
ਰਾਸ਼ਟਰੀ ਰਾਜ ਮਾਰਗ ਉੱਪਰ ਖੰਨਾ ਦੇ ਕਸਬਾ ਬੀਜਾ ਕੋਲ 4 ਮਾਰਚ ਨੂੰ ਲੜਕੀ ਵੱਲੋਂ...
ਖੰਨਾ: ਰਾਸ਼ਟਰੀ ਰਾਜ ਮਾਰਗ ਉੱਪਰ ਖੰਨਾ ਦੇ ਕਸਬਾ ਬੀਜਾ ਕੋਲ 4 ਮਾਰਚ ਨੂੰ ਲੜਕੀ ਵੱਲੋਂ ਪਟਰੌਲ ਛਿੜਕ ਕੇ ਅੱਗ ਲਾਉਣ ਦੀ ਘਟਨਾ ‘ਚ ਨਵਾਂ ਮੋੜ ਆਇਆ ਹੈ। ਲੜਕੀ ਦੀ ਮੌਤ ਮਗਰੋਂ ਪਹਿਲਾਂ ਉਸਦੇ ਪਿਤਾ ਦੇ ਬਿਆਨਾਂ ਉੱਪਰ ਧਾਰਾ 174 ਦੀ ਕਾਰਵਾਈ ਕੀਤੀ ਗਈ ਸੀ ਤਾਂ ਹੁਣ ਪਿਤਾ ਨੇ ਦੋਸ਼ ਲਾਏ ਹਨ ਕਿ ਇੱਕ ਲੜਕੇ ਨਾਲ ਨਜਾਇਜ ਸਬੰਧਾਂ ਕਰਕੇ ਉਸਦੀ ਧੀ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ।
Khanna Case
ਲੜਕੀ ਦੇ ਪਿਤਾ ਦੇ ਬਿਆਨਾਂ ਉਪਰ ਪੁਲੀਸ ਨੇ ਕਥਿਤ ਦੋਸ਼ੀ ਸਿਮਰਨਜੀਤ ਸਿੰਘ ਉਰਫ ਸਿੰਮੀ ਵਾਸੀ ਬਰਮਾਲੀਪੁਰ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਸਦਰ ਥਾਣਾ ਮੁਖੀ ਇੰਸਪੈਕਟਰ ਹੇਮੰਤ ਕੁਮਾਰ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ।
Arrest
ਇਹ ਵੀ ਸਾਮਣੇ ਆਇਆ ਹੈ ਕਿ ਅੱਗ ਲਾਉਣ ਤੋਂ ਪਹਿਲਾਂ ਵੀ ਲੜਕੀ ਨੇ ਕਥਿਤ ਦੋਸ਼ੀ ਨੂੰ ਫੋਨ ਕਰਕੇ ਬੁਲਾਇਆ ਸੀ ਅਤੇ ਦੋਨਾਂ ਨੇ ਆਪਣੀਆਂ ਟੋਪੀਆਂ ਇੱਕ ਦੂਜੇ ਨਾਲ ਬਦਲਾਈਆਂ ਹੋਈਆਂ ਸੀ ਜੋ ਉਹ ਬਦਲਣ ਆਏ ਸੀ ਅਤੇ ਇਸੇ ਦੌਰਾਨ ਹੀ ਗੁੱਸੇ ਚ ਆਈ ਲੜਕੀ ਨੇ ਅੱਗ ਲਾ ਲਈ ਸੀ।