ਉਹਨਾਂ ਨੂੰ ਤੀਜੀ ਵਾਰ ਰਾਸ਼ਟਰਪਤੀ ਬਣਾਉਣ ਦਾ ਪ੍ਰਸਤਾਵ 2,977 ਵੋਟਾਂ ਨਾਲ ਪਾਸ ਹੋ ਗਿਆ
ਬੀਜਿੰਗ: ਸ਼ੀ ਜਿਨਪਿੰਗ ਸ਼ੁੱਕਰਵਾਰ ਨੂੰ ਤੀਜੀ ਵਾਰ ਚੀਨ ਦੇ ਰਾਸ਼ਟਰਪਤੀ ਚੁਣੇ ਗਏ, ਜਿਸ ਨਾਲ ਉਹ ਪਿਛਲੀਆਂ ਕਈ ਪੀੜ੍ਹੀਆਂ ਵਿਚ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾ ਬਣ ਗਏ। ਉਹਨਾਂ ਨੂੰ ਤੀਜੀ ਵਾਰ ਰਾਸ਼ਟਰਪਤੀ ਬਣਾਉਣ ਦਾ ਪ੍ਰਸਤਾਵ 2,977 ਵੋਟਾਂ ਨਾਲ ਪਾਸ ਹੋ ਗਿਆ।
ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਬ੍ਰਿਟਿਸ਼ ਆਰਮੀ ਅਫ਼ਸਰ ਪੋਲਰ ਪ੍ਰੀਤ ਨੇ ਬਣਾਇਆ ਨਵਾਂ ਰਿਕਾਰਡ
ਪਿਛਲੇ ਸਾਲ ਅਕਤੂਬਰ ਵਿਚ ਸ਼ੀ ਜਿਨਪਿੰਗ ਨੂੰ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਦੇ ਮੁਖੀ ਵਜੋਂ ਪੰਜ ਸਾਲ ਦਾ ਹੋਰ ਕਾਰਜਕਾਲ ਮਿਲਣ ਤੋਂ ਬਾਅਦ ਚੀਨ ਦੀ ਰਬੜ-ਸਟੈਂਪ ਕਹੀ ਜਾਣ ਵਾਲੀ ਸੰਸਦ ਨੇ ਉਹਨਾਂ ਨੂੰ ਰਾਸ਼ਟਰਪਤੀ ਨਿਯੁਕਤ ਕੀਤਾ ਹੈ। ਅਕਤੂਬਰ ਤੋਂ ਹੀ 69 ਸਾਲਾ ਸ਼ੀ ਜਿਨਪਿੰਗ ਨੂੰ ਆਪਣੀ ਜ਼ੀਰੋ-ਕੋਵਿਡ ਨੀਤੀ ਲਾਗੂ ਕਰਨ ਅਤੇ ਫਿਰ ਉਸ ਨੂੰ ਖਤਮ ਕਰ ਦੇਣ ਤੋਂ ਬਾਅਦ ਅਣਗਿਣਤ ਲੋਕਾਂ ਦੀ ਮੌਤ ਹੋਣ ਨੂੰ ਲੈ ਕੇ ਵਿਆਪਕ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ: ਵਿਆਹੁਤਾ ਨੇ ਫ਼ਾਹਾ ਲਗਾ ਕੇ ਦਿੱਤੀ ਜਾਨ, ਪਤੀ 'ਤੇ ਲੱਗਿਆ ਤੰਗ ਪ੍ਰੇਸ਼ਾਨ ਕਰਨ ਦਾ ਇਲਜ਼ਾਮ
ਹਾਲਾਂਕਿ ਨੈਸ਼ਨਲ ਪੀਪਲਜ਼ ਕਾਂਗਰਸ (ਐਨਪੀਸੀ) ਦੀ ਇਸ ਹਫ਼ਤੇ ਹੋਈ ਮੀਟਿੰਗ ਵਿਚ ਇਹਨਾਂ ਮੁੱਦਿਆਂ ਨੂੰ ਟਾਲਿਆ ਗਿਆ ਸੀ। ਇਸੇ ਮੀਟਿੰਗ ਵਿਚ ਜਿਨਪਿੰਗ ਦੇ ਕਰੀਬੀ ਕਹੇ ਜਾਂਦੇ ਲੀ ਕਿਆਂਗ ਨੂੰ ਵੀ ਨਵਾਂ ਪ੍ਰੀਮੀਅਰ ਨਿਯੁਕਤ ਕੀਤਾ ਗਿਆ।
ਸ਼ੁੱਕਰਵਾਰ ਨੂੰ ਸਾਰੇ ਡੈਲੀਗੇਟਾਂ ਨੇ ਸ਼ੀ ਨੂੰ ਚੀਨ ਦੇ ਰਾਸ਼ਟਰਪਤੀ ਵਜੋਂ ਤੀਜੀ ਵਾਰ ਕਾਰਜਕਾਲ ਸੌਂਪਿਆ ਅਤੇ ਸਰਬਸੰਮਤੀ ਨਾਲ ਉਹਨਾਂ ਨੂੰ ਦੇਸ਼ ਦੇ ਕੇਂਦਰੀ ਮਿਲਟਰੀ ਕਮਿਸ਼ਨ ਦਾ ਮੁਖੀ ਚੁਣਿਆ। ਇਸ ਤਾਜਪੋਸ਼ੀ ਦੇ ਨਾਲ ਜਿਨਪਿੰਗ ਹੁਣ ਕਮਿਊਨਿਸਟ ਚੀਨ ਦੇ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੇ ਨੇਤਾ ਬਣ ਜਾਣਗੇ।