ਪੰਜਾਬ ਸਰਕਾਰ ਨੇ ‘ਫਤਿਹਵੀਰ’ ਲਈ ਭੇਜੀ ਵਿਸ਼ੇਸ਼ ਮੈਡੀਕਲ ਟੀਮ
Published : Jun 10, 2019, 4:20 pm IST
Updated : Jun 10, 2019, 4:20 pm IST
SHARE ARTICLE
Borewell
Borewell

ਕੈ.ਅਮਰਿੰਦਰ ਦੇ ਹੈਲੀਕਾਪਟਰ ਵਿੱਚ ਜਾ ਰਹੀ ਹੈ ਟੀਮ

ਚੰਡੀਗੜ੍ਹ: 150 ਫੁੱਟ ਡੂੰਘੇ ਬੋਰਵੈੱਲ ‘ਚ ਫਸੇ 2 ਸਾਲ ਦੇ ਮਾਸੂਮ ਫ਼ਤਿਹਵੀਰ ਨੂੰ ਬਾਹਰ ਕੱਢਣ ਲਈ ਬਚਾਓ ਕਾਰਜ ਲਗਾਤਾਰ ਜਾਰੀ ਹਨ। ਲੋਕਾਂ ਵਲੋਂ ਪ੍ਰਸ਼ਾਸਨ ਦੀ ਨਾਕਾਮੀ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਘਟਨਾ ਤੋਂ 5 ਦਿਨਾਂ ਮਗਰੋਂ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਘਟਨਾ ‘ਤੇ ਸੰਵੇਦਨਾ ਜਤਾਈ ਹੈ। ਪੰਜਾਬ ਸਰਕਾਰ ਨੇ ‘ਫਤਿਹਵੀਰ’ ਲਈ ਵਿਸ਼ੇਸ਼ ਮੈਡੀਕਲ ਟੀਮ ਭੇਜੀ ਹੈ। ਪੂਰੀ ਟੀਮ ਕੈ.ਅਮਰਿੰਦਰ ਦੇ ਹੈਲੀਕਾਪਟਰ ਵਿੱਚ ਜਾ ਰਹੀ ਹੈ।

Fatehveer Singh rescue operation Fatehveer Singh rescue operation

ਉਨ੍ਹਾਂ ਅਪਣੇ ਟਵੀਟ ਵਿਚ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਫ਼ਤਹਿਵੀਰ ਨੂੰ ਬਚਾਉਣ ਵਿਚ ਜੁਟੀਆਂ ਐਨ.ਡੀ.ਆਰ.ਐਫ਼. ਟੀਮਾਂ ਤੇ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਾਂ ਜੋ ਡੂੰਘਾਈ ਵਿਚ ਜਾ ਕੇ ਬੱਚੇ ਤੱਕ ਪਹੁੰਚ ਕਰ ਰਹੀਆਂ ਹਨ। ਪੰਜਾਬ ਸਰਕਾਰ ਵਲੋਂ ਹਰ ਤਰ੍ਹਾਂ ਦੀ ਸਹਾਇਤਾ ਘਟਨਾ ਵਾਲੀ ਜਗ੍ਹਾ ’ਤੇ ਮੁਹੱਈਆ ਕਰਵਾਈ ਗਈ ਹੈ।

Fatehveer Fatehveer

 ਇੱਥੋਂ ਤੱਕ ਕਿ ਮਾਹਰ ਵੀ ਬੁਲਾਏ ਗਏ ਹਨ, ਜੋ ਫ਼ਤਿਹਵੀਰ ਨੂੰ ਬਾਹਰ ਕੱਢਣ ਵਿਚ ਜੁਟੇ ਹੋਏ ਹਨ। ਸਾਡੇ ਮੰਤਰੀ ਵਿਜੇ ਇੰਦਰ ਸਿੰਗਲਾ ਉੱਥੇ ਮੌਜੂਦ ਹਨ ਜਿਨ੍ਹਾਂ ਦੇ ਮੈਂ ਲਗਾਤਾਰ ਸੰਪਰਕ ਵਿਚ ਹਾਂ। ਅਸੀਂ ਸਾਰੇ ਅਰਦਾਸ ਕਰ ਰਹੇ ਹਾਂ ਕਿ ਫ਼ਤਹਿਵੀਰ ਸਹੀ ਸਲਾਮਤ ਅਪਣੇ ਮਾਪਿਆਂ ਕੋਲ ਪਹੁੰਚੇ ਤੇ ਇਸ ਘੜੀ ਵਿਚ ਅਸੀਂ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ।

FatehveerFatehveer

ਦੱਸਣਯੋਗ ਹੈ ਕਿ ਬੀਤੇ ਵੀਰਵਾਰ ਦੁਪਹਿਰ 3 ਵਜੇ ਦੇ ਲਗਭੱਗ ਫ਼ਤਿਹਵੀਰ ਬੋਰਵੈੱਲ ਵਿਚ ਡਿੱਗ ਗਿਆ ਸੀ। ਅੱਜ 5ਵੇਂ ਦਿਨ ਵੀ ਲਗਾਤਾਰ ਬਚਾਓ ਕਾਰਜ ਜਾਰੀ ਹਨ। ਸਵਾਲ ਇਹ ਚੁੱਕਿਆ ਜਾ ਰਿਹਾ ਹੈ ਕਿ 2 ਸਾਲਾਂ ਦੇ ਬੱਚੇ ਨੂੰ ਬਚਾਉਣ ਲਈ ਬਚਾਅ ਕਾਰਜਾਂ ਵਿੱਚ ਇੰਨੀ ਢਿੱਲ ਕਿਉਂ ਹੋ ਰਹੀ ਹੈ। ਪਿਛਲੇ ਪੰਜ ਦਿਨਾਂ ਤੋਂ ਜਾਰੀ ਬਚਾਅ ਕਾਰਜਾਂ ਵਿਚ ਹੋ ਰਹੀ ਦੇਰੀ ਦੇ ਰੋਸ ਵਿੱਚ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ। ਪੁਲਿਸ ਲੋਕਾਂ ਨੂੰ ਸ਼ਾਂਤ ਕਰਨ ਵਿਚ ਲੱਗੀ ਹੋਈ ਹੈ, ਪਰ ਵਧਦੇ ਰੋਸ ਕਾਰਨ ਪੁਲਿਸ ਨੇ ਬੱਚੇ ਦੇ ਦਾਦੇ ਤੋਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਵਾਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement