ਧਾਕੜ ਨਿਕਲੇ ਇਸ ਪਿੰਡ ਦੇ ਕਿਸਾਨ, ਸੜਕ ਤੋੜਨ ਆਏ ਅਧਿਕਾਰੀ ਮੋੜੇ ਪੁੱਠੇ ਪੈਰੀਂ
Published : Aug 10, 2020, 6:09 pm IST
Updated : Aug 10, 2020, 6:09 pm IST
SHARE ARTICLE
Muktsar Sahib Punajb Farmer Government of Punjab Punjab India
Muktsar Sahib Punajb Farmer Government of Punjab Punjab India

ਸਰਕਾਰ ਦੇ ਲਾਰਿਆਂ ਨੇ ਡੋਬੇ ਕਿਸਾਨ!

ਮੁਕਤਸਰ ਸਾਹਿਬ: ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਉਦੇਕਰਨ ਦਾ ਹੈ ਜਿੱਥੇ ਬਰਸਾਤ ਦੇ ਪਾਣੀ ਨੂੰ ਸੜਕ ਪੁੱਟ ਕੇ ਸੂਏ ਵਿਚ ਸੁਟਣ ਆਏ ਪ੍ਰਸ਼ਾਸਨਿਕ ਅਧਿਕਾਰੀ ਦਾ ਕਿਸਾਨਾਂ ਤੇ ਪਿੰਡਾਂ ਦੇ ਲੋਕਾਂ ਨੇ ਜੰਮ ਕੇ ਵਿਰੋਧ ਕੀਤਾ।

MukatsarMukatsar

ਦਰਅਸਲ ਪਿੰਡ ਦਾ ਇਕ ਹਿੱਸਾ ਜੋ ਕੋਟਕਪੂਰਾ ਰੋਡ ਨਾਲ ਲਗਦਾ ਕਾਫੀ ਨੀਵਾਂ ਹੋਣ ਕਾਰਨ ਬੀਤੇ ਵਰੇ ਦੀ ਤਰਾਂ ਇਸ ਵਾਰ ਵੀ ਪਛਿਲੇ ਪਿੰਡਾਂ 'ਚ ਮੀਂਹ ਨੇ ਅਜਿਹੀ ਮਾਰ ਮਾਰੀ ਕਿ ਸੈਂਕੜੇ ਏਕੜ ਫਸਲ ਤਬਾਹ ਹੋ ਗਈ।

FarmerFarmer

ਇੱਥੋਂ ਤੱਕ ਇੱਕ ਬਸਤੀ ਵੀ ਪਾਣੀ ਦੀ ਮਾਰ ਹੇਠ ਆਈ। ਹੁਣ ਪ੍ਰਸ਼ਾਸ਼ਨ ਇਸ ਪਾਣੀ ਨੂੰ ਫਿਰੋਜ਼ਪੁਰ ਰੋਡ ਪੁੱਟ ਕੇ ਸੜਕ ਪਾਰ ਕਰਕੇ ਸੂਏ ਵਿਚ ਸੁੱਟਣਾ ਚਾਹੁੰਦਾ ਹੈ। ਇਸ ਲਈ ਅੱਜ ਤਹਿਸੀਲਦਾਰ ਦੀ ਅਗਵਾਈ ਵਿਚ ਨਹਿਰੀ ਵਿਭਾਗ ਦੇ ਅਧਿਕਾਰੀ ਜਦੋਂ ਜੇ ਸੀ ਬੀ ਲੈ ਪਹੁੰਚੇ ਤਾਂ ਫਿਰੋਜ਼ਪੁਰ ਰੋਡ ਤੇ ਸਥਿਤ ਜ਼ਮੀਨ ਮਾਲਕਾਂ ਨੇ ਜੰਮ ਕੇ ਹੰਗਾਮਾ ਕੀਤਾ ਤੇ ਸੜਕ ਪੁੱਟਣ ਦਾ ਵਿਰੋਧ ਕੀਤਾ।

MukatsarMukatsar

ਸ਼ਾਮਜੀਤ ਸਿੰਘ ਕਿਸਾਨ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨ ਨੇ ਪਿਛਲੇ ਸਾਲ ਵੀ ਇਹੀ ਗੱਲ ਆਖੀ ਸੀ ਕਿ ਉਹਨਾਂ ਮੀਂਹ ਦਾ ਪਾਣੀ ਸੂਬੇ ਵਿਚ ਸੁਟਣਗੇ ਤੇ ਜਿੰਨਾ ਮੁਆਵਜ਼ਾ ਬਣਦਾ ਹੋਇਆ ਉਹ ਵੀ ਕਿਸਾਨਾਂ ਨੂੰ ਦਿੱਤਾ ਜਾਵੇਗਾ ਪਰ ਇਸ ਦਾ ਅਜੇ ਤਕ ਕੋਈ ਹੱਲ ਨਹੀਂ ਨਿਕਲਿਆ।

FarmerFarmer

ਓਧਰ ਜਦੋਂ ਮੌਕੇ 'ਤੇ ਪਹੁੰਚੇ ਪ੍ਰਸ਼ਾਸਨਿਕ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਭਜਦੇ ਦਿਖੇ। ਸੋ ਹੁਣ ਦੇਖਣਾ ਹੋਵੇਗਾ ਪ੍ਰਸ਼ਸਨ ਦੇ ਉੱਚ ਅਧਿਕਾਰੀ ਇਹਨਾਂ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਕਦੋਂ ਧਿਆਨ ਦਿੰਦੇ ਨੇ ਤੇ ਕਦੋਂ ਪਾਣੀ ਦੀ ਨਿਕਾਸੀ ਦਾ ਠੋਸ ਪ੍ਰਬੰਧ ਕਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement