ਨਿਊਜ਼ੀਲੈਂਡ ਪੜ੍ਹਨ ਆਈਆਂ ਦੋ ਕੁੜੀਆਂ ਨੇ ਸੜਕ 'ਤੇ ਮਿਲਿਆ ਡਾਲਰਾਂ ਦਾ ਲਿਫ਼ਾਫ਼ਾ ਵਾਪਸ ਕੀਤਾ
Published : Aug 7, 2020, 8:24 am IST
Updated : Aug 7, 2020, 8:24 am IST
SHARE ARTICLE
 Rajbir Kaur and Suhajveer Kaur
Rajbir Kaur and Suhajveer Kaur

ਰਾਜਬੀਰ ਕੌਰ ਅਤੇ ਸੁਹਜਵੀਰ ਕੌਰ ਨੇ ਪੇਸ਼ ਕੀਤੀ ਈਮਾਨਦਾਰੀ ਦੀ ਮਿਸਾਲ

ਔਕਲੈਂਡ: ਅੱਜ ਦੇ ਯੁੱਗ ਵਿਚ ਲੋਕ ਲੱਭੀ ਲਭਾਈ ਵਸਤੂ ਮੋੜਨ ਦੀ ਥਾਂ ਤਰੀਕੇ ਨਾਲ ਵਰਤਣ ਵਿਚ ਸਿਆਣਪ ਸਮਝਦੇ ਹਨ। ਜੇਕਰ ਇਹ ਵਸਤੂ ਪੈਸਿਆਂ (ਡਾਲਰਾਂ) ਦੇ ਰੂਪ ਵਿਚ ਹੋਵੇ ਤਾਂ ਆਮ ਇਨਸਾਨ ਦਾ ਦਿਲ ਜ਼ਰੂਰ ਕਰੇਗਾ ਕਿ ਕਿਉਂ ਨਾ ਇਹ ਰਕਮ ਵਰਤ ਕੇ ਕੁਝ ਅਮੀਰ ਬਣਿਆ ਜਾਵੇ?  ਪਰ ਅਮੀਰੀ ਦੇ ਅਰਥ ਬੇਗਾਨਾ ਧਨ ਮੋੜਨ ਵਿਚ ਵੀ ਲੁਕੇ ਹੁੰਦੇ ਹਨ ਜਿਨ੍ਹਾਂ ਦੀ ਉਦਾਹਰਣ ਪੰਜਾਬ ਦੀਆਂ ਦੋ ਕੁੜੀਆਂ ਰਾਜਬੀਰ ਕੌਰ ਪਿੰਡ ਚੱਕ ਫਤਹਿ ਸਿੰਘ ਵਾਲਾ (ਬਠਿੰਡਾ) ਅਤੇ ਸੁਹਜਵੀਰ ਕੌਰ ਪਿੰਡ ਦਿੜਬਾ (ਸੰਗਰੂਰ) ਨੇ ਇਥੋਂ ਦੇ ਇਕ ਸ਼ਹਿਰ ਹਮਿਲਟਨ ਵਿਖੇ ਪੇਸ਼ ਕੀਤੀ।

Study File Photo

ਬੀਤੇ ਦਿਨੀਂ ਜਦੋਂ ਉਹ ਬਾਅਦ ਦੁਪਹਿਰ ਅਪਣੇ ਕਾਲਜ 'ਵਿਨਟੈਕ' ਜਾ ਰਹੀਆਂ ਸਨ ਤਾਂ ਰਸਤੇ ਦੇ ਵਿਚ ਉਨ੍ਹਾਂ ਨੂੰ ਇਕ ਲਿਫਾਫਾ ਮਿਲਿਆ ਜਿਸ ਉਤੇ ਏ. ਐਨ. ਜ਼ੈਡ. ਬੈਂਕ ਦਾ ਨਾਂ ਲਿਖਿਆ ਸੀ। ਕੁੜੀਆਂ ਨੇ ਜਦੋਂ ਚੈਕ ਕੀਤਾ ਤਾਂ ਉਸ ਵਿਚ  ਕੁਝ ਹਜ਼ਾਰ ਡਾਲਰ ਸਨ।  ਉਨ੍ਹਾਂ ਦੇ ਮਨ ਵਿਚ ਆਇਆ ਕਿ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਪਰ ਫਿਰ ਖ਼ਿਆਲ ਆਇਆ ਕਿ ਕਲਾਸ ਲਗਾਉਣ ਦਾ ਵੀ ਸਮਾਂ ਹੋ ਚਲਿਆ ਹੈ ਤੇ ਉਹ ਨਵੀਂਆਂ-ਨਵੀਂਆਂ ਆਈਆਂ ਹਨ,

StudyFile Photo

ਜਿਆਦਾ ਜਾਣਕਾਰੀ ਵੀ ਨਹੀਂ ਕਿ ਕਿੱਥੇ ਰੀਪੋਰਟ ਕਰਨ, ਇਸ ਕਰ ਕੇ ਉਨ੍ਹਾਂ ਸੋਚਿਆ ਕਿ ਉਹ ਇਸ ਨੂੰ ਅਪਣੇ ਪ੍ਰਫ਼ੈਸਰ ਨੂੰ ਦੇ ਦੇਣਗੀਆਂ। ਉਨ੍ਹਾਂ ਇਹ ਲਿਫਾਫਾ ਅਪਣੇ ਪ੍ਰੋਫ਼ੈਸਰ ਨੂੰ ਦੇ ਦਿਤਾ ਅਤੇ ਕਲਾਸ ਲਾ ਲਾਈ। ਪ੍ਰੋਫ਼ੈਸਰ ਨੇ ਕਿਹਾ ਕਿ ਉਹ ਇਹ ਰਕਮ ਕੱਲ ਖ਼ੁਦ ਹੀ ਉਨ੍ਹਾਂ ਨਾਲ ਪੁਲਿਸ ਸਟੇਸ਼ਨ ਜਾ ਕੇ ਦੇ ਆਉਣਗੇ। ਅਗਲੇ ਦਿਨ ਇਹ ਰਕਮ ਪੁਲਿਸ ਦੇ ਸਪੁਰਦ ਕਰ ਦਿਤੀ ਗਈ।

Study File Photo

ਪੁਲਿਸ ਨੇ ਉਸ ਰਕਮ ਦੇ ਮਾਲਕਾਂ ਨੂੰ ਲੱਭ ਲਿਆ। ਮਾਲਕ ਜਦੋਂ ਇਹ ਗਵਾਚਿਆ ਲਿਫਾਫਾ ਵਾਪਸ ਲੈਣ ਆਏ ਤਾਂ ਉਨ੍ਹਾਂ ਕਿਹਾ ਕਿ ਜਿਸਨੇ ਵੀ ਇਹ ਪੈਸੇ ਮੋੜੇ ਹਨ ਅਸੀਂ ਉਨ੍ਹਾਂ ਦਾ ਧਨਵਾਦ ਕਰਨਾ ਚਾਹੁੰਦੇ ਹਾਂ। ਪ੍ਰੋਫ਼ੈਸਰ ਅਤੇ ਇਹ ਦੋਵੇਂ ਕੁੜੀਆਂ ਪੁਲਿਸ ਸਟੇਸ਼ਨ ਗਈਆਂ ਤਾਂ ਰਕਮ ਦੇ ਅਸਲ ਮਾਲਕਾਂ ਨੇ ਇਨ੍ਹਾਂ ਕੁੜੀਆਂ ਦਾ ਦਿਲੋਂ ਧਨਵਾਦ ਕੀਤਾ।

StudyFile Photo

ਇਨ੍ਹਾਂ ਕੁੜੀਆਂ ਲਈ ਦੋ ਥੈਂਕਸ ਕਾਰਡ ਅਤੇ 100-100 ਡਾਲਰ ਇਨਾਮ ਈਮਾਨਦਾਰੀ ਜ਼ਿੰਦਾ ਰਖਣ ਦੀ ਉਦਾਹਰਣ ਪੇਸ਼ ਕਰਨ ਲਈ ਸਤਿਕਾਰ ਵਜੋਂ ਦਿਤੇ। ਇਸ ਤੋਂ ਬਾਅਦ ਹਮਿਲਟਨ ਪੁਲਿਸ ਨੇ ਵੀ ਅਪਣੀ ਫ਼ੇਸਬੁੱਕ ਉਤੇ ਇਨ੍ਹਾਂ ਅੰਤਰਾਰਾਸ਼ਟਰੀ ਕੁੜੀਆਂ ਬਾਬਤ ਬਹੁਤ ਸੋਹਣਾ ਲਿਖ ਕੇ ਪਾਇਆ ਅਤੇ ਮਾਣ ਮਹਿਸੂਸ ਕੀਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement