ਅੱਜ ਲੱਗੇਗੀ 32 ਕਿਸਾਨ ਜਥੇਬੰਦੀਆਂ ਦੀ ਕਚਹਿਰੀ, ਕਾਂਗਰਸ, ‘ਆਪ’ ਤੇ ਅਕਾਲੀ ਆਗੂ ਹੋਣਗੇ ਸ਼ਾਮਲ
Published : Sep 10, 2021, 9:50 am IST
Updated : Sep 10, 2021, 9:53 am IST
SHARE ARTICLE
Punjab farmers meet with Political parties
Punjab farmers meet with Political parties

ਕਿਸਾਨ ਅੰਦੋਲਨ ਦੌਰਾਨ ਪੰਜਾਬ ਦੇ ਵੱਖ ਵੱਖ ਪ੍ਰਮੁੱਖ ਸਿਆਸੀ ਦਲਾਂ ਦੇ ਵੱਡੇ ਆਗੂ ਪਹਿਲੀ ਵਾਰੀ ਗੱਲਬਾਤ ਲਈ ਅੱਜ ਕਿਸਾਨ ਆਗੂਆਂ ਦੇ ਸਿੱਧੇ ਰੂਬਰੂ ਹੋ ਰਹੇ ਹਨ|

 

ਚੰਡੀਗੜ੍ਹ: ਲੰਮੇ ਸਮੇਂ ਤੋਂ ਚਲ ਰਹੇ ਕਿਸਾਨ ਅੰਦੋਲਨ (Farmers Protest) ਦੌਰਾਨ ਪੰਜਾਬ ਦੇ ਵੱਖ ਵੱਖ ਪ੍ਰਮੁੱਖ ਸਿਆਸੀ ਦਲਾਂ  (Punjab Political parties)ਦੇ ਵੱਡੇ ਆਗੂ ਪਹਿਲੀ ਵਾਰੀ ਗੱਲਬਾਤ ਲਈ ਅੱਜ ਕਿਸਾਨ ਆਗੂਆਂ (Farmer leaders) ਦੇ ਸਿੱਧੇ ਰੂਬਰੂ ਹੋ ਰਹੇ ਹਨ| ਇਹ ਗੱਲਬਾਤ ਸਿਆਸੀ ਦਲਾਂ ਵਲੋਂ ਸਮੇਂ ਤੋਂ ਪਹਿਲਾਂ ਹੀ ਚੋਣ ਮੁਹਿੰਮ ਵਿੱਢੇ ਜਾਣ ਕਾਰਨ ਕਿਸਾਨਾਂ ਨਾਲ ਪੈਦਾ ਹੋ ਰਹੇ ਟਕਰਾਅ ਦੇ ਸੰਦਰਭ ਵਿਚ ਹੋ ਰਹੀ ਹੈ| 

Punjab farmers meet with Political parties Punjab farmers meet with Political parties

ਹੋਰ ਪੜ੍ਹੋ: ਸੰਪਾਦਕੀ: ਟਿਕਰੀ, ਸਿੰਘੂ ਤੇ ਕਰਨਾਲ ਹੀ ਨਹੀਂ, ਸਾਰਾ ਦੇਸ਼ ਹੀ ਕਿਸਾਨ-ਮੋਰਚਾ ਬਣਦਾ ਜਾ ਰਿਹੈ

ਮੋਗਾ ਵਿਚ ਸੁਖਬੀਰ ਬਾਦਲ (Sukhbir Badal) ਦੀ ਰੈਲੀ ਦੌਰਾਨ ਅਕਾਲੀਆਂ ਤੇ ਕਿਸਾਨਾਂ ਵਿਚ ਟਕਰਾਅ ਦੇ ਚਲਦੇ ਹੋਏ ਸਖ਼ਤ ਲਾਠੀਚਾਰਜ ਬਾਅਦ ਅਕਾਲੀ ਦਲ ਨੇ ਅਪਣੇ ਪ੍ਰੋਗਰਾਮ ਇਕ ਹਫ਼ਤੇ ਲਈ ਮੁਲਤਵੀ ਕਰ ਕੇ ਸੰਯੁਕਤ ਕਿਸਾਨ ਮੋਰਚੇ (Samyukt Kisan Morcha) ਦੇ ਪ੍ਰਮੁੱਖ ਆਗੂਆਂ ਨੂੰ  ਗੱਲਬਾਤ ਰਾਹੀਂ ਮਸਲਾ ਹੱਲ ਕਰਨ ਲਈ ਪੱਤਰ ਲਿਖਿਆ ਗਿਆ ਸੀ | ਇਸ ਪੱਤਰ 'ਤੇ ਵਿਚਾਰ ਤੋਂ ਬਾਅਦ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ 10 ਸਤੰਬਰ ਨੂੰ  ਸਿਆਸੀ ਦਲਾਂ ਦੇ ਆਗੂਆਂ ਨੂੰ  ਅਪਣਾ ਪੱਖ ਰੱਖਣ ਲਈ ਸੱਦਿਆ ਹੈ | ਇਹ ਇਕ ਤਰ੍ਹਾਂ ਦੀ ਕਿਸਾਨ ਆਗੂਆਂ ਦੀ ਕਚਹਿਰੀ ਹੋਵੇਗੀ ਜਿਸ ਵਿਚ 32 ਕਿਸਾਨ ਆਗੂ ਸ਼ਾਮਲ ਹੋਣਗੇ | ਪ੍ਰਮੁੱਖ ਸਿਆਸੀ ਦਲਾਂ ਨੂੰ  ਪੱਤਰ ਭੇਜ ਕੇ ਕਿਸਾਨ ਜਥੇਬੰਦੀਆਂ ਨੇ 5-5 ਪ੍ਰਮੁੱਖ ਆਗੂਆਂ ਦੇ ਵਫ਼ਦ ਭੇਜਣ ਲਈ ਕਿਹਾ ਹੈ |

Sukhbir Singh BadalSukhbir Singh Badal

ਹੋਰ ਪੜ੍ਹੋ: ਭਾਰਤੀ ਹਵਾਈ ਫ਼ੌਜ ਲਈ ਬਣਿਆ ਦੇਸ਼ ਦਾ ਪਹਿਲਾ ‘ਐਮਰਜੈਂਸੀ ਲੈਂਡਿੰਗ’ ਖੇਤਰ

ਕਿਸਾਨ ਜਥੇਬੰਦੀਆਂ (Farmers organizations) ਦਾ ਮੰਨਣਾ ਹੈ ਕਿ ਚੋਣਾਂ ਵਿਚ ਹਾਲੇ ਸਮਾਂ ਪਿਆ ਹੈ ਅਤੇ ਚੋਣ ਮੁਹਿੰਮ ਚੋਣਾਂ ਦੇ ਐਲਾਨ ਬਾਅਦ ਹੀ ਸ਼ੁਰੂ ਹੋਣੀ ਚਾਹੀਦੀ ਹੈ | ਹੁਣੇ ਚੋਣ ਮੁਹਿੰਮ ਸ਼ੁਰੂ ਕਰਨ ਨਾਲ ਪਿੰਡਾਂ ਵਿਚ ਧੜੇਬੰਦੀਆਂ ਪੈਦਾ ਹੋਣ ਕਰ ਕੇ ਕਿਸਾਨ ਮੋਰਚੇ ਨੂੰ  ਨੁਕਸਾਨ ਹੋ ਸਕਦਾ ਹੈ | ਮੋਰਚੇ ਦੇ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ 10 ਸਤੰਬਰ ਨੂੰ  ਸਿਆਸੀ ਦਲਾਂ ਨਾਲ ਗੱਲਬਾਤ  ਵਿਚ ਉਨ੍ਹਾਂ ਦਾ ਪੱਖ ਸੁਣ ਕੇ ਕਿਸਾਨ ਜਥੇਬੰਦੀਆਂ ਅਪਣਾ ਅੰਤਮ ਫ਼ੈਸਲਾ ਸੁਣਾਉਣਗੀਆਂ | ਪ੍ਰਮੁੱਖ ਵਿਰੋਧੀ ਦਲਾ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਤਾਂ ਇਸ ਗੱਲਬਾਤ ਵਿਚ ਹਿੱਸਾ ਲੈਣ ਦੀ ਹਾਮੀ ਭਰ ਦਿਤੀ ਹੈ।

Navjot Singh SidhuNavjot Singh Sidhu

ਹੋਰ ਪੜ੍ਹੋ: ਪ੍ਰਦਰਸ਼ਨ ਕਵਰ ਕਰਨ ’ਤੇ ਤਾਲਿਬਾਨੀਆਂ ਨੇ ਪੱਤਰਕਾਰਾਂ ਨੂੰ ਦਿਤੇ ਤਸੀਹੇ

ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress President Navjot Singh Sidhu) ਖੁਦ ਸ਼ਾਮਲ ਹੋਣਗੇ। ਉਹਨਾਂ ਨਾਲ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਤੇ ਪ੍ਰਗਟ ਸਿੰਘ ਵੀ ਹੋਣਗੇ। ਇਸ ਦੀ ਪੁਸ਼ਟੀ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕੀਤੀ ਹੈ। ਉਹਨਾਂ ਦੱਸਿਆ ਕਿ ਸਿੱਧੂ ਹਮੇਸ਼ਾ ਹੀ ਕਿਸਾਨਾਂ ਨਾਲ ਖੜੇ ਹਨ ਅਤੇ ਕਿਸਾਨ ਮੋਰਦੇ ਦੇ ਹਰ ਸੱਦੇ ਦਾ ਪਹਿਲਾਂ ਵੀ ਸਮਰਥਨ ਕੀਤਾ ਹੈ। ਉਹਨਾਂ ਦੱਸਿਆ ਕਿ ਸਿੱਧੂ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਦੇਣਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement