂ 3 ਮਰੀਜ਼ ਮੌਤ ਦੇ ਮੂੰਹ 'ਚ ਚਲੇ ਗਏ।

PhotoPhoto

ਜੇਕਰ ਗੱਲ ਕਰੀਏ ਇਸ ਸਾਲ ਦੀ ਤਾਂ ਸਵਾਈਨ ਫਲੂ ਦੇ 4 ਮਾਮਲਿਆਂ ਬਾਰੇ ਪਤਾ ਲੱਗਿਆ, ਜਿਨ੍ਹਾਂ 'ਚੋਂ 2 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜਿਸ 'ਤੇ  ਡਾ. ਸੂਦ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ 'ਚ ਆਉਣ ਵਾਲੇ ਇਨ੍ਹਾਂ ਸਾਰੇ ਕੇਸਾਂ ਦਾ ਉਹ ਵਧੀਆ ਢੰਗ ਨਾਲ ਇਲਾਜ ਕਰ ਰਹੇ ਹਨ।

PhotoPhoto

ਇਸ ਬੀਮਾਰੀ ਦਾ ਸਾਹਮਣਾ ਕਰਨ ਲਈ ਸਿਵਲ ਹਸਪਤਾਲ 'ਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ 'ਸਵਾਈਨ ਫਲੂ' ਹੋਣ 'ਤੇ ਘਬਰਾਉਣ ਦੀ ਲੋੜ ਨਹੀਂ ਹੈ, ਸਗੋਂ ਇਸ ਦਾ ਵਧੀਆ ਤਰੀਕੇ ਨਾਲ ਇਲਾਜ ਹੋਣਾ ਜ਼ਰੂਰੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ। 

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement