5 ਦਿਨਾਂ ਮਗਰੋਂ ਹੁਣ ਕੈਪਟਨ ਨੇ ਲਿਆ ਫ਼ਤਿਹਵੀਰ ਦਾ ਨਾਂਅ
Published : Jun 10, 2019, 3:39 pm IST
Updated : Jun 10, 2019, 3:44 pm IST
SHARE ARTICLE
Captain Amarinder Singh
Captain Amarinder Singh

ਟਵੀਟ ਕਰ ਜਤਾਈ ਸੰਵੇਦਨਾ

ਸੰਗਰੂਰ: 150 ਫੁੱਟ ਡੂੰਘੇ ਬੋਰਵੈੱਲ ’ਚ ਫਸੇ 2 ਸਾਲ ਦੇ ਮਾਸੂਮ ਫ਼ਤਿਹਵੀਰ ਨੂੰ ਬਾਹਰ ਕੱਢਣ ਲਈ ਬਚਾਓ ਕਾਰਜ ਲਗਾਤਾਰ ਜਾਰੀ ਹਨ। ਲੋਕਾਂ ਵਲੋਂ ਪ੍ਰਸ਼ਾਸਨ ਦੀ ਨਾਕਾਮੀ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਘਟਨਾ ਤੋਂ 5 ਦਿਨਾਂ ਮਗਰੋਂ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਘਟਨਾ ’ਤੇ ਸੰਵੇਦਨਾ ਜਤਾਈ ਹੈ। ਉਨ੍ਹਾਂ ਅਪਣੇ ਟਵੀਟ ਵਿਚ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਫ਼ਤਹਿਵੀਰ ਨੂੰ ਬਚਾਉਣ ਵਿਚ ਜੁਟੀਆਂ ਐਨ.ਡੀ.ਆਰ.ਐਫ਼. ਟੀਮਾਂ ਤੇ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਾਂ ਜੋ ਡੂੰਘਾਈ ਵਿਚ ਜਾ ਕੇ ਬੱਚੇ ਤੱਕ ਪਹੁੰਚ ਕਰ ਰਹੀਆਂ ਹਨ।

 


 

ਪੰਜਾਬ ਸਰਕਾਰ ਵਲੋਂ ਹਰ ਤਰ੍ਹਾਂ ਦੀ ਸਹਾਇਤਾ ਘਟਨਾ ਵਾਲੀ ਜਗ੍ਹਾ ’ਤੇ ਮੁਹੱਈਆ ਕਰਵਾਈ ਗਈ ਹੈ, ਇੱਥੋਂ ਤੱਕ ਕਿ ਮਾਹਰ ਵੀ ਬੁਲਾਏ ਗਏ ਹਨ, ਜੋ ਫ਼ਤਿਹਵੀਰ ਨੂੰ ਬਾਹਰ ਕੱਢਣ ਵਿਚ ਜੁਟੇ ਹੋਏ ਹਨ। ਸਾਡੇ ਮੰਤਰੀ ਵਿਜੇ ਇੰਦਰ ਸਿੰਗਲਾ ਉੱਥੇ ਮੌਜੂਦ ਹਨ ਜਿਨ੍ਹਾਂ ਦੇ ਮੈਂ ਲਗਾਤਾਰ ਸੰਪਰਕ ਵਿਚ ਹਾਂ। ਅਸੀਂ ਸਾਰੇ ਅਰਦਾਸ ਕਰ ਰਹੇ ਹਾਂ ਕਿ ਫ਼ਤਹਿਵੀਰ ਸਹੀ ਸਲਾਮਤ ਅਪਣੇ ਮਾਪਿਆਂ ਕੋਲ ਪਹੁੰਚੇ ਤੇ ਇਸ ਘੜੀ ਵਿਚ ਅਸੀਂ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ।

FatehveerFatehveer

ਦੱਸਣਯੋਗ ਹੈ ਕਿ ਬੀਤੇ ਵੀਰਵਾਰ ਦੁਪਹਿਰ 3 ਵਜੇ ਦੇ ਲਗਭੱਗ ਫ਼ਤਿਹਵੀਰ ਬੋਰਵੈੱਲ ਵਿਚ ਡਿੱਗ ਗਿਆ ਸੀ। ਅੱਜ 5ਵੇਂ ਦਿਨ ਵੀ ਲਗਾਤਾਰ ਬਚਾਓ ਕਾਰਜ ਜਾਰੀ ਹਨ। ਸਵਾਲ ਇਹ ਚੁੱਕਿਆ ਜਾ ਰਿਹਾ ਹੈ ਕਿ 2 ਸਾਲਾਂ ਦੇ ਬੱਚੇ ਨੂੰ ਬਚਾਉਣ ਲਈ ਬਚਾਅ ਕਾਰਜਾਂ ਵਿੱਚ ਇੰਨੀ ਢਿੱਲ ਕਿਉਂ ਹੋ ਰਹੀ ਹੈ। ਪਿਛਲੇ ਪੰਜ ਦਿਨਾਂ ਤੋਂ ਜਾਰੀ ਬਚਾਅ ਕਾਰਜਾਂ ਵਿਚ ਹੋ ਰਹੀ ਦੇਰੀ ਦੇ ਰੋਸ ਵਿੱਚ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ। ਪੁਲਿਸ ਲੋਕਾਂ ਨੂੰ ਸ਼ਾਂਤ ਕਰਨ ਵਿਚ ਲੱਗੀ ਹੋਈ ਹੈ, ਪਰ ਵਧਦੇ ਰੋਸ ਕਾਰਨ ਪੁਲਿਸ ਨੇ ਬੱਚੇ ਦੇ ਦਾਦੇ ਤੋਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਵਾਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement