
ਕਿਹਾ ਮੈਂ ਅਜਿਹੇ ਵਿਵਾਦਾਂ ਵਿਚ ਪੈਂਦਾ ਨਹੀਂ
ਗੁਰਦਾਸਪੁਰ: ਰਾਮ ਮੰਦਰ ਦੇ ਭੂਮੀ ਪੂਜਨ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਮਾਇਣ ਲਿਖੇ ਜਾਣ ਵਾਲੇ ਭਾਸ਼ਣ ਤੋਂ ਬਾਅਦ ਜਿੱਥ ਸਿੱਖਾਂ ਭਾਈਚਾਰੇ ਵਿਚ ਰੋਸ ਦੇਖਣ ਨੂੰ ਮਿਲਿਆ ਹੈ। ਓਥੇ ਹੀ ਪੰਜਾਬ ਭਰ ਵਿਚ ਸਿਆਸਤ ਵੀ ਗਰਮਾਈ ਹੋਈ ਹੈ। ਇਸੇ ਤਰ੍ਹਾਂ ਭਾਜਪਾ ਦੇ ਹਿਮਾਈਤੀ ਰਹੇ ਢੀਂਡਸਾ ਨੇ ਵੀ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਨਕਾਰਦੇ ਨਜ਼ਰ ਆਏ।
PM Narendra Modi
ਬੇਸ਼ੱਕ ਢੀਂਡਸਾ ਇਸ ਮਾਮਲੇ ਵਿਚ ਖੁੱਲ੍ਹ ਕੇ ਤਾਂ ਪ੍ਰਧਾਨ ਮੰਤਰੀ ਦਾ ਵਿਰੋਧ ਨਹੀਂ ਕਰ ਸਕੇ। ਪਰ ਓ ਇਸ ਗੱਲ ਨੂੰ ਕਬੂਲਦੇ ਨਜ਼ਰ ਜ਼ਰੂਰ ਆਏ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਰਮਾਇਣ ਲਿਖੀ ਹੀ ਨਹੀਂ ਕਹਿ ਕੇ ਗੱਲ ਗੋਲ ਮੋਲ ਕਰ ਗਏ। ਇਸ ਤੋਂ ਇਲਾਵਾ ਢੀਂਡਸਾ ਨੇ 267 ਸਰੂਪਾਂ ਦੇ ਮਾਮਲੇ 'ਚ ਐਸਜੀਪੀਸੀ ਤੇ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ।
Leaders
ਦੱਸ ਦੇਈਏ ਕਿ ਢੀਂਡਸਾ ਬਟਾਲਾ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸਨ ਤੇ ਕੁਝ ਅਕਾਲੀ ਦਲ ਬਾਦਲ ਧੜੇ ਨੂੰ ਛੱਡ ਢੀਂਡਸਾ ਦੀ ਪਾਰਟੀ ਵਿਚ ਸ਼ਾਮਲ ਹੋਏ। ਸੋ ਢੀਂਡਸਾ ਦੇ ਪ੍ਰਧਾਨ ਮੰਤਰੀ ਦੇ ਬਿਆਨ ਤੇ ਕੀਤੀ ਅੱਧ ਪਚੱਧੀ ਟਿੱਪਣੀ ਕਿਤੇ ਨਾ ਕਿਤੇ ਇਸ ਗੱਲ ਵੱਲ ਜ਼ਰੂਰ ਇਸ਼ਾਰਾ ਕਰਦੀ ਹੈ ਕਿ ਢੀਂਡਸਾ ਆਉਣ ਵਾਲੇ ਸਮੇਂ ਵਿਚ ਭਾਜਪਾ ਨਾਲ ਚੰਗੇ ਸਬੰਧ ਕਾਇਮ ਰੱਖਣਾ ਚਹੁੰਦੇ।
Sukhdev Singh Dhindsa
ਉੱਥੇ ਹੀ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਗਾਇਬ ਹੋਏ 267 ਸਰੂਪਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਅਕਾਲ ਤਖ਼ਤ ਦੇ ਜਥੇਦਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਵਾਲੇ ਪੈਸਾ, ਸੋਨਾ ਚਾਂਦੀ ਅਤੇ ਜ਼ਮੀਨਾਂ ਤਾਂ ਸਾਂਭ-ਸਾਂਭ ਕੇ ਰੱਖਦੇ ਨੇ ਪਰ ਗੁਰੂ ਕਿੱਥੇ ਗਿਆ ਉਨ੍ਹਾਂ ਨੂੰ ਪਤਾ ਹੀ ਨਹੀਂ।
Sikhs
ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਉਨ੍ਹਾਂ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਕਰੋੜਾਂ ਅਰਬਾਂ ਲਾਹਣਤਾਂ, ਜਿਨ੍ਹਾਂ ਵੇਲੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ 267 ਸਰੂਪ ਗਾਇਬ ਹੋਏ। ਇਸ ਦੇ ਨਾਲ ਹੀ ਉਨ੍ਹਾਂ ਗਿਆਨੀ ਇਕਬਾਲ ਸਿੰਘ ਵੱਲੋਂ ਦਿੱਤੇ ਬਿਆਨ ਦਾ ਮੁੱਦਾ ਵੀ ਫਿਰ ਤੋਂ ਉਠਾਇਆ।
Sukhdev Singh Dhindsa
ਦੱਸ ਦਈਏ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਅਤਿ ਸੁਰੱਖਿਆ ਵਾਲੇ ਸਥਾਨ ਤੋਂ 267 ਸਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ ਹੈ, ਜਿਸ ਦੀ ਜਾਂਚ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੜਤਾਲੀਆ ਕਮੇਟੀ ਗਠਿਤ ਕੀਤੀ ਗਈ ਹੈ ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।