ਪਾਕਿ ਤੋਂ ਨਿਹੰਗ ਸਿੰਘ ਨੂੰ ਵਾਪਸ ਭੇਜਣ ਦਾ ਮਾਮਲਾ, SGPC ਨੇ ਭਾਰਤ ਸਰਕਾਰ ਤੋਂ ਮਾਮਲੇ 'ਚ ਦਖ਼ਲ ਦੇਣ ਦੀ ਕੀਤੀ ਮੰਗ
Published : Jun 10, 2024, 3:32 pm IST
Updated : Jun 10, 2024, 3:32 pm IST
SHARE ARTICLE
Mandeep singh
Mandeep singh

ਨਿਹੰਗ ਸਿੰਘ ਨੇ ਪਾਕਿ ਅਧਿਕਾਰੀਆਂ 'ਤੇ ਸਿੱਖੀ ਬਾਣੇ ਤੇ ਸ਼ਸ਼ਤਰਾਂ ਸਬੰਧੀ ਪੁੱਛਗਿੱਛ ਕਰਨ ਦੇ ਲਗਾਏ ਸੀ ਦੋਸ਼

ਚੰਡੀਗੜ੍ਹ - ਭਾਰਤ ਅਤੇ ਪਾਕਿਸਤਾਨ ਦੇ ਸਬੰਧ ਪਹਿਲਾਂ ਹੀ ਤਣਾਅਪੂਰਨ ਹਨ ਪਰ ਇਸ ਸਭ ਵਿਚਾਲੇ ਇਕ ਹੋਰ ਤਣਾਅ ਵਾਲੀ ਖਬਰ ਸਾਹਮਣੇ ਆਈ ਹੈ। 
ਦਰਅਸਲ ਨੂਰਪੁਰਬੇਦੀ ਇਲਾਕੇ ਦੇ ਪਿੰਡ ਡੂਮੇਵਾਲ ਦੇ  ਨਿਹੰਗ ਮਨਦੀਪ ਸਿੰਘ ਜਿਸ ਨੇ ਪੂਰਾ ਨਿਹੰਗ ਸਿੰਘ ਵਾਲਾ ਬਾਣਾ ਪਾਇਆ ਹੋਇਆ ਸੀ ਉਹ ਭਾਰਤ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਪਾਕਿਸਤਾਨ ਗਏ ਸਨ ਪਰ ਉਹਨਾਂ ਤੋਂ ਉਹਨਾਂ ਦੇ ਬਾਣੇ ਸਬੰਧੀ ਕਾਫ਼ੀ ਪੁੱਛਗਿੱਛ ਕੀਤੀ ਗਈ। 

ਨਿਹੰਗ ਸਿੰਘ ਨੇ ਦੋਸ਼ ਲਗਾਇਆ ਕਿ ਉਸ ਕੋਲੋਂ ਪਾਕਿਸਤਾਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਬੇਲੋੜੀ ਪੁੱਛਗਿੱਛ ਕੀਤੀ ਤੇ ਦੁਰਵਿਵਹਾਰ ਕਰ ਕੇ ਵਾਪਸ ਭੇਜ ਦਿੱਤਾ ਗਿਆ। ਇਸ ਸਬੰਧੀ ਅੱਜ ਸਵੇਰੇ ਆਪਣੇ ਪਿੰਡ ਡੂਮੇਵਾਲ ਪਹੁੰਚੇ ਮਨਦੀਪ ਸਿੰਘ ਨੇ ਆਪਣੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ ਉਹ 8 ਜੂਨ ਨੂੰ ਕਰੀਬ 3.30 ਵਜੇ ਘਰੋਂ ਨਿਕਲਿਆ ਸੀ ਅਤੇ ਇਸ ਤੋਂ ਪਹਿਲਾਂ ਉਸ ਨੇ ਫ਼ਿਰੋਜ਼ਪੁਰ ਤੋਂ ਜਥੇ ਸਮੇਤ ਪਾਕਿਸਤਾਨ ਜਾਣਾ ਸੀ।

ਨਿਹੰਗ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਅਟਾਰੀ ਸਰਹੱਦ 'ਤੇ ਪਹੁੰਚੇ ਅਤੇ ਫਿਰ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਸਵੇਰੇ 8:30 ਵਜੇ ਉਸ ਨੂੰ ਸਰਹੱਦ ਪਾਰ ਭੇਜ ਦਿੱਤਾ, ਜਿਸ ਤੋਂ ਬਾਅਦ ਪਾਕਿਸਤਾਨੀ ਅਧਿਕਾਰੀਆਂ ਨੇ ਉਸ ਦੇ ਪਾਸਪੋਰਟ 'ਤੇ ਮੋਹਰ ਲਗਾ ਦਿੱਤੀ ਅਤੇ ਇਮੀਗ੍ਰੇਸ਼ਨ ਤੋਂ ਬਾਅਦ ਦਸਤਾਵੇਜ਼ਾਂ ਦੀ ਘਾਟ ਦਾ ਹਵਾਲਾ ਦੇ ਕੇ ਉਸ ਨੂੰ ਵਾਪਸ ਬੁਲਾ ਲਿਆ। 

ਪਾਕਿਸਤਾਨ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵਾਰ-ਵਾਰ ਨਿਹੰਗ ਸਿੰਘਾਂ ਦੇ ਸ਼ਸ਼ਤਰ ਅਤੇ ਦਾੜ੍ਹੀ ਦੇ ਨਾਲ-ਨਾਲ ਕਿਰਪਾਨ, ਕੜਾ ਅਤੇ ਹੋਰ ਸਿੱਖ ਧਰਮ ਨਾਲ ਸਬੰਧਤ ਚਿੰਨਾਂ ਬਾਰੇ ਸਵਾਲ ਪੁੱਛੇ। ਜਿਸ ਕਾਰਨ ਉਸ ਦੇ ਦਿਮਾਗ ਨੂੰ ਕਾਫ਼ੀ ਠੇਸ ਪਹੁੰਚੀ, ਇਸ ਦੌਰਾਨ ਉਸ ਨੂੰ ਕਰੀਬ 8 ਘੰਟੇ ਤੱਕ ਬਿਨਾਂ ਪਾਣੀ ਅਤੇ ਪੱਖੇ ਦੇ ਕਮਰੇ 'ਚ ਬਿਠਾ ਕੇ ਰੱਖਿਆ ਗਿਆ। 

ਨਿਹੰਗ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਵਾਪਸੀ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਅਤੇ ਨਾ ਹੀ ਵਾਪਸੀ ਵੇਲੇ ਪਾਸਪੋਰਟ 'ਤੇ ਮੋਹਰ ਲਗਾਈ ਗਈ। ਇਸ ਦੌਰਾਨ ਸਿੱਖ ਸਰਧਾਲੂ ਮਨਦੀਪ ਸਿੰਘ ਨੇ ਭਾਰਤ ਸਰਕਾਰ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਸਮੁੱਚੇ ਘਟਨਾਕ੍ਰਮ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ। 

ਉਹਨਾਂ ਨੇ ਕਿਹਾ ਕਿ ਸਿੱਖ ਵੀਸੀਜ਼ ਨੇ ਪਾਕਿਸਤਾਨ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਪ੍ਰਤੀ ਅਜਿਹਾ ਗਲਤ ਰਵੱਈਆ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕਿਸੇ ਹੋਰ ਭਾਰਤੀ ਜਾਂ ਸਿੱਖ ਸਰਧਾਲੂ ਨਾਲ ਅਜਿਹੀ ਕਾਰਵਾਈ ਨਾ ਦੁਹਰਾਈ ਜਾਵੇ, ਜਿਸ ਕਾਰਨ ਉਨ੍ਹਾਂ ਵੱਲੋਂ ਉਪਰੋਕਤ ਮਾਮਲਾ ਉਠਾਇਆ ਗਿਆ ਹੈ। 

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement