Firozpur Murder News : ਫ਼ਿਰੋਜ਼ਪੁਰ 'ਚ ਪੁੱਤ ਨੇ ਮਾਂ ਦੇ ਸਿਰ ’ਚ ਇੱਟ ਮਾਰ ਕੀਤਾ ਕਤਲ

By : BALJINDERK

Published : May 10, 2024, 5:49 pm IST
Updated : May 10, 2024, 5:49 pm IST
SHARE ARTICLE
ਪਰਿਵਾਰ ਵਾਲੇ ਹਸਪਤਾਲ ਦੇ ਬਾਹਰ ਬੈੇਠੇਾ ਹੋਏ
ਪਰਿਵਾਰ ਵਾਲੇ ਹਸਪਤਾਲ ਦੇ ਬਾਹਰ ਬੈੇਠੇਾ ਹੋਏ

Firozpur Murder News : ਬਿਨਾਂ ਪੁੱਛੇ ਘਰ 'ਚ ਇਨਵਰਟਰ ਲਗਾਉਣ ਦੀ ਮਿਲੀ ਸਜ਼ਾ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ

Firozpur Murder News : ਫ਼ਿਰੋਜ਼ਪੁਰ ’ਚ ਇੱਕ ਪੁੱਤ ਨੇ ਆਪਣੀ ਮਾਂ ਦੇ ਸਿਰ ’ਚ ਇੱਟ ਮਾਰ ਕੇ ਕਤਲ ਕਰ ਦਿੱਤਾ। ਔਰਤ ਨੇ ਬਿਨਾਂ ਪੁੱਛੇ ਘਰ 'ਚ ਇਨਵਰਟਰ ਲਗਾ ਦਿੱਤਾ। ਜਿਸ ਕਾਰਨ ਨਾਰਾਜ਼ ਪੁੱਤ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮੁਲਜ਼ਮ ਦੇ ਛੋਟੇ ਭਰਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਔਰਤ ਦੀ ਲਾਸ਼ ਨੂੰ ਮੁਰਦਾਘਰ 'ਚ ਰਖਵਾਇਆ ਗਿਆ ਹੈ।

ਇਹ ਵੀ ਪੜੋ:Faridkot News : ਫਰੀਦਕੋਟ ’ਚ ਜਨਮ ਦਿਨ ਵਾਲੇ ਦਿਨ ਟਰੱਕ ਨੇ ਬੱਚੇ ਨੂੰ ਕੁਚਲਿਆ

ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਰਾਜ ਕੁਮਾਰ ਵਾਸੀ ਬਸਤੀ ਕਸ਼ਮੀਰ ਸਿੰਘ ਵਾਸੀ ਢਕਲੀ, ਮਮਦੋਟ, ਜ਼ਿਲ੍ਹਾ ਫ਼ਿਰੋਜ਼ਪੁਰ ਨੇ ਦੱਸਿਆ ਹੈ ਕਿ ਉਹ ਰਾਤ ਕਰੀਬ 9:30 ਵਜੇ ਘਰ 'ਚ ਸੀ ਅਤੇ ਉਸਦੀ ਮਾਂ ਪਿਆਰੋ ਉਸਨੂੰ ਖਾਣਾ ਦੇ ਰਹੀ ਸੀ, ਜਦੋਂ ਉਸਦਾ ਭਰਾ ਅਮਰਜੀਤ ਸਿੰਘ ਘਰ ਆਇਆ। ਉਸ ਨੇ ਸੋਚਿਆ ਕਿ ਉਹ ਘਰ ਦਾ ਮੁਖੀਆ ਹੈ ਅਤੇ ਉਸ ਨੂੰ ਪੁੱਛੇ ਬਿਨਾਂ ਹੀ ਘਰ ’ਚ ਇਨਵਰਟਰ ਕਿਉਂ ਲਗਾਇਆ ਗਿਆ ਹੈ?

ਇਹ ਵੀ ਪੜੋ:Mohali Murder News : ਮੁਹਾਲੀ ’ਚ ਦੋਸਤਾਂ ਨੇ ਆਪਣੇ 21 ਸਾਲਾ ਦੋਸਤ ਦਾ ਗਲਾ ਘੁੱਟ ਕੇ ਕੀਤੀ ਹੱਤਿਆ 

ਇਸ ਗੱਲ ਨੂੰ ਲੈ ਕੇ ਮਾਂ ਅਤੇ ਭਰਾ 'ਚ ਲੜਾਈ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਅਮਰਜੀਤ ਨੇ ਇੱਟ ਚੁੱਕ ਕੇ ਮਾਂ ਦੇ ਸਿਰ 'ਤੇ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਮਾਂ ਗੰਭੀਰ ਜ਼ਖ਼ਮੀ ਹੋ ਗਈ ਅਤੇ ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਜਕੁਮਾਰ ਨੇ ਦੱਸਿਆ ਕਿ ਉਸ ਦੀ ਲੱਤ ਤੋਂ ਅਪਾਹਜ ਹੋਣ ਕਾਰਨ ਉਹ ਆਪਣੀ ਮਾਂ ਨੂੰ ਨਹੀਂ ਬਚਾ ਸਕਿਆ ਅਤੇ ਉਸ ਦੇ ਭਰਾ ਨੇ ਉਸ ਦੇ ਸਾਹਮਣੇ ਹੀ ਆਪਣੀ ਮਾਂ ਦਾ ਕਤਲ ਕਰ ਦਿੱਤਾ।

ਇਹ ਵੀ ਪੜੋ:Patiala Ammonia gas leak : ਪਟਿਆਲਾ ਦੇ ਕੋਲਡ ਸਟੋਰ 'ਚ ਅਮੋਨੀਆ ਗੈਸ ਲੀਕ, 70 ਲੋਕ ਪ੍ਰਭਾਵਿਤ, 3 ਦੀ ਹਾਲਤ ਨਾਜ਼ੁਕ

ਜਾਣਕਾਰੀ ਦਿੰਦਿਆਂ ਮਮਦੋਟ ਥਾਣਾ ਇੰਚਾਰਜ ਗੁਰਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਅਮਰਜੀਤ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

(For more news apart from  son killed mother by hitting brick on her head In Ferozepur  News in Punjabi, stay tuned to Rozana Spokesman)

Location: India, Punjab, Firozpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement