
ਪਿਤਾ ਦੀ ਮੌਤ ਤੋਂ ਬਾਅਦ ਸੰਘਰਸ਼ ਨਾਲ ਭਰ ਗਈ ਜ਼ਿੰਦਗੀ, ਦੇਖੋ ਕਿਵੇਂ ਇਹ ਕੁੜੀ ਬਣੀ ਪੰਜਾਬ ਪੁਲਿਸ ਦਾ ਮਾਣ
ਗੁਰਦਾਸਪੁਰ- ਗੁਰਦਾਸਪੁਰ ਵਿੱਚ ਤੈਨਾਤ ਮਹਿਲਾਂ ਪੁਲਿਸ ਅਫ਼ਸਰ ਗੁਰਪ੍ਰੀਤ ਕੌਰ ਦੀ ਕਹਾਣੀ ਹਰ ਇੱਕ ਕੁੜੀ ਲਈ ਪ੍ਰੇਰਣਾਦਾਇਕ ਹੈ। ਪਿਤਾ ਦੀ ਮੌਤ ਤੋਂ ਬਾਅਦ ਸ਼ੰਘਰਸ਼ ਕਰਨ ਵਾਲੀ ਗੁਰਪ੍ਰੀਤ ਕੌਰ ਨੇ ਪਰਿਵਾਰਿਕ ਜਿੰਮੇਵਾਰੀਆਂ ਨੂੰ ਬਖੂਬੀ ਨਿਭਾਉਂਦੇ ਹੋਏ ਅੱਜ ਪੰਜਾਬ ਪੁਲਿਸ ਵਿੱਚ ਬਤੌਰ ਸਭ ਇੰਸਪੈਕਟਰ ਡਿਊਟੀ ਨਿਭਾ ਰਹੀ ਹੈ।
Photo
ਗੁਰਪ੍ਰੀਤ ਕੌਰ 7ਵੀਂ ਜਮਾਤ ਵਿਚ ਪੜ੍ਹਾਈ ਕਰਦੀ ਸੀ ਜਦੋਂ ਉਸਦੇ ਪਿਤਾ ਦੀ ਬੀਮਾਰੀ ਦੇ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸਦੇ ਪਰਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਪਰਿਵਾਰ ਵਿੱਚ ਸਭ ਤੋਂ ਵੱਡੀ ਹੋਣ ਕਾਰਨ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਉੱਤੇ ਆ ਗਈ ਪਰ ਮਿਹਨਤ ਅਤੇ ਸ਼ੰਘਰਸ਼ ਕਰ ਉਸਨੇ ਆਪਣੀ ਜ਼ਿੰਮੇਵਾਰੀਆਂ ਨੂੰ ਨਿਭਾਇਆ ਅਤੇ ਪੜ੍ਹਾਈ ਕਰ ਕੇ ਅੱਜ ਲੋਕਾਂ ਦੀ ਸੇਵਾ ਕਰ ਰਹੀ ਹੈ।
Photo
ਗੁਰਪ੍ਰੀਤ ਕੌਰ ਨੇ ਰੋਜ਼ਾਨਾ ਸਪੰਕਸਮੈਨ ਨਾਲ ਖਾਸ ਗੱਲਬਾਤ ਵੀ ਕੀਤੀ ਹੈ। ਪੰਜਾਬ ਪੁਲਿਸ 'ਚ ਸਬ ਇੰਸਪੈਕਟਰ ਦੇ ਤੌਰ 'ਤੇ ਸੇਵਾ ਨਿਭਾ ਰਹੀ ਗੁਰਪ੍ਰੀਤ ਕੌਰ ਨੇ ਨੌਜਵਾਨਾਂ ਨੂੰ ਵੀ ਸੰਦੇਸ਼ ਦਿੱਤਾ ਹੈ ਕਿ ਹਮੇਸ਼ਾ ਅੱਗੇ ਵਧਦੇ ਰਹੋ ਚਾਹੇ ਰਾਹ ਵਿਚ ਕਿੰਨੀਆਂ ਹੀ ਮੁਸ਼ਕਿਲਾਂ ਕਿਉਂ ਨਾ ਆਉਣ।