ਗੋਇੰਦਵਾਲ ਜੇਲ੍ਹ ਗੈਂਗਵਾਰ: ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਸਣੇ 5 ਪੁਲਿਸ ਅਧਿਕਾਰੀ ਰਿਹਾਅ
Published : Mar 10, 2023, 10:53 am IST
Updated : Mar 10, 2023, 10:53 am IST
SHARE ARTICLE
Goindwal Jail Gangwar: 5 police officers released
Goindwal Jail Gangwar: 5 police officers released

ਥਾਣਾ ਇੰਚਾਰਜ ਨੇ ਅਦਾਲਤ ਵਿਚ ਕਿਹਾ, “ਘਟਨਾ ’ਚ ਕਿਸੇ ਵੀ ਅਧਿਕਾਰੀ ਦੀ ਮਿਲੀਭੁਗਤ ਨਹੀਂ ਆਈ ਸਾਹਮਣੇ”

 

ਤਰਨਤਾਰਨ:ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਗੈਂਗਵਾਰ ਦੌਰਾਨ ਦੋ ਗੈਂਗਸਟਰਾਂ ਦੀ ਹੱਤਿਆ ਦੇ ਮਾਮਲੇ ਵਿਚ ਗ੍ਰਿਫ਼ਤਾਰ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਸਣੇ 5 ਪੁਲਿਸ ਅਧਿਕਾਰੀਆਂ ਨੂੰ ਇਕ ਵਾਰ ਫਿਰ ਅਦਾਲਤ ਨੇ ਰਿਹਾਅ ਕਰ ਦਿੱਤਾ ਹੈ। ਥਾਣਾ ਗੋਇੰਦਵਾਲ ਸਾਹਿਬ ਦੇ ਇੰਚਾਰਜ ਇੰਸਪੈਕਟਰ ਰਾਜਿੰਦਰ ਸਿੰਘ ਨੇ ਅਦਾਲਤ ਵਿਚ ਬਿਆਨ ਦਿੱਤਾ ਕਿ ਗੈਂਗਵਾਰ ਦੀ ਜਾਂਚ ਵਿਚ ਕਿਸੇ ਵੀ ਅਧਿਕਾਰੀ ਦੀ ਮਿਲੀਭੁਗਤ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ: ਲੜਕੀਆਂ ਦੀ ਸੁਰੱਖਿਆ ਲਈ ਦਿੱਲੀ ਦੀਆਂ ਵਿਦਿਆਰਥਣਾਂ ਨੇ ਬਣਾਈ ਸੇਫਟੀ ਜੀਨਸ

ਜੇਲ੍ਹ ਸੁਪਰਡੈਂਟ ਉਸ ਦਿਨ ਛੁੱਟੀ ’ਤੇ ਸਨ। ਸਹਾਇਕ ਸੁਪਰਡੈਂਟ ਵਿਜੇ ਨੇ ਸਾਰੇ ਜ਼ਖਮੀਆਂ ਨੂੰ ਸਮੇਂ ਸਿਰ ਹਸਪਤਾਲ ਵਿਚ ਦਾਖਲ ਕਰਵਾਇਆ। ਇਸ ’ਤੇ ਜੇਐਮਆਈਸੀ ਰਿਤੂ ਸੋਢੀ ਦੀ ਅਦਾਲਤ ਨੇ ਮੁਲਜ਼ਮਾਂ ਨੂੰ ਕੇਸ ਤੋਂ ਡਿਸਚਾਰਜ ਕਰਦਿਆਂ ਰਿਹਾਅ ਕਰ ਦਿੱਤਾ। ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਨਾਲ ਸਬੰਧਤ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਗੁਰਗਿਆਂ ਵਿਚਕਾਰ 26 ਫਰਵਰੀ ਨੂੰ ਗੈਂਗਵਾਰ ਹੋਈ ਸੀ। ਇਸ ਦੌਰਾਨ ਗੈਂਗਸਟਰ ਮਨਦੀਪ ਸਿੰਘ ਤੂਫਾਨ ਅਤੇ ਮਨਮੋਹਨ ਸਿੰਘ ਮੋਹਣਾ ਦੀ ਹੱਤਿਆ ਕਰ ਦਿੱਤੀ ਗਈ, ਜਦਕਿ ਕੇਸ਼ਵ ਬਠਿੰਡਾ, ਮਨਪ੍ਰੀਤ ਸਿੰਘ ਭਾਊ ਅਤੇ ਅਰਸ਼ਦ ਖ਼ਾਨ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਦਾ ਸੋਸ਼ਲ ਮੀਡੀਆ ਹੈਂਡਲਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ

ਪੁਲਿਸ ਨੇ 7 ਗੈਂਗਸਟਰਾਂ ਖ਼ਿਲਾਫ਼ ਥਾਣਾ ਗੋਇੰਦਵਾਲ ਸਾਹਿਬ ਵਿਖੇ ਕੇਸ ਦਰਜ ਕੀਤਾ ਸੀ। ਇਸ ਗੈਂਗਵਾਰ ਤੋਂ 7 ਦਿਨ ਬਾਅਦ ਦੋ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋਏ, ਜਿਸ ਵਿਚ ਗੈਂਗਸਟਰ ਸਚਿਨ ਭਿਵਾਨੀ ਆਪਣੇ ਸਾਥੀਆਂ ਨਾਲ ਮਨਦੀਪ ਸਿੰਘ ਤੂਫਾਨ ਅਤੇ ਮਨਮੋਹਨ ਸਿੰਘ ਮੋਹਣਾ ਦੀ ਹੱਤਿਆ ਦੀ ਜ਼ਿੰਮੇਵਾਰੀ ਲੈਂਦੇ ਦਿਖਾਈ ਦਿੱਤੇ।

ਇਹ ਵੀ ਪੜ੍ਹੋ: ਸ਼ੀ ਜਿਨਪਿੰਗ ਨੇ ਰਚਿਆ ਇਤਿਹਾਸ: ਤੀਜੀ ਵਾਰ ਚੁਣੇ ਗਏ ਚੀਨ ਦੇ ਰਾਸ਼ਟਰਪਤੀ

ਇਸ ਤੋਂ ਬਾਅਦ ਸਰਕਾਰ ਦੇ ਨਿਰਦੇਸ਼ਾਂ ’ਤੇ ਪੁਲਿਸ ਨੇ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ, ਸਹਾਇਕ ਸੁਪਰਡੈਂਟ ਹਰੀਸ਼ ਕੁਮਾਰ, ਵਿਜੇ ਕੁਮਾਰ, ਏਐਸਆਈ ਚਰਨਜੀਤ ਸਿੰਘ ਅਤੇ ਜੋਗਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਨਾਮਜ਼ਦ ਕੀਤਾ ਸੀ ਪਰ ਅਗਲੇ ਦਿਨ ਅਦਾਲਤ ਨੇ ਪੁਲਿਸ ਨੂੰ ਫਟਕਾਰ ਲਗਾਉਂਦਿਆਂ ਇਹ ਕਹਿੰਦਿਆਂ ਜ਼ਮਾਨਤ ਦਿੱਤੀ ਸੀ ਕਿ ਜਿਨ੍ਹਾਂ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਜਾ ਰਿਹਾ ਹੈ, ਉਹ ਸਾਰੀਆਂ ਜ਼ਮਾਨਤ ਯੋਗ ਹਨ। ਜਾਣਕਾਰੀ ਅਨੁਸਾਰ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਵੀ ਪੁਲਿਸ ਨੇ 7 ਮਾਰਚ ਰਾਤ 11 ਵਜੇ ਤੱਕ ਕਿਸੇ ਵੀ ਅਧਿਕਾਰੀ ਨੂੰ ਰਿਹਾਅ ਨਹੀਂ ਕੀਤਾ। ਸਾਰਿਆਂ ਨੂੰ ਅੱਧੀ ਰਾਤ ਨੂੰ ਹੀ ਗੈਂਗਵਾਰ ਦੇ ਮਾਮਲੇ ਵਿਚ ਜੋੜ ਦਿੱਤਾ ਗਿਆ ਅਤੇ ਅਗਲੇ ਦੋ ਦਿਨ ਦਾ ਰਿਮਾਂਡ ਲਿਆ ਗਿਆ ਸੀ।

Location: India, Punjab, Tarn Taran

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement