
ਕਿਹਾ: ‘ਆਪ’ ਸਰਕਾਰ ਦੇ ਰਹਿੰਦਿਆਂ ਹੋਰ ਕਰਜ਼ੇ 'ਚ ਡੁੱਬੇਗਾ ਪੰਜਾਬ
ਚੰਡੀਗੜ੍ਹ: ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿਚ ਆਪਣਾ ਪਹਿਲਾ ਪੂਰਾ ਬਜਟ ਪੇਸ਼ ਕੀਤਾ। ਬਜਟ ਵਿਚ ਨਾ ਤਾਂ ਕੋਈ ਨਵਾਂ ਟੈਕਸ ਲਗਾਇਆ ਗਿਆ ਅਤੇ ਨਾ ਹੀ ਕੋਈ ਛੋਟ ਦਿੱਤੀ ਗਈ। ਹਾਲਾਂਕਿ ਬਜਟ ਪੇਸ਼ ਕਰਦਿਆਂ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਸਰਕਾਰ ਨੇ ਆਪਣੇ ਕਈ ਵਾਅਦੇ ਅਤੇ ਗਾਰੰਟੀ ਪੂਰੇ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ: ਪੰਜਾਬ ਬਜਟ 2023-24: ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੇਸ਼ ਕੀਤਾ ਪੰਜਾਬ ਦਾ ਬਜਟ, ਜਾਣੋ ਅਹਿਮ ਪਹਿਲੂ
ਬਜਟ ਦੌਰਾਨ ਹੀ ਕਾਂਗਰਸੀ ਵਿਧਾਇਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਰੋਧੀ ਮੈਂਬਰਾਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਵਿੱਤ ਮੰਤਰੀ ਚੀਮਾ ਨੂੰ ਟੋਕਣਾ ਠੀਕ ਨਹੀਂ ਹੈ। ਉਹਨਾਂ ਨੂੰ ਬਜਟ ਨੂੰ ਪੂਰਾ ਪੜ੍ਹਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਜਿਨ੍ਹਾਂ ਨੁਕਤਿਆਂ 'ਤੇ ਕਾਂਗਰਸੀ ਵਿਧਾਇਕਾਂ ਨੂੰ ਇਤਰਾਜ਼ ਹੈ, ਉਹਨਾਂ ਨੂੰ ਨੋਟ ਕਰੋ। ਬਜਟ 'ਤੇ ਚਰਚਾ ਦੌਰਾਨ ਕਾਂਗਰਸੀ ਵਿਧਾਇਕਾਂ ਨੂੰ ਬੋਲਣ ਲਈ ਪੂਰਾ ਸਮਾਂ ਦਿੱਤਾ ਜਾਵੇਗਾ। ਸਿਰਫ਼ ਖ਼ਬਰਾਂ ਵਿਚ ਆਉਣ ਲਈ ਅਤੇ ਆਪਣੀ ਹਾਜ਼ਰੀ ਨੂੰ ਮਾਰਕ ਕਰਨ ਲਈ ਇਸ ਤਰ੍ਹਾਂ ਦਾ ਵਿਵਹਾਰ ਠੀਕ ਨਹੀਂ ਹੈ।
ਇਹ ਵੀ ਪੜ੍ਹੋ: ਗੋਇੰਦਵਾਲ ਜੇਲ੍ਹ ਗੈਂਗਵਾਰ: ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਸਣੇ 5 ਪੁਲਿਸ ਅਧਿਕਾਰੀ ਰਿਹਾਅ
ਸਪੀਕਰ ਦੇ ਕਹਿਣ ਦੇ ਬਾਵਜੂਦ ਜਦੋਂ ਕਾਂਗਰਸੀ ਵਿਧਾਇਕਾਂ ਦਾ ਹੰਗਾਮਾ ਜਾਰੀ ਰਿਹਾ ਤਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਹਨਾਂ ਨੂੰ ਸੰਬੋਧਨ ਕਰਦਿਆਂ ਸੁਣਨ ਦੀ ਹਿੰਮਤ ਰੱਖਣ ਲਈ ਕਿਹਾ। ਇਸ 'ਤੇ ਸਪੀਕਰ ਨੇ ਕਿਹਾ ਕਿ ਸਦਨ 'ਚ ਸਿਰਫ ਚੇਅਰ ਨੂੰ ਸੰਬੋਧਨ ਕਰਕੇ ਆਪਣਾ ਬਜਟ ਪੂਰਾ ਕਰੋ। ਇਸ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਦਨ ਦੇ ਬਾਹਰ ਪ੍ਰੈੱਸ ਕਾਨਫਰੰਸ ਕੀਤੀ।
ਇਹ ਵੀ ਪੜ੍ਹੋ: ਸ਼ੀ ਜਿਨਪਿੰਗ ਨੇ ਰਚਿਆ ਇਤਿਹਾਸ: ਤੀਜੀ ਵਾਰ ਚੁਣੇ ਗਏ ਚੀਨ ਦੇ ਰਾਸ਼ਟਰਪਤੀ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹਨਾਂ ਨੇ ਪੂਰਾ ਬਜਟ ਸੁਣਿਆ ਪਰ ਇਸ ਵਿਚ ਨਾਮੋਸ਼ੀ ਹੋਈ ਕਿਉਂਕਿ ਬਜਟ ਵਿਚ ਕੁਝ ਨਹੀਂ ਸੀ। ਇਹ ਬਜਟ ਪੰਜਾਬ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰਿਆ, ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ। ਉਹਨਾਂ ਕਿਹਾ ਕਿ ਜੇਕਰ ਇਹ ਸਰਕਾਰ 5 ਸਾਲ ਟਿਕ ਗਈ ਤਾਂ ਪੰਜਾਬ ਦਾ ਕਰਜ਼ਾ ਦੁੱਗਣਾ ਕਰ ਦੇਵੇਗੀ। ਉਹਨਾਂ ਕਿਹਾ ਕਿ ਇਹਨਾਂ ਕੋਲੋਂ ਤਾਂ ਆਪਣੀਆਂ ਗਰਟੀਆਂ ਵੀ ਨਹੀਂ ਪੂਰੀਆਂ ਹੋਈਆਂ। ਬਜਟ ਵਿਚ ਨਾ ਤਾਂ ਔਰਤਾਂ ਨੂੰ 1000-1000 ਰੁਪਏ ਦੇਣ ਦੇ ਵਾਅਦੇ ਦਾ ਜ਼ਿਕਰ ਕੀਤਾ ਗਿਆ ਅਤੇ ਨਾ ਹੀ ਬੁਡਾਪਾ ਪੈਨਸ਼ਨ 2500 ਰੁਪਏ ਪ੍ਰਤੀ ਮਹੀਨਾ ਦੇਣ ਦੀ ਗੱਲ ਕੀਤੀ ਗਈ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਦਾ ਸੋਸ਼ਲ ਮੀਡੀਆ ਹੈਂਡਲਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ
ਬਾਜਵਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੁੱਲ 92 ਵਿਧਾਇਕਾਂ ਵਿਚੋਂ 48 ਵਿਧਾਇਕ ਹੀ ਬਜਟ ਦੇ ਭਾਸ਼ਣ ਸਮੇਂ ਸਦਨ ਵਿਚ ਮੌਜੂਦ ਸੀ। ਜਦਕਿ 15 ਮੰਤਰੀਆਂ ਵਿਚੋਂ ਮੁੱਖ ਮੰਤਰੀ ਤੋਂ ਇਲਾਵਾ 8 ਮੰਤਰੀ ਮੌਜੂਦ ਸਨ। ਮੁੱਖ ਮੰਤਰੀ ਭਾਸ਼ਣ ਦੇ 10 ਮਿੰਟ ਬਾਅਦ ਹੀ ਬਾਹਰ ਚਲੇ ਗਏ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, ''ਗਰੀਬਾਂ ਮਜ਼ਦੂਰਾਂ ਅਤੇ ਵਪਾਰੀਆਂ ਲਈ ਕੁਝ ਵੀ ਨਹੀਂ ਸੀ। ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨੇ ਦੇਣ ਦੇ ਵਾਅਦੇ ਬਾਰੇ ਕੋਈ ਵੀ ਗੱਲ ਨਹੀਂ ਕੀਤੀ ਗਈ”। ਰਾੜਾ ਵੜਿੰਗ ਨੇ ਅੱਗੇ ਕਿਹਾ ਕਿ ਇਸ ਬਜਟ ਵਿਚ ਕੁਝ ਵੀ ਨਹੀਂ ਹੈ।