
ਜੇਠ,ਜੇਠਾਣੀ ਤੇ ਸੱਸ ਨੇ ਮਿਲ ਕੇ ਕੁੱਟੀ ਨੂੰਹ
ਗੁਰਦਾਸਪੁਰ: ਸੋਸ਼ਲ ਮੀਡੀਆ ਤੇ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਔਰਤ ਦੀ ਮਾਰ-ਕੁੱਟ ਕੀਤੀ ਜਾ ਰਹੀ ਹੈ। ਉਸ ਦਾ ਨਾਂਅ ਕਵਲਜੀਤ ਕੌਰ ਹੈ ਤੇ ਮਾਰ-ਕੁੱਟ ਕਰਨ ਵਾਲੇ ਵੀ ਕੋਈ ਹੋਰ ਨਹੀਂ, ਸਗੋਂ ਉਸ ਦੇ ਹੀ ਸਹੁਰੇ ਹਨ। ਪੀੜਤ ਮਹਿਲਾ ਦੇ ਬਿਆਨ ਮੁਤਾਬਿਕ ਉਸ ਦਾ ਪਤੀ ਵਿਦੇਸ਼ 'ਚ ਰਹਿੰਦਾ ਹੈ ਤੇ ਸ਼ੁਰੂ ਤੋਂ ਹੀ ਉਹਨਾਂ 'ਚ ਝਗੜਾ ਰਹਿੰਦਾ ਸੀ।
Gurdaspur
ਪਿਛਲੇ ਸਮੇਂ 'ਚ ਉਹਨਾ ਦੀ ਰਜ਼ਾਮੰਦੀ ਕਰਵਾ ਕੇ ਫੈਸਲਾ ਕਰਵਾ ਦਿੱਤਾ ਗਿਆ ਸੀ ਪਰ ਹੁਣ ਉਸ ਦੇ ਸਹੁਰੇ ਸੱਸ ਤੇ ਜੇਠਾਣੀ ਵੱਲੋਂ ਉਸ ਨੂੰ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਗਿਆ ਹੈ ਜਿਸ ਦੀ ਵੀਡੀਓ ਉਸ ਦੀ ਭਾਬੀ ਵੱਲੋਂ ਬਣਾਈ ਗਈ। ਪੀੜਤਾ ਦਾ ਕਹਿਣਾ ਹੈ ਕਿ ਉਸ ਦੇ ਦੋ ਬੱਚੇ ਹਨ। ਉਸ ਦਾ ਪਤੀ ਆਸਟ੍ਰੇਲੀਆ ਵਿਚ ਰਹਿੰਦਾ ਹੈ ਤੇ ਉਹਨਾਂ ਦਾ ਵਿਆਹ 2014 ਵਿਚ ਹੋਇਆ ਸੀ।
Kawaljit Kaur
ਉਸ ਦੇ ਪਤੀ ਨਾਲ ਉਸ ਦਾ ਝਗੜਾ ਚਲ ਰਿਹਾ ਹੈ। ਉਸ ਦੇ ਪੇਕੇ ਹਰ ਵਾਰ ਪੰਚਾਇਤ ਲੈ ਕੇ ਅਪਣੀ ਧੀ ਦੇ ਘਰ ਜਾਂਦੇ ਰਹੇ ਹਨ ਤੇ ਫੈਸਲਾ ਕਰ ਕੇ ਆਉਂਦੇ ਸਨ ਕਿ ਉਸ ਨੇ ਇੱਥੇ ਹੀ ਘਰ ਵਿਚ ਰਹਿਣਾ ਹੈ। ਫਿਰ ਗੱਲ ਥਾਣੇ ਤਕ ਗਈ ਜਿਸ ਨੇ ਫੈਸਲਾ ਕੀਤਾ ਕਿ ਉਸ ਦਾ ਪਤੀ ਉਸ ਨੂੰ ਹਰ ਮਹੀਨੇ 20 ਹਜ਼ਾਰ ਪਾਇਆ ਕਰੇਗਾ ਤੇ ਉਸ ਦੇ ਘਰ ਵਿਚੋਂ ਕੰਧ ਕੱਢ ਦਿੱਤੀ ਜਾਵੇਗੀ। ਫਿਰ ਉਸ ਦਾ ਉਸ ਦੀ ਸੱਸ ਨਾਲ ਕੋਈ ਲੈਣਾ-ਦੇਣਾ ਨਹੀਂ ਰਹੇਗਾ।
Gurdaspur
ਇਸ ਤੋਂ ਬਾਅਦ ਉਸ ਦੇ ਜੇਠ ਨੇ ਵੀ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਦੇ ਉਸ ਦਾ ਵਿਰੋਧ ਕੀਤਾ ਪਰ ਉਸ ਨੇ ਉਸ ਦੀ ਇਕ ਵੀ ਨਹੀਂ ਸੁਣੀ। ਉਸ ਤੋਂ ਬਾਅਦ ਔਰਤ ਨੇ ਅਪਣੀ ਭਾਬੀ ਨੂੰ ਇਹ ਸਭ ਕੁੱਝ ਦਸਿਆ। ਉਸ ਦੇ ਪਤੀ ਨੇ ਉਸ ਦੀ ਭਾਬੀ ਨੂੰ ਵੀ ਫੋਨ ਦੇ ਗਾਲ੍ਹਾਂ ਕੱਢੀਆਂ ਜਿਸ ਦੀ ਵੀਡੀਉ ਉਸ ਨੇ ਅਪਣੀ ਸੱਸ ਨੂੰ ਸੁਣਾਈ। ਇਸ ਤੋਂ ਬਾਅਦ ਉਸ ਦੀ ਸੱਸ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
Gurdaspur
ਇਸ ਕੁੱਟਮਾਰ ਵਿਚ ਉਸ ਦਾ ਸਾਰਾ ਸਾਹੁਰਾ ਪਰਿਵਾਰ ਸ਼ਾਮਲ ਸੀ। ਔਰਤ ਦੀ ਸੋਟੀਆਂ, ਵੇਲਣਾ ਆਦਿ ਨਾਲ ਔਰਤ ਦੀ ਕੁੱਟਮਾਰ ਕੀਤੀ ਗਈ। ਔਰਤ ਮੁਤਾਬਿਕ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਪਰ ਪੁਲਿਸ ਨੇ ਵੀ ਕੋਈ ਐਕਸ਼ਨ ਨਹੀਂ ਲਿਆ। ਜਿਸ ਤੇ ਔਰਤ ਆਯੋਗ ਦੀ ਦਖਲ 'ਤੇ ਹੀ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
Kawaljit Kaur
ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਰੋਂਦੀ ਹੋਈ ਇਸ ਮਹਿਲਾ ਦਾ ਇਹੀ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਕਿਥੇ ਲੈ ਕੇ ਜਾਵੇਗੀ,ਇਸ ਲਈ ਉਸ ਨੇ ਇਨਸਾਫ ਦੀ ਮੰਗ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।