National Creators Award: ਪ੍ਰਧਾਨ ਮੰਤਰੀ ਮੋਦੀ ਨੇ ਕੌਮੀ ਸਿਰਜਕ ਪੁਰਸਕਾਰ ਪ੍ਰਦਾਨ ਕੀਤੇl ‘ਕ੍ਰਿਏਟ ਆਨ ਇੰਡੀਆ ਮੂਵਮੈਂਟ’ ਦੀ ਹੋਈ ਸ਼ੁਰੂਆਤ
Published : Mar 8, 2024, 9:00 pm IST
Updated : Mar 8, 2024, 9:00 pm IST
SHARE ARTICLE
PM Modi Presents National Creators Award
PM Modi Presents National Creators Award

ਕਿਹਾ, ‘‘ਆਉ ਅਸੀਂ ਸਾਰੇ ਮਿਲ ਕੇ ‘ਕ੍ਰਿਏਟ ਆਨ ਇੰਡੀਆ ਮੂਵਮੈਂਟ’ ਦੀ ਸ਼ੁਰੂਆਤ ਕਰੀਏ"

National Creators Award: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਟੈਕਨੋਲੋਜੀ ਦੇ ਵੱਖ-ਵੱਖ ਤਰੀਕਿਆਂ ਰਾਹੀਂ ਸਮੱਗਰੀ ਨਿਰਮਾਤਾਵਾਂ ਨੂੰ ਭਾਰਤ ’ਤੇ ਸਿਰਜਣਾ ਮੁਹਿੰਮ ਨੂੰ ਅੱਗੇ ਵਧਾਉਣ ਅਤੇ ਭਾਰਤ ਦੇ ਸਭਿਆਚਾਰ, ਵਿਰਾਸਤ ਅਤੇ ਪਰੰਪਰਾਵਾਂ ਬਾਰੇ ਦੁਨੀਆਂ ਨਾਲ ਕਹਾਣੀਆਂ ਸਾਂਝੀਆਂ ਕਰਨ ਦੀ ਅਪੀਲ ਕੀਤੀ। ਮੋਦੀ ਨੇ ਇੱਥੇ ਭਾਰਤ ਮੰਡਪਮ ’ਚ ਪਹਿਲਾ ਕੌਮੀ ਸਿਰਜਕ ਪੁਰਸਕਾਰ ਦੇਣ ਤੋਂ ਬਾਅਦ ਕਿਹਾ, ‘‘ਆਉ ਅਸੀਂ ਭਾਰਤ ਬਾਰੇ ਸਿਰਜਣਾ ਕਰੀਏ, ਦੁਨੀਆਂ ਲਈ ਸਿਰਜਣਾ ਕਰੀਏ।’’

ਗ੍ਰੀਨ ਚੈਂਪੀਅਨ ਸ਼੍ਰੇਣੀ ’ਚ ਪ੍ਰਵੇਸ਼ ਪਾਂਡੇ ਨੂੰ ਪੁਰਸਕਾਰ ਦਿਤਾ ਗਿਆ ਜਦਕਿ ਕੀਰਤਿਕਾ ਗੋਵਿੰਦਸਾਮੀ ਨੂੰ ਬਿਹਤਰੀਨ ਕਹਾਣੀ ਲੇਖਕ ਦਾ ਪੁਰਸਕਾਰ ਮਿਲਿਆ। ਗਾਇਕਾ ਮੈਥਿਲੀ ਠਾਕੁਰ ਨੇ ‘ਕਲਚਰਲ ਅੰਬੈਸਡਰ ਆਫ ਦਿ ਈਅਰ’ ਪੁਰਸਕਾਰ ਜਿੱਤਿਆ। ਟੈੱਕ ਸ਼੍ਰੇਣੀ ’ਚ ਗੌਰਵ ਚੌਧਰੀ ਅਤੇ ਬੈਸਟ ਟ੍ਰੈਵਲ ਮੇਕਰ ਦਾ ਪੁਰਸਕਾਰ ਕਾਮਿਆ ਜਾਨੀ ਨੂੰ ਮਿਲਿਆ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਆਉ ਅਸੀਂ ਸਾਰੇ ਮਿਲ ਕੇ ‘ਕ੍ਰਿਏਟ ਆਨ ਇੰਡੀਆ ਮੂਵਮੈਂਟ’ ਦੀ ਸ਼ੁਰੂਆਤ ਕਰੀਏ। ਆਉ ਅਸੀਂ ਭਾਰਤ ਦੇ ਸਭਿਆਚਾਰ, ਭਾਰਤ ਦੀ ਵਿਰਾਸਤ ਅਤੇ ਪਰੰਪਰਾਵਾਂ ਨਾਲ ਜੁੜੀਆਂ ਕਹਾਣੀਆਂ ਨੂੰ ਪੂਰੀ ਦੁਨੀਆਂ ਨਾਲ ਸਾਂਝਾ ਕਰੀਏ।’’

ਪੁਰਸਕਾਰ ਦੇਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਆਉ ਅਸੀਂ ਭਾਰਤ ਦੀ ਅਪਣੀ ਕਹਾਣੀ ਸਾਰਿਆਂ ਨੂੰ ਦੱਸੀਏ। ਆਉ ਅਸੀਂ ਭਾਰਤ ਲਈ ਸਿਰਜਣਾ ਕਰੀਏ, ਦੁਨੀਆਂ ਲਈ ਸਿਰਜਣਾ ਕਰੀਏ। ‘ਸਮੱਗਰੀ’ ਬਣਾਉ ਜੋ ਤੁਹਾਡੇ ਅਤੇ ਦੇਸ਼ ਲਈ ਵਧੇਰੇ ‘ਪਸੰਦਾਂ’ ਪ੍ਰਾਪਤ ਕਰਦੀ ਹੈ। ਸਾਨੂੰ ਇਸ ਲਈ ਗਲੋਬਲ ਦਰਸ਼ਕਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕੌਮਾਂਤਰੀ ਮਹਿਲਾ ਦਿਵਸ ’ਤੇ ਔਰਤਾਂ ਨੂੰ ਵਧਾਈਆਂ ਦਿਤੀਆਂ ਅਤੇ ਸਿਰਜਣਹਾਰਾਂ ਨੂੰ ‘ਨਾਰੀ ਸ਼ਕਤੀ’ ਨੂੰ ਅਪਣੇ ਵਿਸ਼ੇ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।’’

ਮੋਦੀ ਨੇ ਕਿਹਾ, ‘‘ਸਿਰਜਣਾਤਮਕਤਾ ਗਲਤ ਧਾਰਨਾਵਾਂ ਨੂੰ ਵੀ ਠੀਕ ਕਰ ਸਕਦੀ ਹੈ। ਚੋਣਾਂ ਨੇੜੇ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਗਰੰਟੀ ਦਿੰਦਾ ਹਾਂ ਕਿ ਜੇ ਸੰਭਵ ਹੋਇਆ ਤਾਂ ਅਗਲੀ ਸ਼ਿਵਰਾਤਰੀ ’ਤੇ... ਮੈਂ ਅਜਿਹਾ ਹੀ ਇਕ ਪ੍ਰੋਗਰਾਮ ਕਰਾਂਗਾ।’’ ਜਦੋਂ ਸਰੋਤਿਆਂ ਨੇ ‘ਅਬਕੀ ਬਾਰ 400 ਪਾਰ’ ਦੇ ਨਾਅਰੇ ਲਗਾਏ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੋਦੀ ਦੀ ਗਰੰਟੀ ਨਹੀਂ ਬਲਕਿ 140 ਕਰੋੜ ਭਾਰਤੀਆਂ ਦੀ ਗਰੰਟੀ ਹੈ।

ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਕੌਮੀ ਸਿਰਜਕ ਪੁਰਸਕਾਰ ਲਈ ਮਿਸਾਲੀ ਜਨਤਕ ਭਾਗੀਦਾਰੀ ਸਾਹਮਣੇ ਆਈ ਹੈ। ਪਹਿਲੇ ਗੇੜ ’ਚ 20 ਵੱਖ-ਵੱਖ ਸ਼੍ਰੇਣੀਆਂ ’ਚ ਡੇਢ ਲੱਖ ਤੋਂ ਵੱਧ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ। ਇਸ ਤੋਂ ਬਾਅਦ ਵੋਟਿੰਗ ਗੇੜ ਹੋਇਆ ਜਿਸ ’ਚ ਵੱਖ-ਵੱਖ ਪੁਰਸਕਾਰ ਸ਼੍ਰੇਣੀਆਂ ’ਚ ਡਿਜੀਟਲ ਸਿਰਜਕਾਂ ਲਈ ਲਗਭਗ 10 ਲੱਖ ਵੋਟਾਂ ਪਾਈਆਂ ਗਈਆਂ। ਇਸ ਤੋਂ ਬਾਅਦ 23 ਜੇਤੂਆਂ ਨੇ ਹਿੱਸਾ ਲਿਆ, ਜਿਨ੍ਹਾਂ ’ਚ ਤਿੰਨ ਕੌਮਾਂਤਰੀ ਸਿਰਜਕ ਵੀ ਸ਼ਾਮਲ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਸ਼ਾਨਦਾਰ ਜਨਤਕ ਸ਼ਮੂਲੀਅਤ ਇਸ ਤੱਥ ਦਾ ਸਬੂਤ ਹੈ ਕਿ ਪੁਰਸਕਾਰ ਸੱਚਮੁੱਚ ਦਰਸਾਉਂਦੇ ਹਨ ਕਿ ਲੋਕ ਕੀ ਪਸੰਦ ਕਰਦੇ ਹਨ।

(For more Punjabi news apart from PM Modi Presents National Creators Award, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement