ਤਸ਼ੱਦਦ ਦੇ ਸ਼ਿਕਾਰ ਨੌਜਵਾਨ ਨੇ ਡੇਰਾਮੁਖੀ ਤੇ ਸੁਖਬੀਰ ਦੇ ਸਬੰਧਾਂ ਦੀਆਂ ਖੋਲ੍ਹ ਦਿੱਤੀਆਂ ਪਰਤਾਂ,
Published : Jul 10, 2020, 12:24 pm IST
Updated : Jul 10, 2020, 12:24 pm IST
SHARE ARTICLE
Torture Victim Dera mukhi Ram Rahim Sukhbir Singh Badal Relationship Punjab
Torture Victim Dera mukhi Ram Rahim Sukhbir Singh Badal Relationship Punjab

ਐਸਐਸਪੀ ਚਰਨਜੀਤ ਸ਼ਰਮਾ ਨੂੰ ਕਿਹਾ ਗਿਆ ਕਿ ਉੱਥੇ...

ਮੋਗਾ: ਇੱਕ ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕੀਤੇ ਜਾਣ ਤੋਂ ਬਾਅਦ ਬੀੜ ਦੇ ਫਟੇ ਹੋਏ ਪੱਤਰੇ ਪਿੰਡ ਜਵਾਹਰ ਸਿੰਘ ਵਾਲਾ ਤੋਂ ਇਲਾਵਾ ਨਾਲ ਲਗਦੇ ਪਿੰਡਾਂ ਵਿੱਚੋਂ ਖਿੱਲਰੇ ਮਿਲੇ ਸਨ। ਇਸ ਬਾਬਤ ਰੋਜ਼ਾਨਾ ਸਪੋਕਸਮੈਨ ਟੀਮ ਵੱਲੋਂ ਮੋਗਾ ਜ਼ਿਲ੍ਹਾ ਦੇ ਪਿੰਡ ਪੰਜ ਗਰਾਈਂ ਖੁਰਦ ਦੇ ਰੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ।

SikhSikh

ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਚੋਰੀ ਹੋਏ ਸਨ ਉਸ ਸਮੇਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਸੰਭਾਂਲ ਕੀਤੀ ਸੀ ਤਾਂ ਉਸ ਸਮੇਂ ਬਾਦਲ ਸਰਕਾਰ ਨੇ ਬਹੁਤ ਹੀ ਮਾੜਾ ਵਿਵਹਾਰ ਕੀਤਾ ਸੀ। ਉਸ ਸਿੱਖ ਨੇ ਦਸਿਆ ਕਿ ਉਹਨਾਂ ਨੇ ਪੀੜ੍ਹੀ ਦਰ ਪੀੜ੍ਹੀ ਗੁਰੂ ਗ੍ਰੰਥ ਜੀ ਦੀ ਸੇਵਾ ਵਿਚ ਯੋਗਦਾਨ ਪਾਇਆ ਹੈ। 1 ਜੂਨ 2015 ਨੂੰ ਸਰੂਪ ਚੋਰੀ ਹੁੰਦੇ ਹਨ ਪਰ ਉਸ ਤੋਂ 3 ਮਹੀਨੇ ਪਹਿਲਾਂ ਉੱਥੇ ਹਰਜਿੰਦਰ ਸਿੰਘ ਮਾਝੀ ਦੇ ਦਿਵਾਨ ਲੱਗੇ ਸਨ।

Capt. Amrinder Singh Capt. Amrinder Singh

ਬਿੱਟੂ ਵਰਗੇ ਪ੍ਰੇਮੀ ਉੱਥੇ ਇਕੱਠੇ ਹੋ ਕੇ ਗਏ ਸਨ ਕਿ ਇਹ ਦੀਵਾਨ ਨਹੀਂ ਲੱਗਣ ਦੇਣੇ। ਦੀਵਾਨ ਦੇ ਅਖੀਰਲੇ ਦਿਨ ਉਹਨਾਂ ਨੇ ਸੰਗਤਾਂ ਦੇ ਲੌਕਟ ਇਕੱਠੇ ਕੀਤੇ ਸਨ ਕਿਉਂ ਕਿ ਸਾਰੀ ਵਿਚਾਰ-ਚਰਚਾ ਹੀ ਸਰਸੇ ਵਾਲੇ ਤੇ ਹੋਈ ਸੀ। ਉਸ ਤੋਂ ਬਾਅਦ ਉਹਨਾਂ ਦੇ ਮਨ ਵਿਚ ਈਰਖਾ ਆ ਗਈ। ਉਸ ਤੋਂ ਬਾਅਦ ਜਾਂਚ ਲਈ 6 ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿਚ ਬਲਜੀਤ ਸਿੰਘ ਦਾਦੂਆਲ, ਅਮਰੀਕ ਸਿੰਘ ਅਜਨਾਲਾ ਤੇ ਹੋਰ ਕਈ ਸਿੰਘ ਸ਼ਾਮਲ ਸਨ।

SikhSikh

ਉਹਨਾਂ ਨੇ ਗੁਰਦੇਵ ਸਿੰਘ ਇਨਵੈਸਟੀਗੇਸ਼ਨ ਕੀਤੀ ਸੀ ਤੇ ਉਸ ਦੇ ਬਿਆਨ ਹੀ ਨਹੀਂ ਰਲਦੇ ਸਨ। ਗ੍ਰੰਥੀ ਸਿੰਘ ਨੂੰ 4 ਵਜੇ ਦੇ ਕਰੀਬ ਪਤਾ ਲਗਦਾ ਹੈ ਤੇ ਪਰ ਉਸ ਦਾਕ ਹਿਣਾ ਸੀ ਕਿ ਉਸ ਨੂੰ ਡੇਢ ਵਜੇ ਪਤਾ ਲੱਗ ਗਿਆ ਸੀ। ਜਦੋਂ ਉਹਨਾਂ ਪੁਛਿਆ ਕਿ ਉਸ ਨੂੰ ਪਤਾ ਕਿਵੇਂ ਲੱਗਿਆ ਹੈ ਤਾਂ ਉਸ ਨੇ ਕਿਹਾ ਕਿ ਉਸ ਨੂੰ ਹੋਕਾ ਸੁਣਿਆ ਸੀ ਪਰ ਹੋਕਾ ਤਾਂ 4 ਵਜੇ ਆਇਆ ਸੀ ਉਸ ਨੂੰ ਡੇਢ ਵਜੇ ਕਿਵੇਂ ਹੋਕਾ ਸੁਣੇਗਾ।

Sukhbir Singh BadalSukhbir Singh Badal

ਐਸਐਸਪੀ ਚਰਨਜੀਤ ਸ਼ਰਮਾ ਨੂੰ ਕਿਹਾ ਗਿਆ ਕਿ ਉੱਥੇ ਕੋਈ ਘਪਲਾ ਹੈ ਤੇ ਉਹ ਉੱਥੇ ਜਾਂਚ ਕਰੇ ਪਰ ਉਸ ਦਾ ਇਕੋ ਜਵਾਬ ਹੁੰਦਾ ਸੀ ਸਾਡੇ ਹੱਥ ਬੰਨ੍ਹੇ ਹੋਏ ਨੇ ਤੇ ਅਸੀਂ ਕੁੱਝ ਨਹੀਂ ਕਰ ਸਕਦੇ। ਸੁਖਬੀਰ ਬਾਦਲ ਕੋਲ ਗ੍ਰਹਿ ਮੰਤਰਾਲਾ ਸੀ ਤੇ ਉਹ ਡਿਪਟੀ ਸੀਐਮ ਸੀ। ਉਸ ਸਮੇਂ ਇਹ ਗੱਲਾਂ ਉਭਰੀਆਂ ਨਹੀਂ ਪਰ ਉਹ ਹਕੀਕਤ ਸਾਹਮਣੇ ਆ ਚੁੱਕੀ ਹੈ। ਹੁਣ ਸੀਬੀਆਈ ਨੇ ਮੋਹਾਲੀ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਕਿ ਜਾਂਚ ਉੰਨਾ ਸਮਾਂ ਨਹੀਂ ਹੋਵੇਗੀ ਜਦੋਂ ਤਕ ਇਹ ਸਾਫ਼ ਨਹੀਂ ਹੁੰਦਾ ਕਿ ਜਾਂਚ ਕਿਸ ਕੋਲ ਜਾਵੇਗੀ।

SikhSikh

ਹਾਲਾਂਕਿ ਪੰਜਾਬ ਸਰਕਾਰ ਨੇ ਜਾਂਚ ਵਾਪਸ ਲਈ ਹੈ। ਇਸ ਵਿਚ ਸੀਬੀਆਈ ਨੂੰ ਕੀ ਦੁੱਖ ਹੈ ਜੇ ਦੋਸ਼ੀ ਸਾਹਮਣੇ ਆਉਂਦਾ ਹੈ ਤਾਂ। ਜਿਹੜੇ 7 ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ ਉਹਨਾਂ ਨੇ ਦਸਿਆ ਕਿ ਹੈ ਕਿ ਕਿੱਥੋਂ ਉਹ ਕਿਸ ਤਰ੍ਹਾਂ ਗਏ ਹਨ, ਬਕਾਇਦਾ ਉਹਨਾਂ ਦੀ ਵੀਡੀਓ ਬਣੀ ਹੈ। ਉਹਨਾਂ ਨੇ ਪਿੰਡ ਵਾਲਿਆਂ ਸਾਹਮਣੇ ਮੰਨਿਆ ਹੈ। ਫਿਰ ਉਹਨਾਂ ਦਸਿਆ ਕਿ ਕੋਟਕਪੁਰਾ ਦੇ ਡੇਰੇ ਵਿਚ ਬੈਠ ਕੇ ਸਾਰੀ ਪਲਾਨਿੰਗ ਕੀਤੀ ਗਈ ਸੀ।

ਸਿੱਖਾਂ ਤੇ ਹੀ ਬੇਅਦਬੀ ਦਾ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਸਿੱਖ ਬਦਨਾਮ ਹੋਣ। ਹੁਣ ਇਹ ਜਾਂਚ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂ ਕਿ ਬਰਗਾੜੀ ਮੋਰਚਾ ਲੱਗਣ ਕਾਰਨ ਜਿਹਨਾਂ ਤੋਂ ਬੇਅਦਬੀ ਕਰਵਾਈ ਗਈ ਸੀ ਉਹ ਫੜੇ ਗਏ ਤੇ ਹੁਣ ਖਰੜਾ ਨੇ ਸਰਸੇ ਵਾਲੇ ਨੂੰ ਨਾਮਜ਼ਦ ਕਰ ਲਿਆ ਹੈ। ਉਸ ਨਾਲ ਵੀ ਉਸੇ ਤਰ੍ਹਾਂ ਦਾ ਵਿਵਹਾਰ ਕੀਤਾ ਜਾਵੇ ਜਿਸ ਤਰ੍ਹਾਂ ਦਾ ਸਿੱਖਾਂ ਨਾਲ ਕੀਤਾ ਗਿਆ ਸੀ।

ਉਸ ਨੂੰ ਵੀ ਕਰੰਟ ਲਗਾਇਆ ਜਾਵੇ, ਉਸ ਨੂੰ ਪੁੱਠਾ ਟੰਗਿਆ ਜਾਵੇ ਤੇ ਉਸ ਨੂੰ ਪਾਣੀ ਵਿਚ ਡੁਬੋਇਆ ਜਾਵੇ। ਸਿੱਖ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਹੁਣ ਸੱਚ ਸਾਹਮਣੇ ਆ ਚੁੱਕਾ ਹੈ ਤੇ ਹੁਣ ਉਹ ਅਕਾਲੀ ਫੂਲਾ ਸਿੰਘ ਵਾਲਾ ਰੋਲ ਨਿਭਾਉਣ ਤੇ ਸੁਖਬੀਰ ਨੂੰ ਬੰਨ੍ਹ ਕੇ ਲਿਆਓ ਤੇ ਇਸ ਤੋਂ ਸੱਚ ਪੁੱਛਿਆ ਜਾਵੇ ਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਉਂ ਕਰਵਾਈ ਹੈ।

Gurmeet Ram RahimGurmeet Ram Rahim

ਸੁਖਬੀਰ ਬਾਦਲ ਨੇ ਜਿਹੜੀਆਂ ਫ਼ਿਲਮਾਂ ਚਲਾਈਆਂ ਸਨ ਉਸ ਦਾ ਵੀ ਲੇਖਾ-ਜੋਖਾ ਮੰਗਿਆ ਜਾਵੇ। ਕੋਈ ਵੀ ਦੋਸ਼ੀ ਕਿਸੇ ਵੀ ਪਾਰਟੀ ਦਾ ਹੋਵੇ ਉਸ ਨੂੰ ਬਖ਼ਸ਼ਣਾ ਨਹੀਂ ਚਾਹੀਦਾ ਕਿਉਂ ਕਿ ਇਹ ਰਾਜਨੀਤੀ ਨਹੀਂ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ। ਉਹਨਾਂ ਨੇ ਜੱਥੇਦਾਰ ਹਰਪ੍ਰੀਤ ਸਿੰਘ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਮੁੱਦੇ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ, ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬਾਦਲਾਂ ਦਾ ਬਾਈਕਾਟ ਕਰਨ ਤੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab, Moga

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement