
ਸਾਬਕਾ ਸਰਪੰਚ ਸਮੇਤ ਦੋ ਪੁੱਤਰਾਂ ਅਤੇ ਧੀ ਦੀ ਹੋਈ ਮੌਤ
ਸੰਗਰੂਰ: ਦੇਸ਼ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਤੇਜ਼ੀ ਨਾਲ ਵਧ ਰਿਹਾ ਹੈ। ਇਸ ਭਿਆਨਕ ਮਹਾਂਮਾਰੀ ਦੇ ਚਲਦਿਆਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਤਕੀਪੁਰ ਵਿਖੇ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਪਿੰਡ ਦੇ ਸਾਬਕਾ ਸਰਪੰਚ ਤਰਲੋਕ ਸਿੰਘ ਦੇ ਪਰਿਵਾਰ ਵਿਚ ਸਾਬਕਾ ਸਰਪੰਚ ਸਮੇਤ ਦੋ ਬੇਟੇ ਅਤੇ ਇਕ ਵਿਆਹੁਤਾ ਧੀ ਕੋਰੋਨਾ ਮਹਾਂਮਾਰੀ ਦੀ ਭੇਂਟ ਚੜ੍ਹ ਗਏ।
Coronavirus
ਇਸ ਭਿਆਨਕ ਦੁਖਾਂਤ ਤੋਂ ਬਾਅਦ ਪਿੰਡ ਦੇ ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਬਿਮਾਰੀ ਦੀ ਮਾਰ ਸਭ ਤੋਂ ਪਹਿਲਾਂ ਸਾਬਕਾ ਸਰਪੰਚ ਦੀ 55 ਸਾਲਾ ਧੀ ਸੁਖਜੀਤ ਕੌਰ ਉੱਤੇ ਪਈ ਅਤੇ 1 ਮਈ ਨੂੰ ਉਸ ਦੀ ਮੌਤ ਗਈ। ਇਸ ਤੋਂ ਬਾਅਦ 4 ਮਈ ਨੂੰ ਸਰਪੰਚ ਤਿਰਲੋਕ ਸਿੰਘ ਇਸ ਬਿਮਾਰੀ ਦੇ ਚਲਦਿਆਂ ਦੁਨੀਆਂ ਤੋਂ ਚਲ ਵਲੇ।
Covid- 19
ਸਰਪੰਚ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੁੱਤਰ ਹਰਪਾਲ ਸਿੰਘ ਅਤੇ ਜਸਪਾਲ ਸਿੰਘ ਵੀ ਕੋਰੋਨਾ ਪੀੜਤ ਪਾਏ ਗਏ। ਦੋਵਾਂ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਉਹਨਾਂ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕੀਤਾ ਗਿਆ ਜਿੱਥੇ ਹਰਪਾਲ ਸਿੰਘ ਨੇ 7 ਮਈ ਨੂੰ ਅਤੇ ਜਸਪਾਲ ਸਿੰਘ ਨੇ 8 ਮਈ ਨੂੰ ਦਮ ਤੋੜ ਦਿੱਤਾ।
Four members of family died in a week due to corona
ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿਚ ਹੋਰ ਵੀ ਮਰੀਜ਼ ਇਲਾਜ ਅਧੀਨ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿੰਡ ਵਿਚ ਪਿਛਲੇ ਇਕ ਹਫ਼ਤੇ ਦੌਰਾਨ ਅੱਧੀ ਦਰਜਨ ਦੇ ਕਰੀਬ ਹੋਰ ਵੀ ਮੌਤਾਂ ਹੋਈਆਂ ਹਨ। ਹਾਲਾਂਕਿ ਪਿੰਡ ਵਾਸੀ ਇਹਨਾਂ ਮੌਤਾਂ ਦੇ ਕਾਰਨ ਕੁਦਰਤੀ ਜਾਂ ਹੋਰ ਦੱਸ ਰਹੇ ਹਨ।