
ਪਿਛਲੇ 100 ਘੰਟਿਆਂ ਤੋਂ ਸੰਗਰੂਰ ਦੇ ਪਿੰਡ ਭਗਵਾਨਪੁਰਾ ਦੇ ਬੋਰਵੈੱਲ ਵਿਚ ਡਿੱਗੇ ਫਤਿਹਵੀਰ ਸਿੰਘ...
ਸੰਗਰੂਰ: ਪਿਛਲੇ 100 ਘੰਟਿਆਂ ਤੋਂ ਸੰਗਰੂਰ ਦੇ ਪਿੰਡ ਭਗਵਾਨਪੁਰਾ ਦੇ ਬੋਰਵੈੱਲ ਵਿਚ ਡਿੱਗੇ ਫਤਿਹਵੀਰ ਸਿੰਘ ਨੂੰ ਅਜੇ ਤੱਕ ਬਾਹਰ ਨਹੀਂ ਕੱਢਿਆ ਜਾ ਸਕਿਆ ਹੈ। ਆਖਰ ਹੁਣ ਪ੍ਰਸਾਸਨ ਵੱਲੋਂ ਫਤਿਹਵੀਰ ਨੂੰ ਸੁਰੱਖਿਅਤ ਬੋਰਵੈੱਲ ਵਿਚੋਂ ਕੱਢਣ ਦੀ ਕਮਾਨ ਫ਼ੌਜ ਦੇ ਹਵਾਲੇ ਕਰ ਦਿੱਤੀ ਹੈ। ਲੰਘੇ ਵੀਰਵਾਰ ਲਗਪਗ 4 ਵਜੇ ਮਾਤਾ-ਪਿਤਾ ਨਾਲ ਖੇਡਦੇ ਸਮੇਂ ਬੋਰਵੈੱਲ ਵਿਚ ਡਿੱਗੇ ਫਤਿਹਵੀਰ ਸਿੰਘ ਨੂੰ ਬਾਹਰ ਕੱਢਣ ਲਈ ਐਨਡੀਆਰਐਫ਼ ਦੀ ਟੀਮ, ਡੇਰਾ ਸੱਚਾ ਸੌਦਾ ਦੇ ਵਲੰਟੀਅਰਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
Fatehveer Singh rescue operation
ਹਰ ਕੋਸ਼ਿਸ਼ ਨਾਕਾਮ ਹੋਣ ਤੋਂ ਬਾਅਦ ਹੁਣ ਫ਼ੌਜ ਨੂੰ ਪਿੰਡ ਭਗਵਾਨਪੁਰਾ ਬੁਲਾ ਲਿਆ ਗਿਆ ਹੈ ਅਤੇ ਫਤਿਹਵੀਰ ਨੂੰ ਬਚਾਉਣ ਦੀ ਕਮਾਨ ਹੁਣ ਫ਼ੌਜ ਨੇ ਅਪਣੇ ਹੱਥ ਵਿਚ ਲੈ ਲਈ ਹੈ। ਅੱਜ ਫਤਿਹਵੀਰ ਸਿੰਘ ਦਾ ਜਨਮ ਦਿਨ ਵੀ ਹੈ ਅਤੇ ਆਸ ਸੀ ਕਿ ਅੱਜ ਐਨਡੀਆਰ ਐਫ਼ ਦੀ ਟੀਮ ਵੱਲੋਂ ਫਤਿਹ ਨੂੰ ਬੋਰਵੈੱਲ ‘ਚੋਂ ਬਾਹਰ ਕੱਢ ਲਿਆ ਜਾਵੇਗਾ ਪਰ ਅੱਧਾ ਦਿਨ ਬੀਤ ਜਾਣ ਦੇ ਬਾਵਜੂਦ ਵੀ ਫਤਿਹ ਦੀ ਲੋਕੇਸ਼ਨ ਦਾ ਪਤਾ ਨਹੀਂ ਲਗਾਇਆ ਜਾ ਸਕਿਆ।
Fatehveer Singh rescue operation
ਇਸ ਦੌਰਾਨ ਫਤਿਹ ਦੀ ਲਗਾਤਾਰ ਲੰਮੀ ਹੁੰਦੀ ਜਾ ਰਹੀ ਉਡੀਕ ਕਾਰਨ ਸਥਾਨਕ ਲੋਕਾਂ ਵੱਲੋਂ ਵੀ ਪ੍ਰਸ਼ਾਸਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਗਿਆ ਅਤੇ ਜਲਦ ਤੋਂ ਜਲਦ ਰੈਸਕਿਊ ਆਪਰੇਸ਼ਨ ਦੀ ਕਮਾਨ ਫ਼ੌਜ ਦੇ ਹੱਥ ਦੇਣ ਦੀ ਮੰਗੀ ਕੀਤੀ ਗਈ। ਆਖਰ ਪ੍ਰਸ਼ਾਨਸਨ ਨੇ ਲੋਕਾਂ ਦੇ ਰੋਹ ਨੂੰ ਵੇਖਦਿਆਂ ਫ਼ੌਜ ਨੂੰ ਘਟਨਾ ਸਥਾਨ ‘ਤੇ ਬੁਲਾਇਆ ਤਾਂ ਜੋ ਹੋਰ ਸਮਾਂ ਨਾ ਲਗਵਾਇਆ ਜਾਵੇ ਅਤੇ ਪਿਛਲੇ 100 ਘੰਟਿਆਂ ਤੋਂ ਬੋਰਵੈਲ ਵਿਚ ਭੁੱਖੇ-ਪਿਆਸੇ ਮੌਤ ਨਾਲ ਲੜਾਈ ਲੜ ਰਹੇ ਫਤਿਹਵੀਰ ਸਿੰਘ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ।