
ਕਾਰਵਾਈ ਗ਼ੈਰ ਜ਼ਰੂਰੀ ਸੀ : ਸ਼ਰਦ ਪਵਾਰ
ਇਸ ਬਾਰੇ ਬੋਲਦਿਆਂ ਸ਼ਰਦ ਪਵਾਰ ਨੇ ਕਿਹਾ ਕਿ ਇਹ ਕਾਰਵਾਈ ਗ਼ੈਰ ਜ਼ਰੂਰੀ ਸੀ। ਉਨ੍ਹਾਂ ਇਸ ਕਾਰਵਾਈ ਨੂੰ ਗ਼ਲਤ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਮੁੰਬਈ ਵਿਚ ਵੀ ਗ਼ੈਰ ਕਾਨੂੰਨੀ ਉਸਾਰੀਆਂ ਹੋ ਰਹੀਆਂ ਹਨ ਅਤੇ ਇਹ ਕਾਰਵਾਈ ਜ਼ਰੂਰੀ ਨਹੀਂ। ਇਹ ਵੇਖਣਾ ਬਾਕੀ ਹੈ ਕਿ ਬੀਐਮਸੀ ਨੇ ਇਹ ਫ਼ੈਸਲਾ ਕਿਉਂ ਲਿਆ। ਇਸ ਕਾਰਵਾਈ ਨੇ ਕੰਗਨਾ ਰਣੌਤ ਨੂੰ ਬੋਲਣ ਦਾ ਮੌਕਾ ਦਿਤਾ ਹੈ।