
ਚਾਰਾਂ ਮੁਲਜ਼ਮਾਂ ਖ਼ਿਲਾਫ਼ ਮਟੋਰ ਥਾਣੇ ਵਿੱਚ ਦਰਜ ਕੀਤਾ ਗਿਆ ਕੇਸ
ਮੁਹਾਲੀ: ਮੋਹਾਲੀ ਪੁਲਿਸ( Mohali Police) ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਚੋਰੀ ( Theft) ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਫੜੇ ਗਏ ਦੋਸ਼ੀਆਂ ਦੀ ਪਛਾਣ ਕੁਲਦੀਪ ਸਿੰਘ ਵਾਸੀ ਲੁਧਿਆਣਾ, ਪਲਵਿੰਦਰ ਤੇ ਰਾਕੇਸ਼ ਕਪੂਰ ਵਾਸੀ ਪਟਿਆਲਾ ਅਤੇ ਸੰਤੋਸ਼ ਵਾਸੀ ਹਿਸਾਰ (ਹਰਿਆਣਾ) ਵਜੋਂ ਹੋਈ ਹੈ। ਚਾਰਾਂ ਮੁਲਜ਼ਮਾਂ ਖ਼ਿਲਾਫ਼ ਮਟੋਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
Arrested
ਜ਼ਿਕਰਯੋਗ ਹੈ ਕਿ ਬੀਤੇ ਕਈ ਮਹੀਨਿਆਂ ਦੇ ਦੌਰਾਨ ਭੀੜ ਵਾਲੀਆਂ ਥਾਵਾਂ ਦਾ ਫਾਇਦਾ ਉਠਾਉਂਦੇ ਹੋਏ ਦੋਸ਼ੀਆਂ ਵੱਲੋਂ ਚੋਰੀ ( Theft) ਦੀਆਂ ਘਟਵਾਨਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਚੋਰੀ ( Theft) ਦੀਆਂ ਵਾਰਦਾਤਾਂ ਦੇ ਬਾਅਦ ਪੁਲਿਸ ਇਹਨਾਂ ਚੋਰਾਂ ਦੀ ਭਾਲ ਕਰ ਰਹੀ ਸੀ।
Four accused arrested
ਇਹ ਵੀ ਪੜ੍ਹੋ: ਸੈਲਾਨੀਆਂ ਲਈ ਖੁਸ਼ਖਬਰੀ, ਕਰੀਬ ਇਕ ਸਾਲ ਬਾਅਦ ਖੁੱਲ੍ਹ ਰਿਹਾ ਯੂਰਪ
ਦੱਸ ਦੇਈਏ ਕਿ ਇਹਨਾਂ ਚੋਰਾਂ( Thieves) ਕੋਲੋਂ 1500 ਰੁਪਏ ਨਕਦੀ ਫੜੀ ਗਈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹਨਾਂ ਦੇ ਗਿਰੋਹ ਦੋ ਹੋਰ ਵੀ ਮੈਂਬਰ ਹਨ ਜੋ ਉਹਨਾਂ ਨਾਲ ਚੋਰੀ ( Theft) ਦੀਆਂ ਘਟਵਾਨਾਂ ਨੂੰ ਅੰਜਾਮ ਦਿੰਦੇ ਹਨ। ਫਿਲਹਾਲ ਇਹਨਾਂ ਚਾਰਾਂ ਦੋਸ਼ੀਆਂ ਨੂੰ ਇਕ ਦਿਨ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ।