Punjab News: ਪ੍ਰਧਾਨ ਮੰਤਰੀ ਕੱਲ੍ਹ ਪੰਜਾਬ ਨੂੰ ਦੇਣਗੇ ਤੋਹਫ਼ਾ! 2675 ਕਰੋੜ ਰੁਪਏ ਦੇ ਪ੍ਰਾਜੈਕਟ ਕਰਨਗੇ ਸਮਰਪਿਤ
Published : Mar 10, 2024, 5:50 pm IST
Updated : Mar 10, 2024, 6:17 pm IST
SHARE ARTICLE
Anil Sarin
Anil Sarin

11670 ਕਰੋੜ ਦੇ ਕੰਮਾਂ ਦਾ ਵਰਚੂਅਲ ਰੱਖਿਆ ਜਾਵੇਗਾ ਨੀਂਹ ਪੱਥਰ: ਅਨਿਲ ਸਰੀਨ

Punjab News: ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ  ਮੋਦੀ ਦੀ ਅਗਵਾਈ ਵਾਲੀ  ਕੇਂਦਰ ਦੀ ਭਾਜਪਾ ਸਰਕਾਰ ਵਲੋਂ ਸਮੁੱਚੇ ਦੇਸ਼ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਇਸ ਦੇ ਚਲਦਿਆਂ ਪੰਜਾਬ ਵਿਚ ਵੀ ਕਈ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਇਆ  ਜਾ ਰਿਹਾ ਹੈ।

ਇਸ ਦੇ ਨਾਲ ਹੀ ਪੰਜਾਬ ਵਿਚ ਨਵੇਂ ਹਾਈਵੇ, ਗ੍ਰੀਨਫ਼ੀਲਡ ਹਾਈਵੇ ਅਤੇ ਰੇਲਵੇ ਓਵਰਬ੍ਰਿਜ ਬਣਾਏ ਜਾ ਰਹੇ ਹਨ। ਅਨਿਲ ਸਰੀਨ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਪੰਜਾਬ ਨੂੰ 2 ਲੱਖ ਕਰੋੜ ਦੇ ਪ੍ਰਾਜੈਕਟ ਦਿਤੇ ਹਨ, ਜਿਨ੍ਹਾਂ ਵਿਚੋਂ ਕਈ ਤਿਆਰ ਹੋ ਚੁਕੇ ਹਨ ਅਤੇ ਕਈਆਂ ਦੇ ਨੀਂਹ ਪੱਥਰ ਰੱਖੇ ਜਾਂ ਚੁੱਕੇ ਹਨ ਅਤੇ ਕਈਆਂ ਦੇ 11 ਮਾਰਚ ਨੂੰ ਰੱਖੇ ਜਾਣਗੇ।

ਅਨਿਲ ਸਰੀਨ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ 939 ਕਰੋੜ ਰੁਪਏ ਨਾਲ ਬਣ ਚੁੱਕੇ ਸਮਰਾਲਾ ਚੌਕ ਤੋਂ ਲੁਧਿਆਣਾ ਨਿਗਮ ਹੱਦ ਤਕ 13 ਕਿਲੋਮੀਟਰ ਐਲੀਵੇਟਿਡ ਹਾਈਵੇ ਦਾ ਵਰਚੂਅਲ ਤਰੀਕੇ ਉਦਘਾਟਨ ਕੀਤਾ ਜਾਵੇਗਾ। ਮਲੋਟ ਤੋਂ ਅਬੋਹਰ ਤੋਂ ਸਾਧੁਵਾਲੀ ਸੈਕਸ਼ਨ ਹਾਈਵੇ ਨੰ. NH-62 ਜਿਸ ਦੀ ਲੰਬਾਈ 65 ਕਿਲੋਮੀਟਰ ਅਤੇ ਲਾਗਤ 918 ਕਰੋੜ ਹੈ, ਦਾ ਉਦਘਾਟਨ ਕੀਤਾ ਜਾਵੇਗਾ।

Photo

367 ਕਰੋੜ ਨਾਲ ਬਣੇ 22.5 ਕਿਲੋਮੀਟਰ ਲੰਬੇ ਮਲੋਟ-ਮੰਡੀ ਡੱਬਵਾਲੀ ਨੈਸ਼ਨਲ ਹਾਈਵੇ ਨੰ. 9 ਦਾ ਉਦਘਾਟਨ ਕੀਤਾ ਜਾਵੇਗਾ। 124 ਕਰੋੜ ਨਾਲ ਸਤਲੁਜ ਦਰਿਆ ਤੇ ਨੰਗਲ ਨੇੜੇ ਬਣੇ 4 ਲੇਨ ਰੇਲਵੇ ਓਵਰਬ੍ਰਿਜ ਦਾ ਉਦਘਾਟਨ ਕੀਤਾ ਜਾਵੇਗਾ। ਮੋਗਾ ਤੋਂ ਮੱਖੂ ਅਤੇ ਹਰੀਕੇ ਤੋਂ ਖਾਲੜਾ ਤੱਕ 2 ਲੇਨ ਤਕ ਪੁਨਰਵਾਸ ਅਤੇ ਅਪਗ੍ਰੇਡੇਸ਼ਨ ਸਮੇਤ ਦੋ ਮਾਰਗਾਂ ਦਾ 327 ਕਰੋੜ ਦੀ ਲਾਗਤ ਨਾਲ ਈਪੀਸੀ ਮੋਡ 'ਤੇ NH-703B ਦੇ ROBs 75.167 ਕਿਲੋਮੀਟਰ ਲੰਬੇ ਪ੍ਰਾਜੈਕਟ ਦਾ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਪ੍ਰਾਜੈਕਟਾਂ ਦੀ ਲਾਗਤ 2675 ਕਰੋੜ ਰੁਪਏ ਹੈ।

ਅਨਿਲ ਸਰੀਨ ਨੇ ਕਿਹਾ ਕਿ 11 ਮਾਰਚ ਨੂੰ ਪੰਜਾਬ ਵਿਚ ਵੱਖ-ਵੱਖ ਥਾਵਾਂ ਤੇ 11,670 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਜਾਵੇਗਾ। ਇਸ ਵਿਚ 31 ਕਿਲੋਮੀਟਰ ਅੰਬਾਲਾ ਚੰਡੀਗੜ੍ਹ ਗ੍ਰੀਨਫ਼ੀਲਡ ਸਪੂਰ ਤੋਂ ਲਾਲੜੂ, 31 ਕਿਲੋਮੀਟਰ ਲੰਬੇ ਬਿਆਸ-ਮਹਿਤਾ-ਬਟਾਲਾ ਤੋਂ ਡੇਰਾ ਬਾਬਾ ਨਾਨਕ, 43 ਕਿਲੋਮੀਟਰ ਲੰਬੇ ਮੋਗਾ-ਬਾਘਾ ਪੁਰਾਣਾ ਤੋਂ ਬਾਜਾਖਾਣਾ, 47 ਕਿਲੋਮੀਟਰ ਲੰਬੇ 6 ਲੇਨ ਜਲੰਧਰ ਬਾਈਪਾਸ ਗ੍ਰੀਨਫ਼ੀਲਡ, 54 ਕਿਲੋਮੀਟਰ ਅੰਮ੍ਰਿਤਸਰ ਬਠਿੰਡਾ, 62 ਕਿਲੋਮੀਟਰ ਲੰਬੇ ਅੰਮ੍ਰਿਤਸਰ-ਬਠਿੰਡਾ ਗ੍ਰੀਨਫ਼ੀਲਡ ਸੈਕਸ਼ਨ, 30 ਕਿਲੋਮੀਟਰ ਲੰਬਾ ਲੁਧਿਆਣਾ-ਬਠਿੰਡਾ ਗ੍ਰੀਨਫ਼ੀਲਡ ਹਾਈਵੇ ਅਤੇ ਦਿੱਲੀ, ਅੰਮ੍ਰਿਤਸਰ ਤੋਂ ਕਟਰਾ ਐਕਸਪ੍ਰੇਸ-ਵੇ ਆਦਿ ਸ਼ਾਮਿਲ ਹਨ, ਜਿਨ੍ਹਾਂ ਦੇ ਨੀਂਹ ਪੱਥਰ  ਰੱਖੇ  ਜਾਣੇ ਹਨ। ਅਨਿਲ ਸਰੀਨ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬੀਆਂ ਦੀ ਸੱਚੀ ਹਮਦਰਦ ਅਤੇ ਉਨ੍ਹਾਂ ਦੀ ਆਪਣੀ ਸਰਕਾਰ ਹੈ ।

(For more Punjabi news apart from Anil Sarin on punjab development projects, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement