ਸ਼ਾਨਦਾਰ ਕਾਰਗੁਜ਼ਾਰੀ ਵਾਲੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਿੰਨ ਹਜ਼ਾਰ ਅਧਿਆਪਕ ਸਨਮਾਨਿਤ
Published : Sep 10, 2019, 3:27 pm IST
Updated : Sep 10, 2019, 3:27 pm IST
SHARE ARTICLE
3,000 teachers of Hoshiarpur district honored
3,000 teachers of Hoshiarpur district honored

ਹੁਣ ਤੱਕ ਪੰਜਾਬ ਦੇ 15 ਹਜ਼ਾਰ ਅਧਿਆਪਕਾਂ ਨੂੰ ਦਿੱਤੇ ਜਾ ਚੁੱਕੇ ਹਨ ਪ੍ਰਸ਼ੰਸਾ ਪੱਤਰ

ਟਾਂਡਾ: ਸਿੱਖਿਆ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੌ ਫ਼ੀਸਦੀ ਨਤੀਜੇ ਅਤੇ ਸਮਾਰਟ ਸਕੂਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਟਾਂਡਾ ਦੇ ਵਾਈਟ ਹਾਉਸ ਪੈਲੇਸ ਵਿਖੇ ਉੱਚ ਪੱਧਰੀ ਭਰਵੇਂ ਸਮਾਗਮ ਵਿੱਚ ਸਕੱਤਰ ਸਿੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਵੱਲੋਂ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਲਗਭਗ ਤਿੰਨ ਹਜ਼ਾਰ ਅਧਿਆਪਕਾਂ ਪ੍ਰਸ਼ੰਸਾ ਪੱਤਰ  ਦਿੱਤੇ ਗਏ। ਇਸ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਹਾਜ਼ਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਕੂਲ ਮੁਖੀਆਂ, ਅਧਿਆਪਕਾਂ ਅਤੇ ਆਹਲਾ  ਸਿੱਖਿਆ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿੱਖਿਆ ਨੂੰ ਪਿਛਲੇ ਦੋ ਸਾਲਾਂ ਵਿੱਚ ਅਧਿਆਪਕਾਂ ਨੇ ਲਗਨ ਅਤੇ ਮਿਹਨਤ ਨਾਲ ਫ਼ਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੱਤਾ ਹੈ।

3,000 teachers of Hoshiarpur district honored3,000 teachers of Hoshiarpur district honored

ਇਸ ਸਭ ਦੀ ਝਲਕ ਅੱਜ ਦੇ ਸਮਾਗਮ ਦੇ ਪੰਡਾਲ ਵਿੱਚ ਬੈਠੇ ਮਿਹਨਤੀ ਅਧਿਆਪਕਾਂ ਨੂੰ ਵੇਖ ਕੇ ਮਿਲ ਰਹੀ ਹੈ, ਜੋ ਕਿ ਆਉਣ ਵਾਲੇ ਸਮੇਂ ਵਿੱਚ ਸਕੂਲ ਸਿੱਖਿਆ ਨੂੰ ਨਵੇਂ ਦਿਸਹੱਦਿਆਂ ਤੱਕ ਲੈ ਕੇ ਜਾਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਅਧਿਆਪਕ ਇਸ ਸਾਲ ਦੇ ਨਤੀਜਿਆਂ ਲਈ ਵੀ ਵਿਦਿਆਰਥੀਆਂ ਨੂੰ ਯੋਗ ਅਗਵਾਈ ਦੇਣਗੇ ਤਾਂ ਜੋ ਮਿਆਰੀ ਨਤੀਜੇ ਪ੍ਰਾਪਤ ਹੋ ਸਕਣ। ਉਨ੍ਹਾਂ ਸਮਾਰਟ ਸਕੂਲਾਂ ਪ੍ਰਤੀ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੇ ਇਸ ਮੁਹਿੰਮ ਨੂੰ ਦਿਲੋਂ ਅਪਣਾ ਕੇ ਪੰਜਾਬ ਦਾ ਨਾਮ ਭਾਰਤ ਵਿੱਚ ਵਧੀਆ ਮੁਕਾਮ ਤੇ ਪਹੁੰਚਾਇਆ ਹੈ।

3,000 teachers of Hoshiarpur district honored3,000 teachers of Hoshiarpur district honored

ਵਿਦਿਆਰਥੀਆਂ ਨੂੰ ਈ-ਕੰਟੈਂਟ ਨਾਲ ਸਿੱਖਣਾ ਸੌਖਾ ਅਤੇ ਰੌਚਕ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਆਪਕਾਂ ਨੇ ਹੀ  ਸਾਰੀਆਂ ਜਮਾਤਾਂ ਦੇ ਮੁੱਖ ਵਿਸ਼ਿਆਂ ਦੇ ਸਾਰੇ ਪਾਠਾਂ ਦਾ ਈ-ਕੰਟੈਂਟ ਤਿਆਰ ਕਰਕੇ ਮਿਸਾਲ ਕਾਇਮ ਕੀਤੀ ਹੈ ਅਤੇ ਹੁਣ ਸਾਡੇ ਸਮੂਹ ਅਧਿਆਪਕਾਂ ਦੀ ਵਾਰੀ ਹੈ ਕਿ ਇਸ ਈ-ਕੰਟੈਂਟ ਦੀ ਸੁਚੱਜੀ ਵਰਤੋਂ ਕਰਦੇ ਹੋਏ ਵਿਦਿਆਰਥੀਆਂ ਨੂੰ ਜਮਾਤ ਦੇ ਕਮਰੇ ਵਿੱਚ ਸਿੱਖਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਆਏ ਸਮੂਹ ਅਧਿਆਪਕਾਂ ਨੂੰ ਉਨ੍ਹਾਂ ਦੇ ਵੱਲੋਂ ਕੀਤੇ ਸਕੂਲਾਂ ਪ੍ਰਤੀ ਚੰਗੇ ਕਾਰਜਾਂ ਦੀ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਨੂੰ ਗੁਣਾਤਮਕ ਅਤੇ ਗਿਣਾਤਮਕ ਮਿਆਰ ਦੇਣ ਲਈ ਉਤਸ਼ਾਹਿਤ ਕੀਤਾ। 

3,000 teachers of Hoshiarpur district honored3,000 teachers of Hoshiarpur district honored

ਇਸ ਮੌਕੇ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਅਮਰਜੀਤ ਸਿੰਘ ਏ. ਐੱਸ. ਪੀ. ਡੀ., ਮੋਹਣ ਸਿੰਘ ਲੇਹਲ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.), ਸੁਖਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.), ਰਾਕੇਸ਼ ਕੁਮਾਰ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.), ਧੀਰਜ ਵਸ਼ਿਸ਼ਟ ਉਪ ਜਿਲ੍ਹਾ ਅਫ਼ਸਰ (ਐ. ਸਿੱ.), ਹਰਮਿੰਦਰਪਾਲ ਸਿੰਘ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ, ਦੀਪਕ ਵਸ਼ਿਸ਼ਟ ਸਟੇਟ ਅਵਾਰਡੀ, ਸ਼ੈਲੇਂਦਰ ਠਾਕੁਰ ਇੰਚਾਰਜ ਜਿਲ੍ਹਾ ਸਿੱਖਿਆ ਸੁਧਾਰ ਕਮੇਟੀ, ਕੁਲਤਰਨ ਸਿੰਘ ਜਿਲ੍ਹਾ ਸਾਇੰਸ ਸੁਪਰਵਾਈਜ਼ਰ, ਸੁਖਵਿੰਦਰ ਸਿੰਘ ਡੀ. ਐਮ. ਸਾਇੰਸ, ਨਰੇਸ਼ ਕੁਮਾਰ ਡੀ. ਐਮ. ਮੈਥ, ਸੁਰਜੀਤ ਸਿੰਘ ਡੀ. ਐਮ. ਅੰਗਰੇਜ਼ੀ ਆਦਿ ਮੌਜੂਦ ਸਨ।

3,000 teachers of Hoshiarpur district honored3,000 teachers of Hoshiarpur district honored

ਇਸ ਦੇ ਨਾਲ ਹੀ ਸਮੂਹ ਬੀ. ਪੀ. ਈ. ਓਜ਼. ਸੁਰਿੰਦਰ ਪਾਲ ਭੁੰਗਾ-1, ਪ੍ਰਕਾਸ਼ ਚੰਦ ਭੁੰਗਾ-2, ਰਾਮ ਲੁਭਾਇਆ ਬੁੱਲ੍ਹੋਵਾਲ, ਸੁਰਿੰਦਰ ਸਿੰਘ ਦਸੂਹਾ-1, ਮਨਜੀਤ ਸਿੰਘ ਦਸੂਹਾ-2, ਮੂਲ ਰਾਜ ਗੜ੍ਹਸ਼ੰਕਰ, ਮੋਹਣ ਲਾਲ ਹਾਜੀਪੁਰ, ਕਰਨੈਲ ਸਿੰਘ ਹੁਸ਼ਿਆਰਪੁਰ 1 ਏ, ਤੀਰਥ ਰਾਮ ਹੁਸ਼ਿਆਰਪੁਰ 2 ਬੀ, ਸਤਪਾਲ ਮਾਹਿਲਪੁਰ 1, ਸੁੱਚਾ ਰਾਮ ਮਾਹਿਲਪੁਰ 2, ਸੇਵਾ ਸਿੰਘ ਮੁਕੇਰੀਆਂ 1, ਗੁਰਮੀਤ ਸਿੰਘ ਟਾਂਡਾ 1, ਚਮਨ ਲਾਲ ਟਾਂਡਾ 2, ਸਮੂਹ ਬੀ. ਐਮ. ਟੀਜ਼ ਮੁਕੇਸ਼ ਕੁਮਾਰ ਭੁੰਗਾ 1, ਨਵਜੋਤ ਸਿੰਘ ਭੁੰਗਾ 2, ਅਸ਼ੋਕ ਕੁਮਾਰ ਬੁੱਲੋਵਾਲ, ਰਾਜੇਸ਼ ਕੁਮਾਰ ਦਸੂਹਾ 1, ਅਵਤਾਰ ਸਿੰਘ ਦਸੂਹਾ 2, ਮਨੋਜ  ਕੁਮਾਰ ਗੜ੍ਹਸੰਕਰ 2, ਜਸਵੀਰ ਸਿੰਘ ਗੜ੍ਹਸ਼ੰਕਰ 1, ਸੰਗੀਤਾ ਵਾਸੂਦੇਵਾ ਹੁਸ਼ਿਆਰਪੁਰ 1 ਬੀ, ਰਣਵੀਰ ਸਿੰਘ ਹੁਸ਼ਿਆਰਪੁਰ 2 ਬੀ, ਮੋਹਣ ਲਾਲ ਮਾਹਿਲਪੁਰ-1, ਰੁਪਿੰਦਰ ਸਿੰਘ ਮਾਹਿਲਪੁਰ 2, ਅਮਨ ਕੁਮਾਰ ਮੁਕੇਰੀਆਂ 1, ਪ੍ਰਦੀਪ ਸਿੰਘ ਮੁਕੇਰੀਆਂ 2, ਰਾਜਵਿੰਦਰ ਸਿੰਘ ਟਾਂਡਾ 1, ਪ੍ਰਦੀਪ ਵਿਰਲੀ ਟਾਂਡਾ 2 ਆਦਿ ਸਮੇਤ ਸਮੂਹ ਸਕੂਲਾਂ ਦੇ ਮੁਖੀ, ਆਹਲਾ ਅਧਿਕਾਰੀ ਅਤੇ ਸਿੱਖਿਆ ਸ਼ਾਸ਼ਤਰੀ ਸ਼ਾਮਿਲ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement