
ਜਿਮ ਮਾਲਕ ਵੱਲੋਂ ਦਸਿਆ ਗਿਆ ਕਿ ਉਹਨਾਂ ਨੇ ਜਿਮ ਨੂੰ ਲੈ ਕੇ ਸੀਐਮ...
ਲੁਧਿਆਣਾ: ਜਿਮ ਮਾਲਕਾਂ ਨੂੰ ਵਿਸ਼ਵਾਸ ਦਵਾਇਆ ਗਿਆ ਸੀ ਕਿ ਜਿਮ 8 ਜੂਨ ਨੂੰ ਖੁੱਲ੍ਹ ਜਾਣਗੇ ਪਰ ਅਜਿਹਾ ਨਹੀਂ ਹੋਇਆ ਜਿਸ ਕਾਰਨ ਹੁਣ ਲੁਧਿਆਣਾ ਦੇ ਜਿਮ ਮਾਲਕਾਂ ਵੱਲੋਂ ਜਿਮ ਨਾ ਖੋਲ੍ਹੇ ਜਾਣ ਦੇ ਰੋਸ ਵਜੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਆਰੇਬਾਜ਼ੀ ਕੀਤੀ ਗਈ।
Sanjay Talwar
ਜਿਮ ਮਾਲਕ ਵੱਲੋਂ ਦਸਿਆ ਗਿਆ ਕਿ ਉਹਨਾਂ ਨੇ ਜਿਮ ਨੂੰ ਲੈ ਕੇ ਸੀਐਮ ਨਾਲ ਗੱਲਬਾਤ ਕੀਤੀ ਸੀ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਜਿਮ ਖੋਲ੍ਹੇ ਜਾਣ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਸੀ ਪਰ ਅਜਿਹਾ ਹੁਣ ਕਕ ਨਹੀਂ ਹੋਇਆ। ਇਸ ਦੇ ਨਾਲ ਹੀ ਸੰਜੇ ਤਲਵਾੜ ਨੇ ਕਿਹਾ ਕਿ ਜਿੰਨੀ ਜਲਦ ਹੋ ਸਕੀ ਉਹ ਜਿਮ ਖੁਲ੍ਹਵਾਉਣ ਦੀ ਕੋਸ਼ਿਸ਼ ਕਰਨਗੇ ਕਿਉਂ ਕਿ ਉਹਨਾ ਨੂੰ ਕੰਮ ਰੁਕਣ ਕਾਰਨ ਕਈ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Ludhiana
ਸਰਕਾਰ ਨੂੰ ਜਿਮ ਬੰਦ ਰੱਖ ਕੇ ਤੇ ਲੋਕਾਂ ਨੂੰ ਤੰਗ ਕਰ ਕੇ ਕੁੱਝ ਨਹੀਂ ਮਿਲਣਾ। ਉੱਥੇ ਹੀ ਇਕ ਪ੍ਰਦਰਸ਼ਨਕਾਰੀ ਦਾ ਕਹਿਣਾ ਸੀ ਕਿ ਉਹਨਾਂ ਨੇ ਪਿਛਲੇ ਦਿਨੀਂ ਸ਼ਾਂਤਮਈ ਢੰਗ ਨਾਲ ਸਰਕਾਰ ਨੂੰ ਅਪੀਲ ਕਰਨੀ ਚਾਹੀ ਸੀ ਕਿ ਜਿਮ ਖੋਲ੍ਹੇ ਜਾਣ ਪਰ ਉਹਨਾਂ ਦਾ ਸਮਾਨ ਚੁੱਕ ਲਿਆ ਗਿਆ ਤੇ ਫਿਰ ਜਦੋਂ ਉਹਨਾਂ ਨੂੰ ਲੱਗਿਆ ਕਿ ਅਜਿਹਾ ਕਰਨਾ ਠੀਕ ਨਹੀਂ ਹੈ ਤਾਂ ਉਹ ਅਪਣੇ ਆਪ ਸਮਾਨ ਵਾਪਸ ਰੱਖ ਗਏ।
Sanjay Talwar
ਇਸ ਮੌਕੇ ਉਨ੍ਹਾਂ ਜਿਮ ਖੋਲ੍ਹਣ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਸ਼ਰਾਬ ਦੇ ਠੇਕੇ ਸਮੇਤ ਪੰਜਾਬ ਦੇ ਦੂਜੇ ਸਾਰੇ ਕੰਮ-ਕਾਜ ਖੋਲ੍ਹੇ ਜਾ ਸਕਦੇ ਹਨ ਤਾਂ ਸਾਡੇ ਕੰਮ ਬੰਦ ਕਿਉਂ ਹੈ? ਇਸ ਮੌਕੇ ਪੁੱਜੇ ਸਕੂਲੀ ਬੱਚਿਆਂ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਨਾ ਤਾਂ ਬਿਜਲੀ ਦੇ ਬਿੱਲ ਮਾਫ ਕੀਤੇ ਤੇ ਨਾ ਸਕੂਲਾਂ ਦੀ ਫੀਸ ਮਾਫ ਕਰਵਾਈ।
Ludhiana
ਇਸ ਮੌਕੇ ਜਿਮ ਮਾਲਕਾਂ ਨੇ ਵੀ ਕਿਹਾ ਕਿ ਨਾ ਤਾਂ ਸਾਡਾ ਕਿਰਾਇਆ ਮਾਫ ਕੀਤਾ ਗਿਆ ਅਤੇ ਨੀ ਹੀ ਟੈਕਸ ਮਾਫ ਕੀਤੇ ਗਏ। ਜਿਸ ਦੇ ਚਲਦੇ ਸਾਡੀ ਹਾਲਤ ਅਜਿਹੀ ਹੋ ਗਈ ਹੈ ਕਿ ਰਾਸ਼ਨ ਲਈ ਸਾਨੂੰ ਮਜਬੂਰਨ ਆਪਣਾ ਸਾਮਾਨ ਵੇਚਣਾ ਪੈ ਰਿਹਾ ਹੈ।
Ludhiana
ਇਸ ਮੌਕੇ ਗੁਰਦੀਪ ਸਿੰਘ ਗੋਸ਼ਾ ਨੇ ਵੀ ਕਿਹਾ ਕਿ ਕੈਪਟਨ ਸਰਕਾਰ ਨੇ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਦੀ ਮਦਦ ਕੀ ਕਰਨੀ ਸੀ ਪਰ ਉਹ ਰਾਹਤ ਦੇ ਨਾਮ ਉੱਤੇ ਕੇਵਲ ਉਹੀ ਕੰਮ-ਕਾਜ ਨੂੰ ਖੋਲ੍ਹਣ ਦੀ ਆਗਿਆ ਦੇ ਰਹੀ ਹੈ ਜਿਸ ਵਿੱਚ ਸਰਕਾਰੀ ਖਜਾਨੇ ਨੂੰ ਮੁਨਾਫ਼ਾ ਪਹੁੰਚ ਸਕੇ। ਉਹਨਾਂ ਅੱਗੇ ਦਸਿਆ ਕਿ ਉਹਨਾਂ ਨੇ ਗਿਣਤੀ ਲਗਭਗ 25 ਬੰਦੇ ਬੁਲਾਏ ਸਨ ਬਾਕੀ ਜਿਹਨਾਂ ਨੂੰ ਲਗਦਾ ਸੀ ਕਿ ਜਿਮ ਖੁੱਲ੍ਹਣੇ ਚਾਹੀਦੇ ਹਨ ਤਾਂ ਉਹ ਆਪ ਆ ਕੇ ਸ਼ਾਮਲ ਹੋਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।