ਪੰਜਾਬ ‘ਚ ਪਤਲੀ ਪਈ ਭਾਜਪਾ ਦੀ ਹਾਲਤ, ਨਿਗਮ ਚੋਣਾਂ ਲਈ ਉਮੀਦਵਾਰਾਂ ਲੱਭਣੇ ਹੋਏ ਔਖੇ
Published : Feb 10, 2021, 5:19 pm IST
Updated : Feb 10, 2021, 5:19 pm IST
SHARE ARTICLE
BJP Leaders
BJP Leaders

ਅੰਦੋਲਨ ਲੰਮੇਰਾ ਖਿੱਚਣ ਦੀ ਸੂਰਤ 'ਚ ਭਾਜਪਾ ਵਿਰੋਧੀ ਲਹਿਰ ਦੇ ਦੇਸ਼ ਵਿਆਪੀ ਹੋਣ ਦੇ ਖਦਸ਼ੇ

ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ ਚੱਲ ਰਿਹਾ ਕਿਸਾਨੀ ਸੰਘਰਸ਼ ਸੱਤਾਧਾਰੀ ਧਿਰ ਭਾਜਪਾ ਨੂੰ ਭਾਰੀ ਪੈਣ ਲੱਗਾ ਹੈ। ਪੰਜਾਬ ਅੰਦਰ ਨਿਗਮ ਚੋਣਾਂ ਦੌਰਾਨ ਭਾਜਪਾ ਦੀ ਸਾਖ ਨੂੰ ਜ਼ਬਰਦਸਤ ਧੱਕਾ ਲੱਗਾ ਹੈ। ਪਾਰਟੀ ਆਗੂਆਂ ਨੂੰ ਲੋਕਾਂ ਦੀ ਮੁਖਾਲਫਿਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤਕ ਕਿ ਪਾਰਟੀ ਨੂੰ ਪੰਜਾਬ ਅੰਦਰ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦਾ ਤੋਟਾ ਲੱਗ ਗਿਆ ਹੈ। ਇਸ ਕਾਰਨ ਨਗਰ ਨਿਗਮ ਦੀਆਂ ਦੋ ਤਿਹਾਈ ਸੀਟਾਂ ‘ਤੇ ਭਾਜਪਾ ਨੂੰ ਉਮੀਦਵਾਰ ਨਹੀਂ ਲੱਭ ਸਕੇ।

Bjp LeadershipBjp Leadership

ਪੰਜਾਬ 'ਚ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮਾਂ ਚੋਣਾਂ 'ਚ ਕੁੱਲ 9,222 ਉਮੀਦਵਾਰ ਮੈਦਾਨ 'ਚ ਹਨ। ਸੂਬਾਈ ਚੋਣ ਕਮਿਸ਼ਨਰ ਦੇ ਬੁਲਾਰੇ ਮੁਤਾਬਕ 8 ਨਗਰ ਨਿਗਮ, 109 ਨਗਰ ਪਾਲਿਕਾ ਪਰਿਸ਼ਦ ਤੇ ਨਗਰ ਪੰਚਾਇਤ ਚੋਣਾਂ ਲਈ 15,305 ਉਮੀਦਵਾਰਾਂ ਦੇ ਨਾਮਕਰਨ ਦਾਖਲ ਕੀਤਾ ਸੀ। ਸੂਤਰਾਂ ਮੁਤਾਬਕ ਕੁੱਲ 9,222 ਉਮੀਦਵਾਰਾਂ 'ਚ ਤੋਂ 2,832 ਆਜ਼ਾਦ ਉਮੀਦਵਾਰ ਹਨ। ਸੂਬੇ 'ਚ ਸੱਤਾਧਿਰ ਕਾਂਗਰਸ ਦੇ 2,037 ਉਮੀਦਵਾਰ, ਅਕਾਲੀ ਦਲ ਦੇ 1,569, ਬੀਜੇਪੀ ਦੇ 1,003, ਜਦਕਿ ਆਮ ਆਦਮੀ ਪਾਰਟੀ ਦੇ 1,606 ਉਮੀਦਵਾਰ ਚੋਣਾਂ ਲੜ ਰਹੇ ਹਨ। ਇਨ੍ਹਾਂ ਚੋਣਾਂ ਵਿਚ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ।

bjpbjp

ਕਾਬਲੇਗੌਰ ਹੈ ਕਿ ਦਿੱਲੀ ਦੇ ਬਾਰਡਰਾਂ ‘ਤੇ ਢਾਈ ਮਹੀਨਿਆਂ ਤੋਂ ਜਾਰੀ ਕਿਸਾਨੀ ਸੰਘਰਸ਼ ਕਾਰਨ ਲੋਕਾਂ ਅੰਦਰ ਭਾਜਪਾ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਕਾਰਨ ਪੰਜਾਬ ਅੰਦਰ ਭਾਜਪਾ ਦੀਆਂ ਗਤੀਵਿਧੀਆਂ ਨੂੰ ਲਗਭਗ ਬਰੇਕਾਂ ਲੱਗ ਚੁੱਕੀਆਂ ਹਨ। ਪਾਰਟੀ ਵਲੋਂ ਖੇਤੀ ਕਾਨੂੰਨਾਂ ਦਾ ਪ੍ਰਚਾਰ ਕਰਨ ਹਿਤ ਵਿੱਢੀ ਮੁਹਿੰਮ ਤੋਂ ਇਲਾਵਾ 26/1 ਦੀ ਘਟਨਾ ਤੋਂ ਬਾਅਦ ਸ਼ੁਰੂ ਕੀਤੀ ਤਿਰੰਗਾ ਯਾਤਰਾਵਾਂ ਨੂੰ ਵੀ ਮੁਲਤਵੀ ਕਰਨਾ ਪਿਆ ਹੈ।

BJP LeaderBJP Leader

ਭਾਜਪਾ ਵਲੋਂ ਪੰਜਾਬ ਅੰਦਰ ਸਿੱਖ ਚਿਹਰਿਆਂ ਨੂੰ ਪਾਰਟੀ ਨਾਲ ਜੋੜਣ ਦੀ ਮੁਹਿੰਮ ਵਿੱਢੀ ਗਈ ਸੀ ਜੋ ਕਿਸਾਨਾਂ ਦੇ ਰੌਅ ਕਾਰਨ ਪਿਛਲਪੈਰੀ ਹੋ ਚੁੱਕੀ ਹੈ। ਬਹੁਤ ਸਾਰੇ ਆਗੂਆਂ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਹਨ ਜਾਂ ਸਿਆਸੀ ਗਤੀਵਿਧੀਆਂ ਨੂੰ ਤਿਲਾਜਲੀ ਦੇ ਖੂੰਜੇ ਲੱਗੇ ਬੈਠੇ ਹਨ। ਇਹ ਲਹਿਰ ਹੋਲੀ ਹੋਲੀ ਦੂਜੇ ਸੂਬਿਆਂ ਵਿਚ ਵੀ ਫੈਲਣ ਲੱਗੀ ਹੈ।

BJP LeadersBJP Leaders

ਖਾਸ ਕਰ ਕੇ ਹਰਿਆਣਾ ਵਿਚ ਪਾਰਟੀ ਆਗੂਆਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਭਾਵੁਕ ਅਪੀਲ ਤੋਂ ਬਾਅਦ ਰਾਜਸਥਾਨ ਅਤੇ ਯੂਪੀ ਵਿਚ ਭਾਜਪਾ ਖਿਲਾਫ ਲੋਕ ਲਹਿਰ ਖੜੀ ਹੋਣੀ ਸ਼ੁਰੂ ਹੋ ਗਈ ਹੈ। ਮਹਾਂ ਪੰਚਾਇਤਾਂ ਦੀ ਚੱਲ ਰਹੀ ਲੜੀ ‘ਚ ਜੁੜ ਰਹੀਆਂ ਵੱਡੀਆਂ ਭੀੜਾਂ ਨੇ ਭਾਜਪਾ ਆਗੂਆਂ ਦੀ ਚਿੰਤਾ ਵਧਾ ਦਿਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement