
ਭੁੱਬਾਂ ਮਾਰ-ਮਾਰ ਰੋਂਦੀ ਮਾਂ ਦਾ ਦੇਖ ਲਓ ਹਾਲ
ਤਰਨ ਤਾਰਨ: ਮਾਮਲਾ ਤਰਨ ਤਾਰਨ ਦੇ ਪਿੰਡ ਭਿੱਖੀ ਵਿੰਡ ਦਾ ਹੈ ਜਿੱਥੇ 24 ਸਾਲਾਂ ਵਿਅਹੁਤਾ ਨੂੰ ਸਹੁਰੇ ਪਰਿਵਾਰ ਤੇ ਮੌਤ ਦੇ ਘਾਟ ਉਤਾਰਨ ਦੇ ਦੋਸ਼ ਲੱਗੇ ਨੇ। ਦਰਅਸਲ ਨੈਂਨਸੀ ਨਾਮ ਇਸ ਲੜਕੀ ਦਾ ਵਿਸ਼ਾਹ ਤਕਰੀਬਬ 40 ਦਿਨ ਪਹਿਲਾਂ ਭਿੱਖੀ ਵਿੰਗ ਦੇ ਰਹਿਣ ਵਾਲੇ ਸੁਰੇਸ਼ ਕੁਮਾਰ ਨਾਲ ਕੀਤਾ ਗਿਆ ਸੀ। ਪੇਕੇ ਪਰਿਵਾਰ ਦਾ ਇਲਜ਼ਾਮ ਹੈ ਕਿ ਓਨ੍ਹਾਂ ਦੀ ਲੜਕੀ ਨੂੰ ਵਿਆਹਤ ਤੋਂ ਕੁਝ ਦਿਨਾਂ ਬਾਅਦ ਹੀ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ।
Tarn Taran
ਲੜਕੀ ਦੇ ਪਰਿਵਾਰ ਨੇ ਜਾਣਕਾਰੀ ਦੇ ਸ਼ੱਕ ਜ਼ਾਹਿਰ ਕਰਦੇ ਕਿਹਾ ਕਿ ਜਿਸ ਨੂੰ ਉਸ ਦੇ ਸਹੁਰੇ ਪਰਿਵਾਰ ਵਾਲੇ ਹਾਰਟ ਅਟੈਕ ਨਾਲ ਹੋਈ ਮੌਤ ਦੱਸ ਰਹੇ ਹਨ। ਉਹ ਸੱਚ ਨਹੀਂ ਜਦ ਕਿ ਲੜਕੀ ਦਾ ਪੋਸਟਮਾਰਟਮ ਵਿਚ ਪੁਸ਼ਟੀ ਹੋਈ ਹੈ ਕਿ ਮੌਤ ਦਾ ਜ਼ਹਿਰੀਲਾ ਟੀਕਾ ਲਗਾਉਣ ਕਰਕੇ ਹੋਈ ਹੈ। ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਤੇ ਵੀ ਕਾਰਵਾਈ ਨਾ ਕਰਨ ਦੇ ਦੋਸ਼ ਲੱਗੇ ਹਨ।
Tarn Taran
ਉੱਥੇ ਹੀ ਰੋਂਦੇ ਹੋਏ ਲੜਕੀ ਦੀ ਮਾਂ ਨੇ ਦਸਿਆ ਕਿ ਉਸ ਦੀ ਬੇਟੀ ਬਿਲਕੁੱਲ ਠੀਕ ਸੀ ਪਰ ਸਹੁਰੇ ਘਰ ਵਿਚ ਉਸ ਨਾਲ ਬਦਸਲੂਕੀ ਕੀਤੀ ਜਾਂਦੀ ਸੀ। ਉਸ ਨੂੰ ਵਿਆਹ ਨੂੰ 38 ਦਿਨ ਹੀ ਹੋਏ ਸਨ। ਲੜਕੀ ਦੇ ਭਰਾ ਨੇ ਦਸਿਆ ਕਿ ਉਸ ਦੀ ਭੈਣ ਨੂੰ ਟੀਕੇ ਲਗਾਏ ਜਾਂਦੇ ਸੀ। ਉਸ ਦਾ ਪਤੀ ਪ੍ਰਾਈਵੇਟ ਹਸਪਤਾਲ ਵਿਚ ਨੌਕਰੀ ਕਰਦਾ ਹੈ ਤੇ ਉਸ ਨੂੰ ਦਵਾਈਆਂ ਬਾਰੇ ਸਾਰੀ ਜਾਣਕਾਰੀ ਸੀ ਇਸ ਲਈ ਉਸ ਨੇ ਇਸ ਦਾ ਨਾਜ਼ਾਇਜ਼ ਫਾਇਦਾ ਚੁੱਕਿਆ ਹੈ।
Mother
ਉਹਨਾਂ ਨੇ ਪ੍ਰਸ਼ਾਸ਼ਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਓਧਰ ਪੁਲਿਸ ਨੇ ਲੜਕੀ ਦੇ ਪੇਕੇ ਪਰਵਾਰ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਤੇ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਸੋ ਹੁਣ ਦੇਖਣਾ ਹੋਵੇਗਾ ਪ੍ਰਸ਼ਾਸਨ ਕਦੋਂ ਇਸ ਪੀੜ੍ਹਤ ਪਰਿਵਾਰ ਨੂੰ ਇਨਸਾਫ ਦਵਾਉਣ ਵਿਚ ਮਦਦ ਕਰਦਾ।
Family
ਪਰ ਇਸ ਮਾਮਲੇ ਨੇ ਇੱਕ ਵਾਰ ਫਿਰ ਇਹ ਜ਼ਰੂਰ ਸਾਬਤ ਕਰ ਦਿੱਤਾ ਕਿ ਕਿ ਬੇਸ਼ੱਕ ਸਮਾਜ ਵਿਚ ਔਰਤਾਂ ਦੇ ਸੁਰੱਖਿਆ ਦੇ ਲੱਖ ਦਾਅਵੇ ਕੀਤੁ ਜਾਂਦੇ ਹੋਣ ਪਰ ਇਸ ਦੀ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।