
ਅੱਗੇ ਗਾਹਕਾਂ ਅਤੇ ਆਮ ਲੋਕਾਂ ਨੂੰ ਵੇਚਣ ਜਾ ਰਹੇ ਸਨ ਨਸ਼ੀਲੇ ਕੈਪਸੂਲ
ਮੁਹਾਲੀ: ਲਾਲਡੂ ਪੁਲਿਸ ਥਾਣੇ (Laldu police station) ਨੇ ਰਾਜ ਤੋਂ ਬਾਹਰੋਂ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿੱਚ ਤਿੰਨ ਨੌਜਵਾਨਾਂ ( Three youths arrested) ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕੇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਲਾਲਦੂ ਭਿੰਡਰ ਸਿੰਘ ਨੇ ਦੱਸਿਆ ਕਿ ਪੁਲਿਸ (Police) ਨੇ ਝਰਮਦੀ ਬੈਰੀਅਰ ਤੋਂ 10 ਹਜ਼ਾਰ 672 ਨਸ਼ੀਲੀਆਂ ਗੋਲੀਆਂ( drugs) ਸਣੇ ਗੁਪਤ ਸੂਚਨਾ ਦੇ ਅਧਾਰ ਤੇ ਤਿੰਨ ਨੌਜਵਾਨਾਂ ( Three youths arrested) ਨੂੰ ਗ੍ਰਿਫ਼ਤਾਰ ਕੀਤਾ ਹੈ।
Three youths arrested with drugs
ਇਹ ਵੀ ਪੜ੍ਹੋ: UP ਰਾਜ ਮਹਿਲਾ ਕਮਿਸ਼ਨ ਦਾ ਵਿਵਾਦਿਤ ਬਿਆਨ, ਕਿਹਾ- 'ਕੁੜੀਆਂ ਨੂੰ ਫ਼ੋਨ ਨਾ ਦਿਓ, ਵਿਗੜ ਜਾਣਗੀਆਂ'
ਫੜੇ ਗਏ ਦੋਸ਼ੀਆਂ ਦੀ ਪਛਾਣ ਰਾਹੁਲ ਕੁਮਾਰ (33) ਵਾਸੀ ਅੰਮ੍ਰਿਤਸਰ( Amritsar) , ਰਣਜੀਤ ਕੁਮਾਰ (39) ਨਿਵਾਸੀ ਰਣਜੀਤ ਐਵੀਨਿਊ ਸੀ-ਬਲਾਕ ਅੰਮ੍ਰਿਤਸਰ( Amritsar) ਅਤੇ ਸੰਨੀ ਕੁਮਾਰ (33) ਵਾਸੀ ਗੁਰੂ ਨਾਨਕਪੁਰਾ ਗਲੀ ਨੰਬਰ -8 ਅੰਮ੍ਰਿਤਸਰ( Amritsar) ਵਜੋਂ ਹੋਈ ਹੈ। ਤਿੰਨੋਂ ਮੁਲਜ਼ਮਾਂ ਖ਼ਿਲਾਫ਼ ਲਾਲੜੂ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
Drug smugglers
ਇਹ ਵੀ ਪੜ੍ਹੋ: ਬੇਖੌਫ਼ ਚੋਰਾਂ ਨੇ ਫਿਲਮੀ ਸਟਾਈਲ 'ਚ ਬੈਂਕ 'ਚੋਂ ਲੁੱਟੇ 1.19 ਕਰੋੜ ਰੁਪਏ
ਐਸਐਚਓ ਲਾਲਡੂ (Laldu) ਭਿੰਡਰ ਸਿੰਘ ਨੇ ਦੱਸਿਆ ਕਿ ਪੁਲਿਸ ( Police) ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਿੰਨ ਨੌਜਵਾਨ ਆਪਣੇ ਗਾਹਕਾਂ ਨੂੰ ਨਸ਼ਾ ਸਪਲਾਈ ਕਰਨ ਆ ਰਹੇ ਹਨ। ਸੂਚਨਾ ਦੇ ਅਧਾਰ 'ਤੇ ਪੁਲਿਸ( Police) ਨੇ ਝਰਮਾਦੀ ਬੈਰੀਅਰ ਤੇ ਨਾਕਾਬੰਦੀ ਕੀਤੀ। ਪੁਲਿਸ( Police) ਨੇ ਨਾਕਾਬੰਦੀ ਦੌਰਾਨ ਤਿੰਨਾਂ ਨੌਜਵਾਨਾਂ ਨੂੰ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਸਾਹਮਣੇ ਖੜੀ ਪੁਲਿਸ( Police) ਨੂੰ ਵੇਖ ਕੇ ਭੱਜਣ ਲੱਗੇ। ਤਿੰਨੇ ਨੌਜਵਾਨਾਂ ਕੋਲ ਬੈਗ ਸਨ।
Drug smugglers
ਜਦੋਂ ਪੁਲਿਸ ਨੇ ਉਹੁਨਾਂ ਦੇ ਬੈਗ ਦੀ ਤਲਾਸ਼ੀ ਲਈ ਤਾਂ ਪੁਲਿਸ( Police) ਨੇ ਰਾਹੁਲ ਦੇ ਬੈਗ ਵਿਚੋਂ 2560 ਨਸ਼ੀਲੇ ਕੈਪਸੂਲ , ਰਣਜੀਤ ਸਿੰਘ ਦੇ ਬੈਗ ਵਿਚੋਂ 2712 ਨਸ਼ੀਲੇ ਕੈਪਸੂਲ ਅਤੇ ਸਨੀ ਦੇ ਬੈਗ ਵਿਚੋਂ 3000 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ।
ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਦੋਸ਼ੀ ਰਣਜੀਤ ਸਿੰਘ ਅੰਮ੍ਰਿਤਸਰ( Amritsar) ਦੀ ਅਦਾਲਤ ਵਿੱਚ ਵਕੀਲ ਕੋਲ ਮੁਨਸ਼ੀ ਦਾ ਕੰਮ ਕਰਦਾ ਸੀ ਅਤੇ ਸੰਨੀ ਕੁਮਾਰ ਦੀ ਅੰਮ੍ਰਿਤਸਰ( Amritsar) ਵਿੱਚ ਕਰੌਕਰੀ ਦੀ ਦੁਕਾਨ ਹੈ। ਇਹ ਤਿੰਨੇ ਮੁਲਜ਼ਮ ਕਿਸੇ ਵਿਅਕਤੀ ਕੋਲੋਂ ਇਹ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਲਿਆ ਰਹੇ ਸਨ ਅਤੇ ਅੱਗੇ ਗਾਹਕਾਂ ਅਤੇ ਆਮ ਲੋਕਾਂ ਨੂੰ ਵੇਚਣ ਜਾ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਫੜ ਲਿਆ ।